UP ''ਚ ਕੋਰੋਨਾ ਦਾ ਕਹਿਰ ਜਾਰੀ, ਪੀੜਤਾਂ ਦੀ ਗਿਣਤੀ 3214 ਤੱਕ ਪਹੁੰਚੀ

Saturday, May 09, 2020 - 11:35 AM (IST)

UP ''ਚ ਕੋਰੋਨਾ ਦਾ ਕਹਿਰ ਜਾਰੀ, ਪੀੜਤਾਂ ਦੀ ਗਿਣਤੀ 3214 ਤੱਕ ਪਹੁੰਚੀ

ਲਖਨਊ-ਉੱਤਰ ਪ੍ਰਦੇਸ਼ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਸੂਬੇ 'ਚ ਪੀੜਤ ਮਾਮਲੇ ਵੱਧ ਕੇ 3214 ਤੱਕ ਪਹੁੰਚ ਗਏ ਹਨ। ਇਸ 'ਚ 1387 ਮਰੀਜ਼ ਡਿਸਚਾਰਜ ਹੋਏ ਹਨ। ਉੱਤਰ ਪ੍ਰਦੇਸ਼ ਸਿਹਤ ਵਿਭਾਗ ਦੁਆਰਾ ਸ਼ੁੱਕਰਵਾਰ ਸ਼ਾਮ ਨੂੰ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸੂਬੇ 'ਚ ਕੋਰੋਨਾ ਨਾਲ ਹੁਣ ਤੱਕ 66 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਸੂਬੇ 'ਚ 1761 ਮਾਮਲੇ ਐਕਟਿਵ ਹਨ। ਸੂਬੇ 'ਚ ਹੁਣ ਤੱਕ 68 ਜ਼ਿਲਿਆਂ 'ਚ ਕੋਰੋਨਾ ਦੇ ਮਰੀਜ਼ ਮਿਲੇ ਹਨ। 

ਚੀਫ ਸਕੱਤਰ (ਮੈਡੀਕਲ ਅਤੇ ਸਿਹਤ) ਅਮਿਤ ਮੋਹਨ ਪ੍ਰਸਾਦ ਨੇ ਕਿਹਾ ਹੈ ਕਿ ਹੈਲਪਲਾਈਨ ਨੰਬਰ 1800-180-5145 'ਤੇ ਫੋਨ ਕਰੋ ਅਤੇ ਲੱਛਣਾਂ ਦੇ ਆਧਾਰ 'ਤੇ ਜਿੰਨੀ ਜਲਦੀ ਸਿਹਤ ਕੇਂਦਰ ਆਉਗੇ, ਉਨੀ ਹੀ ਜਲਦੀ ਸਿਹਤਮੰਦ ਹੋਣ ਦੀ ਸੰਭਾਵਨਾ ਜਿਆਦਾ ਹੋਵੇਗੀ। ਉਨ੍ਹਾਂ ਨੇ ਆਮ ਜਨਤਾ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਤੁਹਾਡੇ ਆਲੇ-ਦੁਆਲੇ ਅਜਿਹੇ ਲੱਛਣਾਂ ਵਾਲੇ ਵਿਅਕਤੀ ਮਿਲਦੇ ਹਾਂ ਤਾਂ ਉਸ ਨੂੰ ਦੱਸੋ। ਨਾ ਤਾਂ ਉਨ੍ਹਾਂ ਤੋਂ ਡਰਨਾ ਹੈ ਅਤੇ ਨਾ ਹੀ ਉਨ੍ਹਾਂ ਨਾਲ ਮਾੜਾ ਵਿਹਾਰ ਕਰਨਾ ਹੈ। ਇਹ ਬੀਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ। 

ਇਸ ਤੋਂ ਇਲਾਵਾ ਚੀਫ ਸਕੱਤਰ ਅਮਿਤ ਮੋਹਨ ਪ੍ਰਸਾਦ ਨੇ ਕਿਹਾ ਹੈ ਕਿ ਇਸ ਵਾਇਰਸ ਤੋਂ ਘਬਰਾਉਣ ਦੀ ਜਰੂਰਤ ਨਹੀਂ ਬਲਕਿ ਬਚਾਅ ਕਰਨ ਦੀ ਜਰੂਰਤ ਹੈ। ਸੋਸ਼ਲ ਡਿਸਟੈਂਸਿੰਗ ਦਾ ਸਖਤਾਈ ਨਾਲ ਪਾਲਣ ਕਰਨਾ ਹੈ। ਇਕ ਮੀਟਰ ਤੋਂ ਜ਼ਿਆਦਾ ਦੂਰੀ ਬਣਾ ਕੇ ਰੱਖੋਗੇ ਤਾਂ ਇਨਫੈਕਸ਼ਨ ਦੀ ਸੰਭਾਵਨਾ ਬਹੁਤ ਘੱਟ ਰਹਿੰਦੀ ਹੈ। ਇਸ ਤੋਂ ਇਲਾਵਾ ਚਿਹਰੇ ਨੂੰ ਮਾਸਕ, ਗਮਛੇ, ਦੁਪੱਟੇ ਜਾਂ ਰੁਮਾਲ ਨਾਲ ਢੱਕੋ। ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਨਾਲ ਸਾਫ ਕਰੋ ਅਤੇ ਘੱਟੋ-ਘੱਟ ਪਾਣੀ ਨਾਲ 30 ਸੈਕਿੰਡ ਤੱਕ ਧੋਵੋ। ਚੀਫ ਸਕੱਤਰ ਨੇ ਦੱਸਿਆ ਹੈ ਕਿ ਕੁੱਲ ਇਨਫੈਕਟਡ ਲੋਕਾਂ 'ਚ 79.15 ਫੀਸਦੀ ਪੁਰਸ਼ ਅਤੇ 20.85 ਫੀਸਦੀ ਔਰਤਾਂ ਸ਼ਾਮਲ ਹਨ। 60 ਸਾਲ ਤੋਂ ਜ਼ਿਆਦਾ ਉਮਰ ਵਰਗ 'ਚ 7.62 ਫੀਸਦੀ ਲੋਕ ਇਨਫੈਕਟਡ ਹੋਏ ਹਨ।

ਇਹ ਵੀ ਪੜ੍ਹੋ-  ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 59 ਹਜ਼ਾਰ ਤੋਂ ਪਾਰ, ਮੌਤਾਂ ਦਾ ਅੰਕੜਾ ਵੀ ਵਧਿਆ


author

Iqbalkaur

Content Editor

Related News