ਨੇਪਾਲ ਦੇ ਪੱਬ ’ਚ ਚੀਨੀ ਰਾਜਦੂਤ ਨਾਲ ਸਨ ਰਾਹੁਲ ਗਾਂਧੀ? ਜਾਣੋ ਕੀ ਹੈ ਸੱਚਾਈ

05/04/2022 3:26:05 PM

ਨੈਸ਼ਨਲ ਡੈਸਕ- ਕਾਂਗਰਸ ਆਗੂ ਰਾਹੁਲ ਗਾਂਧੀ ਦੇ ਨੇਪਾਲ ’ਚ ਕਾਠਮੰਡੂ ਦੇ ਇਕ ਪੱਬ ’ਚ ਵੀਡੀਓ ਵਾਇਰਲ ਹੋਣ ਤੋਂ ਬਾਅਦ ਚੀਨ ਦੀ ਰਾਜਦੂਤ ਹੋਊ ਯਾਂਕੀ ਸੁਰਖੀਆਂ ’ਚ ਆ ਗਈ ਹੈ। ਦਰਅਸਲ ਸੋਸ਼ਲ ਮੀਡੀਆ ਯੂਜ਼ਰਸ ਤੋਂ ਲੈ ਕੇ ਭਾਜਪਾ ਦੇ ਕਈ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਕਾਠਮੰਡੂ ਦੇ ਇਕ ਪੱਬ ’ਚ ਰਾਹੁਲ ਗਾਂਧੀ ਨਾਲ ਨਜ਼ਰ ਆ ਰਹੀ ਮਹਿਲਾ ਚੀਨ ਦੀ ਰਾਜਦੂਤ ਹੋਊ ਯਾਂਕੀ ਹੈ। ਭਾਜਪਾ ਦੇ ਕਈ ਆਗੂਆਂ ਨੇ ਇਸ ਨੂੰ ਲੈ ਕੇ ਟਵੀਟ ਕੀਤੇ ਹਨ। ਵਿਸ਼ਵ ਹਿੰਦੂ ਪਰੀਸ਼ਦ ਦੇ ਨੇਤਾ ਵਿਜੇ ਸ਼ੰਕਰ ਤਿਵਾੜੀ ਨੇ ਵੀ ਟਵਿੱਟਰ ’ਤੇ ਮਹਿਲਾ ਨੂੰ ਹੋਊ ਯਾਂਕੀ ਦੱਸਦੇ ਹੋਏ ਲਿਖਿਆ, ‘‘ਰਾਹੁਲ ਗਾਂਧੀ ਨਾਲ ਚੀਨੀ ਰਾਜਦੂਤ ਨਾਲ ਇਸ ਤਰ੍ਹਾਂ ਗੱਲਬਾਤ ਕਰਨਾ ਆਮ ਮਾਮਲਾ ਨਹੀਂ ਹੈ। ਵਿਜੇ ਸ਼ੰਕਰ ਨੇ ਕਿਹਾ ਕਿ ਦੇਸ਼ ਦੇ ਦੁਸ਼ਮਣਾਂ ਨਾਲ ਲੁੱਕ ਕੇ ਮਿਲਣਾ ਦੇਸ਼ ਨੂੰ ਸਵੀਕਾਰ ਨਹੀਂ ਹੈ।’’

ਇਹ ਵੀ ਪੜ੍ਹੋ : ਨੇਪਾਲ ਦੇ ਮਸ਼ਹੂਰ ਪੱਬ 'ਚ ਨਜ਼ਰ ਆਏ ਕਾਂਗਰਸ ਨੇਤਾ ਰਾਹੁਲ ਗਾਂਧੀ!

 

ਕੌਣ ਸੀ ਉਹ ਮਹਿਲਾ-
ਮੀਡੀਆ ਰਿਪੋਰਟਾਂ ਮੁਤਾਬਕ ਰਾਹੁਲ ਗਾਂਧੀ ਨਾਲ ਦਿੱਸਣ ਵਾਲੀ ਮਹਿਲਾ ਚੀਨ ਦੀ ਰਾਜਦੂਤ ਹੋਊ ਯਾਂਕੀ ਨਹੀਂ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਇਕ ਦੋਸਤ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਨੇਪਾਲ ਗਏ ਹਨ। ਇਹ ਵਿਆਹ ਸੁਮਨਿਮਾ ਉਦਾਸ ਦਾ ਸੀ। ਸੁਮਨਿਮਾ CNN ਦੀ ਪੱਤਰਕਾਰ ਹੈ। ਉਹ ਮਿਆਂਮਾਰ ’ਚ ਨੇਪਾਲ ਦੇ ਰਾਜਦੂਤ ਰਹੇ ਭੀਮ ਦਾਸ ਦੀ ਧੀ ਹੈ। ਇਹ ਵਿਆਹ 3 ਮਈ ਨੂੰ ਹੋਇਆ ਅਤੇ ਰਿਸੈਪਸ਼ਨ 5 ਮਈ ਨੂੰ ਹੋਣੀ ਹੈ। ਰਾਹੁਲ ਗਾਂਧੀ ਨਾਲ ਨਜ਼ਰ ਆ ਰਹੀ ਮਹਿਲਾ ਸੁਮਨਿਮਾ ਦਾਸ ਦੀ ਦੋਸਤ ਸੀ।

ਇਹ ਵੀ ਪੜ੍ਹੋ : ਪਾਣੀ ਦੀ ਟੰਕੀ ’ਚੋਂ ਮਿਲੀ 8 ਮਹੀਨੇ ਦੇ ਬੱਚੇ ਦੀ ਲਾਸ਼, ਪੁਲਸ ਕਰ ਰਹੀ ਹੈ ਕਾਤਲ ਦੀ ਭਾਲ

ਮੀਡੀਆ ਰਿਪੋਰਟਾਂ ਮੁਤਾਬਕ ਰਾਹੁਲ ਗਾਂਧੀ ਕਾਠਮੰਡੂ ਦੇ ‘ਲਾਰਡ ਆਫ਼ ਦਿ ਡਰਿੰਕਸ’ ਪੱਬ ਗਏ ਸਨ। ਦੱਸਿਆ ਗਿਆ ਹੈ ਕਿ ਰਾਹੁਲ ਗਾਂਧੀ 4-5 ਲੋਕਾਂ ਨਾਲ ਪੱਬ ’ਚ ਪਹੁੰਚੇ ਸਨ ਅਤੇ ਲੱਗਭਗ ਡੇਢ ਘੰਟੇ ਉੱਥੇ ਰਹੇ। ਇਹ ਰਾਹੁਲ ਦੀ ਨਿੱਜੀ ਯਾਤਰਾ ਸੀ ਅਤੇ ਇਸ ਦੌਰਾਨ ਉਹ ਕਿਸੇ ਅਧਿਕਾਰਤ ਕੰਮ ਤੋਂ ਜਾਂ ਕਿਸੇ ਬੈਠਕ ਦੇ ਸਿਲਸਿਲੇ ’ਚ ਨਹੀਂ ਗਏ ਸਨ। ਉੱਥੇ ਹੀ ਕਾਂਗਰਸ ਵਲੋਂ ਵੀ ਕਿਹਾ ਗਿਆ ਕਿ ਇਹ ਰਾਹੁਲ ਗਾਂਧੀ ਦਾ ਨਿੱਜੀ ਦੌਰਾ ਹੈ। ਉਹ ਆਪਣੀ ਦੋਸਤ ਦੇ ਵਿਆਹ ’ਚ ਸ਼ਾਮਲ ਹੋਣ ਗਏ ਹਨ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ: ਹੁਣ ਕਿਸਾਨਾਂ ਤੋਂ ਗੋਹਾ ਖ਼ਰੀਦੇਗੀ ਯੋਗੀ ਸਰਕਾਰ, ਜਾਣੋ ਕਿੰਨੇ ਰੁਪਏ ਕਿਲੋ ਵਿਕੇਗਾ ਗੋਹਾ


Tanu

Content Editor

Related News