ਵਾਇਰਲ ਹੋਇਆ ਭਾਰਤੀ ਫੌਜ ਦੇ ਜਵਾਨ ਦਾ ਡਾਂਸ, ਹੁਣ ਤੱਕ 4 ਲੱਖ ਲੋਕਾਂ ਨੇ ਦੇਖਿਆ!

Saturday, Jun 10, 2017 - 09:42 AM (IST)

ਵਾਇਰਲ ਹੋਇਆ ਭਾਰਤੀ ਫੌਜ ਦੇ ਜਵਾਨ ਦਾ ਡਾਂਸ, ਹੁਣ ਤੱਕ 4 ਲੱਖ ਲੋਕਾਂ ਨੇ ਦੇਖਿਆ!

ਨਵੀਂ ਦਿੱਲੀ— ਭਾਰਤੀ ਫੌਜ ਦੇ ਇਕ ਜਵਾਨ ਦਾ ਵੀਡੀਓ ਇੰਨੀਂ ਦਿਨੀਂ ਫੇਸਬੁੱਕ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਹ ਜਵਾਨ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਨਜ਼ਰ ਨਹੀਂ ਸਗੋਂ ਮਾਈਕਲ ਜੈਕਸਨ ਸਟਾਈਲ 'ਚ ਸਾਲ 1996 'ਚ ਆਈ ਫਿਲਮ ਰਾਜਾ ਹਿੰਦੁਸਤਾਨੀ ਦੇ ਹਿਟ ਗੀਤ 'ਤੇਰੇ ਇਕ ਮੇਂ ਨਾਚੇਂਗੇ' 'ਤੇ ਡਾਂਸ ਕਰ ਰਿਹਾ ਹੈ। ਵੀਡੀਓ 'ਚ ਇਹ ਪਤਾ ਨਹੀਂ ਲੱਗ ਰਿਹਾ ਕਿ ਇਹ ਕਿੱਥੋਂ ਦਾ ਹੈ ਅਤੇ ਇਸ ਨੂੰ ਕਦੋਂ ਫਿਲਮਾਇਆ ਗਿਆ ਹੈ ਪਰ ਇਸ ਤੋਂ ਇਕ ਗੱਲ ਤਾਂ ਸਾਫ ਹੈ ਕਿ ਦੇਸ਼ ਦੀ ਸੁਰੱਖਿਆ ਕਰਨ ਵਾਲੇ ਜਵਾਨ ਕਈ ਮੁਸ਼ਕਲਾਂ ਦੇ ਬਾਵਜੂਦ ਜੰਗਲਾਂ, ਪਹਾੜਾਂ ਅਤੇ ਬੀਹੜਾਂ 'ਚ ਕਿਵੇਂ ਖੁਦ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਹਨ। 
 

 

फुर्सत के कुछ पल यू बिताते हैं हम

Posted by Gyan Singh on Wednesday, June 7, 2017

ਵੀਡੀਓ ਗਿਆਨ ਸਿੰਘ ਨਾਂ ਦੇ ਯੂਜ਼ਰ ਨੇ ਆਪਣੇ ਪੇਜ਼ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਅਜੇ ਤੱਕ ਕਰੀਬ 4 ਲੱਖ ਲੋਕ ਦੇਖ ਚੁਕੇ ਹਨ। ਵੀਡੀਓ 'ਚ 20 ਸਾਲ ਦਾ ਇਕ ਜਵਾਨ ਕਿਸੇ ਫੌਜੀ ਤੰਬੂ ਦੇ ਅੰਦਰ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ 'ਚ ਫੌਜ ਦੇ ਹੋਰ ਵੀ ਜਵਾਨ ਹਨ। ਇਨ੍ਹਾਂ 'ਚੋਂ ਕੁਝ ਜਵਾਨ ਆਰਾਮ ਕਰ ਰਹੇ ਹਨ, ਜਦੋਂ ਕਿ ਹੋਰ ਜਵਾਨ ਦਾ ਡਾਂਸ ਦੇਖ ਰਹੇ ਹਨ। ਉੱਥੇ ਹੀ ਇਕ ਜਵਾਨ ਨੂੰ ਤਾਂ ਇਹ ਡਾਂਸ ਇੰਨਾ ਚੰਗਾ ਲੱਗਦਾ ਹੈ ਕਿ ਉਹ ਕਹਿੰਦਾ ਹੈ, ਗਜਬ, ਇਕ ਕੋਲਡ ਡਰਿੰਕ ਮੇਰੇ ਵੱਲੋਂ। ਉਦੋਂ ਦੂਜਾ ਜਵਾਨ ਵੀ ਬੋਲਦਾ ਹੈ ਇਕ ਕੋਲਡ ਡਰਿੰਕ ਮੇਰੇ ਵੱਲੋਂ ਵੀ।


Related News