1984 ਦੰਗਿਆਂ ''ਤੇ ਸੋਨੀਆ ਦੇ ਬਿਆਨ ''ਤੇ ਹੰਗਾਮਾ, ਰਕਾਬਗੰਜ ਗੁਰਦੁਆਰੇ ''ਚ ਸਾੜੀਆਂ ਸਵੈ-ਜੀਵਨੀ ਦੀਆਂ ਕਾਪੀਆਂ
Friday, Nov 13, 2026 - 06:11 AM (IST)
ਨਵੀਂ ਦਿੱਲੀ (ਏਜੰਸੀ) : ਸਾਲ 1984 ਦੇ ਸਿੱਖ ਦੰਗਿਆਂ ਦੇ ਪੀੜਤ ਪਰਿਵਾਰਾਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੇ ਮੈਂਬਰਾਂ ਨੇ ਦੰਗਿਆਂ ਬਾਰੇ ਕਾਂਗਰਸ ਆਗੂ ਸੋਨੀਆ ਗਾਂਧੀ ਦੀ ਟਿੱਪਣੀ ਦੇ ਵਿਰੋਧ ’ਚ ਵੀਰਵਾਰ ਨੂੰ ਇੱਥੇ ਰਕਾਬਗੰਜ ਗੁਰਦੁਆਰੇ ’ਚ ਉਨ੍ਹਾਂ ਦੀ ਸਵੈ-ਜੀਵਨੀ ਦੀਆਂ ਕਾਪੀਆਂ ਸਾੜੀਆਂ। ਪ੍ਰਦਰਸ਼ਨਕਾਰੀਆਂ ਨੇ 1984 ਦੀ ਹਿੰਸਾ ਬਾਰੇ ਸੋਨੀਆ ਦੇ ਵੇਰਵੇ ’ਤੇ ਨਾਰਾਜ਼ਗੀ ਪ੍ਰਗਟਾਈ। ਇਸ ਹਿੰਸਾ ’ਚ ਵੱਡੀ ਗਿਣਤੀ ’ਚ ਸਿੱਖ ਮਾਰੇ ਗਏ ਸਨ।
ਇਹ ਵੀ ਪੜ੍ਹੋ : ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ, CM ਪੇਮਾ ਖਾਂਡੂ ਨੇ ਜਤਾਇਆ ਦੁੱਖ
ਮੰਗਲਵਾਰ ਨੂੰ ਰਿਲੀਜ਼ ਹੋਈ ਆਪਣੀ ਕਿਤਾਬ ‘ਬਿਲੌਂਗਿੰਗ : ਏ ਜਰਨੀ ਆਫ਼ ਲਵ’ (Belonging: A Journey of Love) ’ਚ ਸੋਨੀਆ ਗਾਂਧੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਦੇਸ਼ ਦੇ ਇਤਿਹਾਸ ਦਾ ਇਕ ‘ਦੁਖਦਾਈ ਅਤੇ ਸ਼ਰਮਨਾਕ’ ਅਧਿਆਏ ਦੱਸਿਆ ਹੈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਦੇ ਪਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਮਨ ’ਚ ‘ਨਾ ਤਾਂ ਕਿਸੇ ਪ੍ਰਤੀ ਭੇਦਭਾਵ ਸੀ ਅਤੇ ਨਾ ਹੀ ਦੁਸ਼ਮਣੀ’, ਪਰ ਉਹ ਇਤਿਹਾਸ ਦੇ ਅਜਿਹੇ ਦੌਰ ’ਚ ਪ੍ਰਧਾਨ ਮੰਤਰੀ ਬਣੇ, ਜਦੋਂ ਸ਼ਾਸਨ ਵਿਵਸਥਾ ਫੇਲ ਹੋ ਚੁੱਕੀ ਸੀ ਅਤੇ ਇਸ ਦੀ ਥਾਂ ਹਿੰਸਾ ਨੇ ਲੈ ਲਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8s
For Whatsapp:- https://whatsapp.com/channel/0029Va94hsaHAdNVur4L170e
