ਮੌਸਮ ਵਿਭਾਗ ਦੀ ਚੇਤਾਵਨੀ: ਅਗਲੇ ਕੁਝ ਘੰਟਿਆਂ ਦੌਰਾਨ ਯੂ. ਪੀ. 'ਚ ਆ ਸਕਦਾ ਹੈ ਹਨ੍ਹੇਰੀ ਤੂਫਾਨ

Wednesday, Jun 13, 2018 - 11:17 AM (IST)

ਮੌਸਮ ਵਿਭਾਗ ਦੀ ਚੇਤਾਵਨੀ: ਅਗਲੇ ਕੁਝ ਘੰਟਿਆਂ ਦੌਰਾਨ ਯੂ. ਪੀ. 'ਚ ਆ ਸਕਦਾ ਹੈ ਹਨ੍ਹੇਰੀ ਤੂਫਾਨ

ਲਖਨਊ— ਮੌਸਮ ਵਿਭਾਗ ਕੇਂਦਰ ਲਖਨਊ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਘੰਟਿਆਂ 'ਚ ਉੱਤਰ ਪ੍ਰਦੇਸ਼ 'ਚ ਤੇਜ਼ ਹਨ੍ਹੇਰੀ-ਤੂਫਾਨ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਹਨ੍ਹੇਰੀ-ਤੂਫਾਨ ਦੀ ਸੰਭਾਵਨਾ ਗੋਂਡਾ, ਬਸਤੀ, ਫੈਜਾਬਾਦ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆ 'ਚ ਦੱਸੀ ਜਾ ਰਹੀ ਹੈ। ਵਿਭਾਗ ਨੇ ਇਸ ਨੂੰ ਲੈ ਕੇ ਲੋਕਾਂ ਨੂੰ ਸਾਵਧਾਨੀ ਵਰਤਣ ਨੂੰ ਕਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ 'ਚ ਪ੍ਰਦੇਸ਼ 'ਚ ਆਈ ਤੇਜ਼ ਹਨ੍ਹੇਰੀ-ਤੂਫਾਨ ਨਾਲ ਲਗਭਗ 26 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ 'ਚ 4 ਮਵੇਸ਼ੀਆ ਦੀ ਵੀ ਜਾਨ ਗਈ ਸੀ। ਸੀ. ਐੱਮ. ਯੋਗੀ ਦੇ ਜ਼ਿਲਾ ਮਜਿਸਟ੍ਰੇਟੋਂ ਨੂੰ ਦਿੱਤੇ ਗਏ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਹੁਣ ਹਰਕਤ 'ਚ ਆ ਗਿਆ ਹੈ।


Related News