ਉਤਰਾਖੰਡ ''ਚ ਇਕ ਜੂਨ ਤੱਕ ਵਧਿਆ ਕੋਰੋਨਾ ਕਰਫ਼ਿਊ

Monday, May 24, 2021 - 02:08 PM (IST)

ਦੇਹਰਾਦੂਨ- ਉਤਰਾਖੰਡ 'ਚ ਸੋਮਵਾਰ ਨੂੰ ਕੋਰੋਨਾ ਕਰਫਿਊ ਨੂੰ ਇਕ ਜੂਨ ਤੱਕ ਵਧਾਉਣ ਦਾ ਫ਼ੈਸਲਾ ਲਿਆ  ਗਿਆ। ਮੰਗਲਵਾਰ 25 ਮਈ ਦੀ ਸਵੇਰੇ 6 ਵਜੇ ਕਰਫਿਊ ਦੀ ਮਿਆਦ ਖ਼ਤਮ ਹੋ ਰਹੀ ਸੀ। ਪ੍ਰਦੇਸ਼ ਦੇ ਕੈਬਨਿਟ ਮੰਤਰੀ ਅਤੇ ਸੂਬਾ ਸਰਕਾਰ ਦੇ ਬੁਲਾਰੇ ਸੁਬੋਧ ਓਨਿਆਲ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਇਸ ਦੌਰਾਨ ਜ਼ਰੂਰੀ ਸਮਾਨਾਂ ਜਿਵੇਂ ਦੁੱਧ, ਮੀਟ, ਮੱਛੀ, ਫ਼ਲ ਅਤੇ ਸਬਜ਼ੀ ਦੀਆਂ ਦੁਕਾਨਾਂ ਸਵੇਰੇ 8 ਵਜੇ ਤੋਂ 11 ਵਜੇ ਤੱਕ ਖੁੱਲ੍ਹਣਗੀਆਂ। ਇਸ ਤੋਂ ਪਹਿਲਾਂ ਦੁਕਾਨਾਂ ਖੁੱਲ੍ਹਣ ਦਾ ਸਮਾਂ ਸਵੇਰੇ 7 ਤੋਂ 10 ਵਜੇ ਤੱਕ ਸੀ। 

ਓਨਿਆਲ ਨੇ ਦੱਸਿਆ ਕਿ ਇਹ ਤਬਦੀਲੀ ਵਪਾਰੀਆਂ ਦੀ ਮੰਗ ਦੇ ਅਨੁਰੂਪ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨਾਲ ਵਿਚਾਰ ਕਰਨ ਤੋਂ ਬਾਅਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ, ਰਾਸ਼ਨ ਅਤੇ ਕਰਿਆਨੇ ਦੀ ਦੁਕਾਨਾਂ 28 ਮਈ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹਣਗੀਆਂ। ਓਨਿਆਲ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਕੋਵਿਡ ਦਾ ਗ੍ਰਾਫ਼ ਪ੍ਰਦੇਸ਼ 'ਚ ਘੱਟ ਹੁੰਦਾ ਦਿੱਸ ਰਿਹਾ ਹੈ ਪਰ ਆਪਣੇ ਪੱਧਰ 'ਤੇ ਸਰਕਾਰ ਪੂਰੇ ਤਰੀਕੇ ਨਾਲ ਇਸ ਦੀ ਰੋਕਥਾਮ 'ਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਹੀ ਸਰਕਾਰ ਦੀ ਸਭ ਤੋਂ ਪਹਿਲੀ ਪਹਿਲ ਹੈ ਅਤੇ ਭਵਿੱਖ 'ਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਅੰਕੜਿਆਂ 'ਚ ਅਤੇ ਕਮੀ ਆਉਣ 'ਤੇ ਸਥਿਤੀਆਂ ਅਨੁਸਾਰ, ਕੋਰੋਨਾ ਕਰਫਿਊ 'ਚ ਢਿੱਲ ਦਿੱਤੀ ਜਾ ਸਕੇਗੀ।


DIsha

Content Editor

Related News