ਜਲਪਰੀ ਦੇ ਸ਼ੋਅ ਦੌਰਾਨ ਫਟ ਗਿਆ ਵਾਟਰ ਟੈਂਕ ! 4 ਜਵਾਕ ਜ਼ਖ਼ਮੀ, 7 ਪ੍ਰਬੰਧਕਾਂ ਖ਼ਿਲਾਫ਼ FIR

Wednesday, Nov 04, 2026 - 12:38 PM (IST)

ਜਲਪਰੀ ਦੇ ਸ਼ੋਅ ਦੌਰਾਨ ਫਟ ਗਿਆ ਵਾਟਰ ਟੈਂਕ ! 4 ਜਵਾਕ ਜ਼ਖ਼ਮੀ, 7 ਪ੍ਰਬੰਧਕਾਂ ਖ਼ਿਲਾਫ਼ FIR

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਫਖਰਪੁਰ ਥਾਣਾ ਖੇਤਰ 'ਚ ਸੋਮਵਾਰ ਦੇਰ ਰਾਤ ਦਾਦਾ ਮੀਆਂ ਉਰਸ ਮੇਲੇ ਦੌਰਾਨ ਇਕ ਜਲਪਰੀ ਸ਼ੋਅ ਦੌਰਾਨ ਇਕ ਪਾਰਦਰਸ਼ੀ ਪਾਣੀ ਦੀ ਟੈਂਕੀ ਫਟਣ ਨਾਲ 4 ਬੱਚੇ ਜ਼ਖਮੀ ਹੋ ਗਏ। 

ਇਸ ਮਾਮਲੇ 'ਚ ਪੁਲਸ ਨੇ 7 ਪ੍ਰਬੰਧਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ ਅਤੇ 4 ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਮੁਤਾਬਕ, ਖਾਲੇਪੁਰ ਪਿੰਡ ਵਿਚ ਆਯੋਜਿਤ ਮੇਲੇ ਵਿਚ ਜਲਪਰੀ ਦਾ ਕਿਰਦਾਰ ਨਿਭਾਅ ਰਹੀ ਇਕ ਮੁਟਿਆਰ ਪਾਣੀ ਨਾਲ ਭਰੇ ਟੈਂਕ ਵਿਚ ਕਰਤੱਬ ਦਿਖਾ ਰਹੀ ਸੀ। ਇਸੇ ਦੌਰਾਨ ਵਧੇਰੇ ਦਬਾਅ ਕਾਰਨ ਟੈਂਕ ਅਚਾਨਕ ਫਟ ਗਿਆ ਤੇ ਨੇੜੇ ਖੜ੍ਹੇ 4 ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।


author

Harpreet SIngh

Content Editor

Related News