ਨੇਪਾਲ ਦੀ ਚਮੇਲੀਆ ਨਦੀ ’ਚ ਜਮ੍ਹਾ ਹੋਇਆ ਪਾਣੀ, ਪਿਥੌਰਾਗੜ੍ਹ ’ਚ ਅਲਰਟ ਜਾਰੀ

Sunday, Sep 06, 2026 - 02:03 AM (IST)

ਨੇਪਾਲ ਦੀ ਚਮੇਲੀਆ ਨਦੀ ’ਚ ਜਮ੍ਹਾ ਹੋਇਆ ਪਾਣੀ, ਪਿਥੌਰਾਗੜ੍ਹ ’ਚ ਅਲਰਟ ਜਾਰੀ

ਪਿਥੌਰਾਗੜ੍ਹ (ਏਜੰਸੀ) : ਉੱਤਰਾਖੰਡ ’ਚ ਪਿਥੌਰਾਗੜ੍ਹ ਜ਼ਿਲਾ ਪ੍ਰਸ਼ਾਸਨ ਨੇ ਜ਼ਮੀਨ ਖਿਸਕਣ ਕਾਰਨ ਨੇਪਾਲ ਦੀ ਚਮੇਲੀਆ ਨਦੀ ’ਚ ਪਾਣੀ ਇਕੱਠਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਝੂਲਾਘਾਟ ਖੇਤਰ ’ਚ ਕਾਲੀ ਨਦੀ ਦੇ ਆਸ-ਪਾਸ ਦੇ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਅਤੇ ਨਦੀ ਦੇ ਨੇੜੇ ਨਾ ਜਾਣ ਦਾ ਹੁਕਮ ਦਿੱਤਾ ਹੈ। ਪਿਥੌਰਾਗੜ੍ਹ ਦੇ ਜ਼ਿਲਾ ਆਫਤ ਪ੍ਰਬੰਧਨ ਅਧਿਕਾਰੀ ਭੂਪੇਂਦਰ ਸਿੰਘ ਮਹਰ ਨੇ ਇੱਥੇ ਦੱਸਿਆ ਕਿ ਪਿਥੌਰਾਗੜ੍ਹ ਦੇ ਗੇਥੀਗੜਾ ਪਿੰਡ ’ਚ ਕਾਲੀ ਨਦੀ ਨਾਲ ਮਿਲਣ ਵਾਲੀ ਚਮੇਲੀਆ ਨਦੀ ’ਚ ਭਾਰੀ ਜ਼ਮੀਨ ਖਿਸਕਣ ਕਾਰਨ ਉਸ ਦਾ ਜਲਪ੍ਰਵਾਹ ਰੁਕਣ ਅਤੇ ਭਾਰੀ ਮਾਤਰਾ ’ਚ ਪਾਣੀ ਜਮ੍ਹਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਤੇ ਯੂਪੀ ਸਣੇ 4 ਸੂਬਿਆਂ 'ਚ 1 ਦਸੰਬਰ ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ, ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ

ਉਨ੍ਹਾਂ ਦੱਸਿਆ ਕਿ ਨੇਪਾਲ ਦੇ ਬੈਤੜੀ ਅਤੇ ਦਾਰਚੁਲਾ ਜ਼ਿਲਿਆਂ ਦੇ ਮੁੱਖ ਜ਼ਿਲਾ ਅਧਿਕਾਰੀਆਂ ਵੱਲੋਂ ਇਸ ਸਬੰਧੀ ਸੂਚਨਾ ਦਿੱਤੀ ਗਈ। ਅਧਿਕਾਰੀ ਨੇ ਕਿਹਾ ਕਿ ਖੇਤਰ ’ਚ ਕਾਲੀ ਨਦੀ ਦਾ ਪਾਣੀ ਦਾ ਪੱਧਰ ਫਿਲਹਾਲ ਆਮ ਹੈ ਪਰ ਅਸੀਂ ਨਦੀ ਦੇ ਨੇੜੇ ਵਸੇ ਪਿੰਡਾਂ ’ਚ ਅਲਰਟ ਜਾਰੀ ਕਰ ਦਿੱਤਾ ਹੈ। ਅਸੀਂ ਨਦੀ ਦੇ ਪਾਣੀ ਦੇ ਪੱਧਰ ’ਚ ਵਾਧੇ ਦੀ ਸੰਭਾਵਨਾ ਦੇ ਮੱਦੇਨਜ਼ਰ ਹਥਿਆਰਬੰਦ ਸਰਹੱਦੀ ਫੋਰਸ ਅਤੇ ਭਾਰਤ-ਤਿੱਬਤ ਸਰਹੱਦ ਪੁਲਸ ਤੋਂ ਵੀ ਮਦਦ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News