ਉੱਤਰਾਖੰਡ ’ਚ ਆਫ਼ਤ ਦਾ ਮੀਂਹ, 46 ਲੋਕਾਂ ਦੀ ਮੌਤ ਤੇ 11 ਲਾਪਤਾ, ਤਸਵੀਰਾਂ ’ਚ ਵੇਖੋ ਮੰਜ਼ਰ

Wednesday, Oct 20, 2021 - 12:30 PM (IST)

ਦੇਹਰਾਦੂਨ (ਵਾਰਤਾ)— ਉੱਤਰਾਖੰਡ ’ਚ ਲੱਗਭਗ 48 ਘੰਟਿਆਂ ਵਿਚ ਪਏ ਮੋਹਲੇਧਾਰ ਮੀਂਹ, ਗੜੇਮਾਰੀ ਅਤੇ ਜ਼ਮੀਨ ਖਿਸਕਣ ਦੀ ਲਪੇਟ ’ਚ ਆਉਣ ਨਾਲ ਹੁਣ ਤੱਕ ਕੁੱਲ 46 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 11 ਹੋਰ ਅਜੇ ਵੀ ਲਾਪਤਾ ਹਨ। ਇਸ ਆਫ਼ਤ ’ਚ 12 ਲੋਕ ਜ਼ਖਮੀ ਹਾਲਤ ਵਿਚ ਹਸਪਤਾਲਾਂ ’ਚ ਜੇਰੇ ਇਲਾਜ ਹਨ। ਆਫ਼ਤ ਵਿਚ ਕੁੱਲ 9 ਇਮਾਰਤ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। 

ਇਹ ਵੀ ਪੜ੍ਹੋ: ਉਤਰਾਖੰਡ : ਮੋਹਲੇਧਾਰ ਮੀਂਹ ਕਾਰਨ ਮੌਤਾਂ ਦੀ ਗਿਣਤੀ ਵਧੀ, ਹੈਲੀਕਾਪਟਰ ਰਾਹੀਂ ਬਚਾਅ ਕਾਰਜ ਜਾਰੀ (ਦੇਖੋ ਤਸਵੀਰਾਂ)

PunjabKesari

ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਮੰਗਲਵਾਰ ਨੂੰ ਗੜੇਮਾਰੀ ਕਾਰਨ ਨੈਨੀਤਾਲ ਜ਼ਿਲ੍ਹੇ ’ਚ 28, ਅਲਮੋੜਾ ਜ਼ਿਲ੍ਹੇ ’ਚ 6, ਚੰਪਾਵਤ ਅਤੇ ਰੁਦਰਪੁਰ ਵਿਚ 2-2 ਅਤੇ ਬਾਗੇਸ਼ਵਰ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 11 ਲੋਕ ਲਾਪਤਾ ਹਨ। ਬੁਲਾਰੇ ਨੇ ਦੱਸਿਆ ਕਿ ਇਕ ਹੀ ਦਿਨ ਵਿਚ ਗੜੇਮਾਰੀ ਅਤੇ ਜ਼ਮੀਨ ਖਿਸਕਣ ਕਾਰਨ 9 ਇਮਾਰਤਾਂ ਨੁਕਸਾਨੀਆਂ ਗਈਆਂ ਹਨ। 

ਇਹ ਵੀ ਪੜ੍ਹੋ: ਵਿਆਹ ਦੇ 45 ਸਾਲ ਬਾਅਦ ਘਰ ’ਚ ਗੂੰਜੀ ਕਿਲਕਾਰੀ, 70 ਸਾਲ ਦੀ ਬਜ਼ੁਰਗ ਬੀਬੀ ਬਣੀ ਮਾਂ

PunjabKesari

ਇਸ ਤੋਂ ਪਹਿਲਾਂ ਸੋਮਵਾਰ ਨੂੰ ਪੌੜੀ ਜ਼ਿਲ੍ਹੇ ਵਿਚ 3, ਚੰਪਾਵਤ ’ਚ 2 ਅਤੇ ਪਿਥੋਰਾਗੜ੍ਹ ’ਚ ਇਕ ਵਿਅਕਤੀ ਦੀ ਮੌਤ ਹੋਈ। ਸੂਤਰਾਂ ਮੁਤਾਬਕ ਅਜੇ ਤਕ ਪਿਛਲੇ ਲੱਗਭਗ 48 ਘੰਟਿਆਂ ਵਿਚ ਸੂਬੇ ਵਿਚ ਮੋਹਲੇਧਾਰ ਮੀਂਹ ਪੈਣ ਕਾਰਨ ਜ਼ਮੀਨ ਖਿਸਕ ਗਈ, ਜਿਸ ਕਾਰਨ 46 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ:  ਡਾਕਟਰਾਂ ਦੀ ਲਾਪ੍ਰਵਾਹੀ; ਪੱਥਰੀ ਦੀ ਥਾਂ ਕੱਢ ਦਿੱਤੀ ਕਿਡਨੀ, ਹੁਣ ਹਸਪਤਾਲ ਨੂੰ ਦੇਣਾ ਪਵੇਗਾ ਮੋਟਾ ਜੁਰਮਾਨਾ

PunjabKesari

ਓਧਰ ਮੁੱਖ ਮੰਤਰੀ ਧਾਮੀ ਨੇ ਮੀਂਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ ਅਤੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ, ਤਾਂ ਕਿ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਸਕੇ। ਉਨ੍ਹਾਂ ਨੇ ਸੂਬੇ ਵਿਚ ਪਿਛਲੇ ਦੋ ਦਿਨਾਂ ਵਿਚ ਮੀਂਹ ਦੀਆਂ ਘਟਨਾਵਾਂ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ। 

ਇਹ ਵੀ ਪੜ੍ਹੋ:  ਖੇਤੀਬਾੜੀ ਮੰਤਰੀ ਨਾਲ ਨਿਹੰਗ ਸਿੰਘ ਦੀ ਵਾਇਰਲ ਤਸਵੀਰ ’ਤੇ ਕਿਸਾਨ ਮੋਰਚੇ ਨੇ ਦਿੱਤਾ ਵੱਡਾ ਬਿਆਨ

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਫੋਨ ’ਤੇ ਧਾਮੀ ਨਾਲ ਗੱਲ ਕੀਤੀ ਅਤੇ ਹਾਲਾਤ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨੇ ਸੂਬੇ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉੱਤਰਾਖੰਡ ’ਚ ਆਫ਼ਤ ਬਣੇ ਮੀਂਹ ਕਾਰਨ ਕਈ ਥਾਈਂ ਪਾਣੀ ਭਰ ਗਿਆ ਹੈ। ਬਚਾਅ ਕਰਮੀ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਰਹੇ ਹਨ। ਵੱਡੀ ਗਿਣਤੀ ’ਚ ਘਰਾਂ ਦੇ ਬਾਹਰ ਖੜ੍ਹੀਆਂ ਕਾਰਾਂ ਪਾਣੀ ’ਚ ਸਮਾ ਗਈਆਂ। 

PunjabKesari

PunjabKesari


Tanu

Content Editor

Related News