''ਭਾਰਤ ਨੂੰ 10 ਮੈਡਲ ਜਿਤਾਉਣ ਦਾ ਟੀਚਾ'', PM ਮੋਦੀ ਨਾਲ ਮੁਲਾਕਾਤ ਮਗਰੋਂ ਬੋਲੀ ਕਰਨਮ ਮੱਲੇਸ਼ਵਰੀ
Thursday, Apr 17, 2025 - 03:06 PM (IST)

ਸਪੋਰਟਸ ਡੈਸਕ: ਭਾਰਤ ਦੀ ਪਹਿਲੀ ਮਹਿਲਾ ਓਲੰਪਿਕ ਤਗਮਾ ਜੇਤੂ ਕਰਨਮ ਮੱਲੇਸ਼ਵਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਉਨ੍ਹਾਂ ਕਿਹਾ ਕਿ ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਮਨ ਵਿਚ ਦੇਸ਼ ਲਈ ਕੁਝ ਕਰਨ ਦੀ ਇੱਛਾ ਫਿਰ ਤੋਂ ਜਾਗ ਪਈ ਹੈ। ਸਾਬਕਾ ਵਿਸ਼ਵ ਚੈਂਪੀਅਨ ਵੇਟਲਿਫਟਰ ਕਰਨਮ ਮੱਲੇਸ਼ਵਰੀ ਦੀ ਹਰਿਆਣਾ ਦੇ ਯਮੁਨਾ ਨਗਰ ਵਿਚ ਇਕ ਖੇਡ ਅਕੈਡਮੀ ਹੈ। ਪ੍ਰਧਾਨ ਮੰਤਰੀ ਮੋਦੀ ਯਮੁਨਾਨਗਰ ਦੀ ਆਪਣੀ ਫੇਰੀ ਦੌਰਾਨ ਉਨ੍ਹਾਂ ਨਾਲ ਮਿਲੇ। ਇਸ ਦੌਰਾਨ, ਉਨ੍ਹਾਂ ਨੇ ਨਵੇਂ ਐਥਲੀਟਾਂ ਨੂੰ ਉਤਸ਼ਾਹਿਤ ਕਰਨ ਲਈ ਦੋ ਵਾਰ ਦੀ ਵਿਸ਼ਵ ਚੈਂਪੀਅਨ ਮੱਲੇਸ਼ਵਰੀ ਦੀ ਪ੍ਰਸ਼ੰਸਾ ਕੀਤੀ। 2004 ਵਿਚ ਆਪਣੇ ਕਰੀਅਰ ਤੋਂ ਸੰਨਿਆਸ ਲੈਣ ਤੋਂ ਬਾਅਦ, 49 ਸਾਲਾ ਮੱਲੇਸ਼ਵਰੀ ਨੇ ਆਪਣੇ ਪਤੀ ਰਾਜੇਸ਼ ਤਿਆਗੀ ਨਾਲ ਮਿਲ ਕੇ 2017 ਵਿਚ ਯਮੁਨਾਨਗਰ ਵਿਚ ਆਪਣੀ ਪਹਿਲੀ ਅਕੈਡਮੀ ਖੋਲ੍ਹੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 18 ਤੇ 19 ਅਪ੍ਰੈਲ ਲਈ ਵੱਡੀ ਚਿਤਾਵਨੀ! ਹੁਣ ਤੋਂ ਹੀ ਕਰ ਲਓ ਤਿਆਰੀ
ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਮਗਰੋਂ ਕਰਨਮ ਮੱਲੇਸ਼ਵਰੀ ਨੇ ਕਿਹਾ ਕਿ "ਮੈਂ ਉਨ੍ਹਾਂ ਨੂੰ ਮਿਲ ਕੇ ਬਹੁਤ ਖੁਸ਼ ਹਾਂ। ਮੈਨੂੰ ਮਿਲਣ ਤੋਂ ਬਾਅਦ, ਉਨ੍ਹਾਂ ਨੇ ਕਿਹਾ ਕਿ ਤੁਸੀਂ ਦੇਸ਼ ਲਈ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਤੁਸੀਂ ਇਸ ਸਮੇਂ ਵੀ ਦੇਸ਼ ਲਈ ਬਹੁਤ ਵਧੀਆ ਕੰਮ ਕਰ ਰਹੇ ਹੋ।" ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਆਪਣੀ ਅਕੈਡਮੀ ਬਾਰੇ ਦੱਸਿਆ, ਜਿੱਥੇ ਦੇਸ਼ ਦੇ ਆਮ ਘਰਾਂ ਦੇ ਖਿਡਾਰੀ ਸਿਖਲਾਈ ਲੈਂਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਮੈਂ ਤੁਹਾਡੇ ਕੰਮ ਬਾਰੇ ਜਾਣਦਾ ਹਾਂ। ਤੁਸੀਂ ਜੋ ਵੀ ਕਰ ਰਹੇ ਹੋ, ਉਹ ਆਉਣ ਵਾਲੀਆਂ ਓਲੰਪਿਕ ਖੇਡਾਂ ਲਈ ਆਦਰਸ਼ ਕੰਮ ਹੈ।'"
ਕਰਨਮ ਮੱਲੇਸ਼ਵਰੀ ਇਸ ਸਮੇਂ ਦਿੱਲੀ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ। ਉਨ੍ਹਾਂ ਦੱਸਿਆ ਕਿ ਉਹ ਕਈ ਮੌਕਿਆਂ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਹੈ। ਪਰ, ਇਹ ਪਹਿਲੀ ਵਾਰ ਸੀ ਜਦੋਂ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਇੰਨੀ ਨਿੱਜੀ ਮੁਲਾਕਾਤ ਕਰ ਰਹੀ ਸੀ। ਇਸ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਵੀ ਮੌਜੂਦ ਸਨ। ਮੱਲੇਸ਼ਵਰੀ ਨੇ ਕਿਹਾ ਕਿ ਉਨ੍ਹਾਂ ਨੂੰ ਮਿਲਣ ਨਾਲ ਮੈਨੂੰ ਬਹੁਤ ਸਕਾਰਾਤਮਕ ਊਰਜਾ ਮਿਲੀ ਹੈ। ਹੁਣ, ਮੈਨੂੰ ਲੱਗਦਾ ਹੈ ਕਿ ਮੈਂ ਦੇਸ਼ ਲਈ ਹੋਰ ਯੋਗਦਾਨ ਪਾ ਸਕਦੀ ਹਾਂ।"
ਮੱਲੇਸ਼ਵਰੀ ਦੋ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਦੋ ਵਾਰ ਏਸ਼ੀਅਨ ਖੇਡਾਂ ਦੀ ਚਾਂਦੀ ਦਾ ਤਗਮਾ ਜੇਤੂ ਹੈ। ਉਸ ਦੇ ਨਾਂ ਓਲੰਪਿਕ ਵਿਚ ਦੇਸ਼ ਦੀ ਪਹਿਲੀ ਮਹਿਲਾ ਤਗਮਾ ਜੇਤੂ ਹੋਣ ਦਾ ਰਿਕਾਰਡ ਵੀ ਹੈ। ਉਸ ਨੇ 2000 ਵਿਚ ਸਿਡਨੀ ਓਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। ਮੱਲੇਸ਼ਵਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਉਹ ਖ਼ੁਦ ਤਾਂ ਸਿਡਨੀ ਓਲੰਪਿਕ ਵਿਚ ਸੋਨ ਤਗਮਾ ਜਿੱਤਣ ਤੋਂ ਖੁੰਝ ਗਈ ਸੀ, ਪਰ ਹੁਣ ਉਸ ਨੇ ਭਾਰਤ ਨੂੰ 10 ਮੈਡਲ ਜਿਤਵਾਉਣ ਦਾ ਟੀਚਾ ਮਿੱਥਿਆ ਹੈ। ਇਸੇ ਦ੍ਰਿੜ ਇਰਾਦੇ ਨਾਲ, ਮੈਂ ਆਪਣੀ ਅਕੈਡਮੀ ਸ਼ੁਰੂ ਕੀਤੀ ਹੈ। ਮੇਰਾ ਸੁਪਨਾ ਵੇਟਲਿਫਟਿੰਗ ਵਿਚ ਵੱਧ ਤੋਂ ਵੱਧ ਤਗਮੇ ਜਿੱਤ ਕੇ ਦੇਸ਼ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਨਾ ਹੈ।
ਇਹ ਖ਼ਬਰ ਵੀ ਪੜ੍ਹੋ - ਲਓ ਜੀ! ਪੰਜਾਬ 'ਚ ਮੰਗਲਵਾਰ ਨੂੰ ਵੀ ਛੁੱਟੀ ਦਾ ਐਲਾਨ
ਦੱਸ ਦਈਏ ਕਿ ਕਰਨਮ ਮੱਲੇਸ਼ਵਰੀ ਨੂੰ ਭਾਰਤ ਸਰਕਾਰ ਦੇ ਕਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੂੰ 1994 ਵਿਚ ਅਰਜੁਨ ਪੁਰਸਕਾਰ, 1999 ਵਿਚ ਖੇਲ ਰਤਨ ਪੁਰਸਕਾਰ ਅਤੇ ਉਸੇ ਸਾਲ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8