ਅਮਰੀਕਾ ਤੋਂ ਡਿਪੋਰਟ ਹੋਣਗੇ 18,000 ਭਾਰਤੀ ! ਚੋਣਾਂ ''ਚ ਹਾਰ ਮਗਰੋਂ ਟਰੰਪ ਕੱਢਣ ਲੱਗੇ ''ਭੜਾਸ''

Tuesday, Nov 10, 2026 - 02:21 PM (IST)

ਅਮਰੀਕਾ ਤੋਂ ਡਿਪੋਰਟ ਹੋਣਗੇ 18,000 ਭਾਰਤੀ ! ਚੋਣਾਂ ''ਚ ਹਾਰ ਮਗਰੋਂ ਟਰੰਪ ਕੱਢਣ ਲੱਗੇ ''ਭੜਾਸ''

ਇੰਟਰਨੈਸ਼ਨਲ ਡੈਸਕ- ਮਿਡਟਰਮ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ 'ਚ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਅਤੇ ਵੀਜ਼ਾ ਨੀਤੀਆਂ 'ਤੇ ਸਖ਼ਤ ਰੁਖ਼ ਅਪਣਾ ਲਿਆ ਹੈ। ਚੋਣਾਂ ਦੌਰਾਨ ਭਾਰਤੀ-ਅਮਰੀਕੀ ਵੋਟਰਾਂ ਵੱਲੋਂ ਡੈਮੋਕ੍ਰੇਟਿਕ ਉਮੀਦਵਾਰਾਂ ਦੇ ਪੱਖ 'ਚ ਵੱਡੇ ਪੱਧਰ 'ਤੇ ਹੋਈ ਵੋਟਿੰਗ ਮਗਰੋਂ ਟਰੰਪ ਭਾਰਤੀ-ਅਮਰੀਕੀ ਵੋਟਰਾਂ ਤੋਂ ਨਾਰਾਜ਼ ਹੋ ਗਏ ਹਨ। ਇਸ ਗੱਲੋਂ ਨਾਰਾਜ਼ ਹੋਏ ਟਰੰਪ ਹੁਣ ਲਗਭਗ 18,000 ਗ਼ੈਰ-ਕਾਨੂੰਨੀ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ H-1B ਵੀਜ਼ਾ ਦੇ ਨਿਯਮਾਂ 'ਚ ਹੋਰ ਸਖ਼ਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਚੋਣਾਂ 'ਚ ਹਾਰ ਮਗਰੋਂ ਟਰੰਪ ਪ੍ਰਸ਼ਾਸਨ ਲਗਭਗ 18,000 ਗੈਰ-ਕਾਨੂੰਨੀ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਤੇਜ਼ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2025 'ਚ 3,567 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ, ਜੋ ਕਿ ਪਿਛਲੇ 15 ਸਾਲਾਂ 'ਚ ਸਭ ਤੋਂ ਵੱਡਾ ਅੰਕੜਾ ਸੀ। ਸਾਲ 2026 'ਚ ਜੂਨ ਮਹੀਨੇ ਤੱਕ ਵੀ 1,076 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ। 

ਇਹ ਵੀ ਪੜ੍ਹੋ- 'ਸਾਡੇ ਵੱਲੋਂ ਜੰਗ ਲੜ, ਨਹੀਂ ਤਾਂ 20 ਸਾਲ ਕੱਟਣੀ ਪਏਗੀ ਜੇਲ੍ਹ..!', ਰੂਸ ਗਿਆ ਰਾਏਪੁਰ ਦਾ ਨੌਜਵਾਨ ਹੋਇਆ ਗ੍ਰਿਫ਼ਤਾਰ

ਇਸ ਸਾਲ ਭਾਰਤ ਤੋਂ H-1B ਵੀਜ਼ਾ ਲਈ 1.06 ਲੱਖ ਰਜਿਸਟ੍ਰੇਸ਼ਨਾਂ ਹੋਈਆਂ ਹਨ, ਜੋ ਕਿ ਪਿਛਲੇ ਸਾਲ ਦੇ 1.72 ਲੱਖ ਦੇ ਮੁਕਾਬਲੇ ਕਾਫ਼ੀ ਘੱਟ ਹਨ। ਟਰੰਪ ਨੇ H-1B ਵੀਜ਼ਾ ਖ਼ਤਮ ਕਰਨ ਅਤੇ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦੇ ਕੱਟੜ ਸਮਰਥਕ ਸਟੀਫ਼ਨ ਮਿਲਰ ਨੂੰ ਆਪਣਾ ਨਵਾਂ ਵ੍ਹਾਈਟ ਹਾਊਸ ਚੀਫ਼ ਆਫ਼ ਸਟਾਫ਼ ਨਿਯੁਕਤ ਕੀਤਾ ਹੈ।

ਅਮਰੀਕੀ ਸੰਸਦ (ਕਾਂਗਰਸ) ਦਾ ਸਦਨ ਸ਼ੁਰੂ ਹੋ ਚੁੱਕਾ ਹੈ, ਜਿੱਥੇ ਟਰੰਪ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੇ ਵੀਜ਼ਾ 'ਚ ਸਖ਼ਤੀ ਕਰਨ ਵਾਲੇ ਬਿੱਲ ਨੂੰ ਪਾਸ ਕਰਵਾਉਣ ਦੀ ਕੋਸ਼ਿਸ਼ ਕਰੇਗੀ, ਜਿਸ ਮਗਰੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਅਮਰੀਕਾ ਦਾ ਵੀਜ਼ਾ ਮਿਲਣਾ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਉੱਥੇ ਰਹਿਣਾ ਹੋਰ ਜ਼ਿਆਦਾ ਔਖ਼ਾ ਹੋ ਜਾਵੇਗਾ।

ਇਹ ਵੀ ਪੜ੍ਹੋ- ਭਾਰਤ ਨਾਲ ਇੰਨੀ ਨਫ਼ਰਤ..?, ਬੰਗਲਾਦੇਸ਼ੀ ਝੁੱਗ-ਬਸਤੀਆਂ ਨੂੰ 'ਨਵੀਂ ਦਿੱਲੀ' ਦੱਸ ਕੇ ਬਦਨਾਮ ਕਰ ਰਹੇ ਵਲੌਗਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News