ਰਾਸ਼ਟਰਪਤੀ ਪੁਰਸਕਾਰ ਹਾਸਲ ਕਰਨ ''ਚ ਸੁਪਰਹਿਟ ਸਾਬਤ ਹੋਈ ਯੂ.ਪੀ. ਪੁਲਸ

01/25/2020 7:00:20 PM

ਨਵੀਂ ਦਿੱਲੀ — ਉੱਤਰ ਪ੍ਰਦੇਸ਼ ਪੁਲਸ ਨੂੰ ਗਣਤੰਤਰ ਦਿਵਸ 'ਤੇ ਕਈ ਮੈਡਲਾਂ ਹਾਸਲ ਹੋਏ ਅਤੇ ਨਾਲ ਹੀ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਪੁਰਸਕਾਰ ਵੀ ਦਿੱਤੇ ਗਏ ਹਨ। ਗੋਲੀਆਂ ਮਾਰ ਬਦਮਾਸ਼ਾਂ ਨੂੰ ਭਜਾਉਣ ਅਤੇ ਹੋਰ ਕਈ ਤਰਵਾਂ ਦੇ ਵੱਖਰੇ-ਵੱਖਰੇ ਵੀਡੀਓ ਵਾਇਰਲ ਹੋਣ ਦੌਰਾਨ ਚਰਚਾ 'ਚ ਰਹਿਣ ਵਾਲੀ ਯੂ.ਪੀ. ਪੁਲਸ ਗਣਤੰਤਰ ਦਿਵਸ 'ਤੇ ਸੁਪਰਹਿਟ ਸਾਬਤ ਹੋਈ ਹੈ। ਬੀਤੇ ਸਮੇਂ 'ਚ ਯੂ.ਪੀ. ਪੁਲਸ ਲਗਾਤਾਰ ਐਨਕਾਊਂਟਰ ਕਰਨ ਲਈ ਵੀ ਸੁਰਖੀਆਂ 'ਚ ਰਹੀ ਹੈ।
ਉੱਤਰ ਪ੍ਰਦੇਸ਼ ਪੁਲਸ ਨੂੰ ਸ਼ਲਾਘਾ ਸੇਵਾ ਲਈ 72 ਪੁਲਸ ਮੈਡਲ ਅਤੇ ਵਿਸ਼ੇਸ਼ ਲਈ 6 ਰਾਸ਼ਟਰੀ ਪੁਲਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਨੂੰ ਸਭ ਤੋਂ ਜ਼ਿਆਦਾ ਬਹਾਦਰੀ ਦੇ ਮੈਡਲ ਹਾਸਲ ਹੋਏ ਹਨ। ਭਾਰਤ ਦੇ 71ਵੇਂ ਗਣਤੰਤਰ ਦਿਵਸ ਮੌਕੇ 'ਤੇ 108 ਮੈਡਲਾਂ ਨਾਲ ਜੰਮੂ ਕਸ਼ਮੀਰ ਪੁਲਸ ਨੂੰ ਸਭ ਤੋਂ ਜ਼ਿਆਦਾ ਬਹਾਦਰੀ ਦੇ ਮੈਡਲ ਮਿਲੇ ਹਨ। ਕੇਂਦਰ ਸ਼ਾਸਿਤ ਪੁਲਸ ਨੇ ਲਗਾਤਾਰ ਕਸ਼ਮੀਰ ਘਾਟੀ 'ਚ ਅੱਤਵਾਦ ਖਿਲਾਫ ਮੁਹਿੰਮ 'ਚ ਹਿੱਸਾ ਲਿਆ ਹੈ।
ਸ਼ਨੀਵਾਰ ਨੂੰ ਗ੍ਰਹਿ ਮੰਤਰਾਲਾ ਵੱਲੋਂ ਜਰੀ ਇਕ ਆਦੇਸ਼ ਤੋਂ ਇਸ ਬਾਰੇ ਜਾਣਕਾਰੀ ਮਿਲੀ ਹੈ। ਇਨ੍ਹਾਂ ਮੈਡਲਾਂ ਦਾ ਐਲਾਨ ਸਾਲ 'ਚ ਦੋ ਵਾਰ ਗਣਤੰਤਰ ਦਿਵਸ ਅਤੇ ਸੁਤੰਤਰ ਦਿਵਸ ਦੋਂ ਪਹਿਲਾਂ ਕੀਤੀ ਜਾਂਦੀ ਹੈ। ਉੱਤਰ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਮਹਾਰਾਸ਼ਟਰ ਨੇ ਵੀ ਮੈਡਲ ਹਾਸਲ ਕਰਨ 'ਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਮਹਾਰਾਸ਼ਟਰ ਪੁਲਸ ਨੂੰ 10 ਪੁਲਸ ਬਹਾਦਰੀ ਮੈਡਲ, 4 ਵਿਸ਼ੇਸ਼ ਸੇਵਾ ਰਾਸ਼ਟਰਪਤੀ ਪੁਲਸ ਮੈਡਲ ਅਤੇ ਸ਼ਲਾਘਾਯੋਗ ਸੇਵਾ ਲਈ 40 ਪੁਲਸ ਮੈਡਲ ਮਿਲੇ ਹਨ।


Inder Prajapati

Content Editor

Related News