ਨਾਗਰਿਕਤਾ ਕਾਨੂੰਨ ਕਿਸੇ ਕੀਮਤ ''ਤੇ ਵਾਪਸ ਨਹੀਂ ਹੋਵੇਗਾ : ਸ਼ਾਹ

Tuesday, Jan 21, 2020 - 02:28 PM (IST)

ਨਾਗਰਿਕਤਾ ਕਾਨੂੰਨ ਕਿਸੇ ਕੀਮਤ ''ਤੇ ਵਾਪਸ ਨਹੀਂ ਹੋਵੇਗਾ : ਸ਼ਾਹ

ਲਖਨਊ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਸਮਰਥਨ 'ਚ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਇਕ ਜਨਸਭਾ ਕੀਤੀ। ਇੱਥੇ ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ 'ਭਾਰਤ ਮਾਤਾ ਦੀ ਜੈ' ਦੇ ਨਾਅਰਿਆਂ ਨਾਲ ਕਰਦੇ ਹੋਏ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ), ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਨੂੰ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਹੋ ਰਹੀ ਹਿੰਸਾ ਦਾ ਜ਼ਿੰਮੇਵਾਰ ਠਹਿਰਾਇਆ।
 

ਸੀ.ਏ.ਏ. ਵਿਰੁੱਧ ਪ੍ਰਚਾਰ ਕੀਤਾ ਜਾ ਰਿਹਾ ਹੈ
ਸ਼ਾਹ ਨੇ ਕਿਹਾ,''ਨਾਗਰਿਕਤਾ ਕਾਨੂੰਨ ਵਿਰੁੱਧ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਸ ਕਾਰਨ ਦੇਸ਼ ਦੇ ਮੁਸਲਮਾਨਾਂ ਦੀ ਨਾਗਰਿਕਤਾ ਚੱਲੀ ਜਾਵੇਗੀ। ਮਮਤਾ ਦੀਦੀ, ਰਾਹੁਲ ਬਾਬਾ, ਅਖਿਲੇਸ਼ ਯਾਦਵ ਚਰਚਾ ਕਰਨ ਲਈ ਜਨਤਕ ਮੰਚ ਲੱਭ ਲਵੋ, ਸਾਡਾ ਸਵਤੰਤਰ ਦੇਵ ਚਰਚਾ ਕਰਨ ਲਈ ਤਿਆਰ ਹੈ। ਸੀ.ਏ.ਏ. ਦੀ ਕੋਈ ਵੀ ਧਾਰਾ, ਮੁਸਲਮਾਨ ਛੱਡ ਦਿਓ, ਘੱਟ ਗਿਣਤੀ ਛੱਡ ਦਿਓ, ਕਿਸੇ ਵੀ ਵਿਅਕਤੀ ਦੀ ਨਾਗਰਿਕਤਾ ਲੈ ਸਕਦੀ ਹੈ ਤਾਂ ਉਹ ਮੈਨੂੰ ਦਿਖਾ ਦਿਓ।''
 

ਦੰਗੇ ਕਰਵਾਏ ਜਾ ਰਹੇ ਹਨ
ਅਮਿਤ ਸ਼ਾਹ ਨੇ ਕਿਹਾ,''ਦੇਸ਼ 'ਚ ਵਹਿਮ ਫੈਲਾਇਆ ਜਾ ਰਿਹਾ ਹੈ, ਦੰਗੇ ਕਰਵਾਏ ਜਾ ਰਹੇ ਹਨ, ਆਗਜਨੀ ਕੀਤੀ ਜਾ ਰਹੀ ਹੈ, ਇਹ ਧਰਨਾ ਪ੍ਰਦਰਸ਼ਨ, ਇਹ ਵਿਰੋਧ, ਇਹ ਵਹਿਮ ਸਪਾ-ਬਸਪਾ, ਕਾਂਗਰ, ਤ੍ਰਿਣਮੂਲ ਕਾਂਗਰਸ ਫੈਲਾ ਰਹੀ ਹੈ। ਇਸ 'ਚ ਕਿਸੇ ਦੀ ਨਾਗਰਿਕਤਾ ਖੋਹਣ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਬਿੱਲ ਦੇ ਅੰਦਰ ਨਾਗਰਿਕਤਾ ਦੇਣ ਦਾ ਪ੍ਰਬੰਧ ਹੈ।''
 

ਹਜ਼ਾਰਾਂ ਦੀ ਗਿਣਤੀ 'ਚ ਮੰਦਰ-ਗੁਰਦੁਆਰੇ ਤੋੜੇ ਜਾਂਦੇ ਹਨ
ਸ਼ਾਹ ਨੇ ਕਿਹਾ,''ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਜਿੱਥੇ ਭਾਰਤ ਦੀ ਵੰਡ ਤੋਂ ਬਾਅਦ ਕਰੋੜਾਂ ਹਿੰਦੂ ਉੱਥੇ ਰਹਿ ਗਏ, ਸਿੱਖ ਉੱਥੇ ਰਹਿ ਗਏ, ਈਸਾਈ, ਜੈਨ, ਬੌਧ, ਪਾਰਸੀ ਉੱਥੇ ਰਹਿ ਗਏ। ਮੈਂ ਉਨ੍ਹਾਂ ਦੇ ਦਰਦ ਨੂੰ ਸੁਣਿਆ ਹੈ। ਮਹਾਤਮਾ ਗਾਂਧੀ ਦੀ ਜਯੰਤੀ ਦੇ ਦਿਨ ਇਕ ਹਜ਼ਾਰ ਮਾਂਵਾਂ-ਭੈਣਾਂ ਨਾਲ ਰੇਪ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਜ਼ਬਰਨ ਨਿਕਾਹ ਪੜ੍ਹਾਇਆ ਜਾਂਦਾ ਹੈ। ਹਜ਼ਾਰਾਂ ਦੀ ਗਿਣਤੀ 'ਚ ਮੰਦਰ-ਗੁਰਦੁਆਰੇ ਤੋੜੇ ਜਾਂਦੇ ਹਨ।''


author

DIsha

Content Editor

Related News