UP 'ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, ਮੰਤਰੀ ਦਾਰਾ ਸਿੰਘ ਚੌਹਾਨ ਨੇ ਦਿੱਤਾ ਅਸਤੀਫ਼ਾ

Wednesday, Jan 12, 2022 - 04:39 PM (IST)

UP 'ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, ਮੰਤਰੀ ਦਾਰਾ ਸਿੰਘ ਚੌਹਾਨ ਨੇ ਦਿੱਤਾ ਅਸਤੀਫ਼ਾ

ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਸਰਕਾਰ 'ਚ ਜੰਗਲਾਤ, ਵਾਤਾਵਰਣ ਮੰਤਰੀ ਦਾਰਾ ਸਿੰਘ ਚੌਹਾਨ ਨੇ ਬੁੱਧਵਾਰ ਨੂੰ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ 'ਚ ਪੂਰੀ ਲਗਨ ਨਾਲ ਕੰਮ ਕੀਤਾ ਪਰ ਯਕੀਨੀ ਰੂਪ ਨਾਲ 5 ਸਾਲਾਂ 'ਚ ਓ.ਬੀ.ਸੀ. ਦਲਿਤ, ਵਾਂਝੇ, ਬੇਰੁਜ਼ਗਾਰ ਨੌਜਵਾਨਾਂ ਨੂੰ ਨਿਆਂ ਨਹੀਂ ਮਿਲ ਸਕਿਆ ਅਤੇ ਇਸ ਤੋਂ ਦੁਖ਼ੀ ਹੋ ਕੇ ਉਨ੍ਹਾਂ ਨੇ ਸਰਕਾਰ ਤੋਂ ਅਸਤੀਫ਼ਾ ਦਿੱਤਾ ਹੈ।

ਇਹ ਵੀ ਪੜ੍ਹੋ: PM ਮੋਦੀ ਦੀ ਸੁਰੱਖਿਆ ਮਾਮਲਾ : SC ਦੀ ਸਾਬਕਾ ਜੱਜ ਇੰਦੂ ਮਲਹੋਤਰਾ ਦੀ ਅਗਵਾਈ 'ਚ ਕਮੇਟੀ ਕਰੇਗੀ ਜਾਂਚ 

ਚੌਹਾਨ ਨੇ ਕਿਹਾ,''ਜਿਸ ਗਰੀਬ, ਪਿਛੜੇ, ਦਲਿਤ ਸਮਾਜ ਦੇ ਨਾਤੇ ਬਹੁਮਤ ਦੀ ਸਰਕਾਰ ਬਣੀ, ਉਸ ਸਮਾਜ ਨੂੰ ਕੁਝ ਨਹੀਂ ਮਿਲਿਆ ਅਤੇ ਇਸ ਤੋਂ ਦੁਖ਼ੀ ਹੋ ਕੇ ਮੈਂ ਅਸਤੀਫ਼ਾ ਦਿੱਤਾ ਹੈ।'' ਉਨ੍ਹਾਂ ਕਿਹਾ,''ਮੈਂ 5 ਸਾਲਾਂ ਤੱਕ, ਸ਼ੁਰੂ ਤੋਂ ਲਗਾਤਾਰ ਪਾਰਟੀ ਹਾਈ ਕਮਾਨ ਨੂੰ ਸੂਚਨਾ ਦਿੰਦਾ ਰਿਹਾ ਅਤੇ ਉਨ੍ਹਾਂ ਨਾਲ ਗੱਲ ਕਰਦਾ ਰਿਹਾ ਪਰ ਮੇਰੀਆਂ ਗੱਲਾਂ ਅਣਸੁਣੀਆਂ ਕਰ ਦਿੱਤੀਆਂ ਗਈਆਂ, ਕਿਉਂਕਿ ਮੈਂ ਪਿਛੜਿਆਂ, ਦਲਿਤਾਂ ਦੀ ਗੱਲ ਕਰਦਾ ਸੀ।'' ਦਾਰਾ ਸਿੰਘ ਚੌਹਾਨ ਪਿਛਲੇ 24 ਘੰਟਿਆਂ 'ਚ ਯੋਗੀ ਦੀ ਅਗਵਾਈ ਵਾਲੀ ਸਰਕਾਰ ਤੋਂ ਅਸਤੀਫ਼ਾ ਦੇਣ ਵਾਲੇ ਦੂਜੇ ਮੰਤਰੀ ਹਨ। ਇਸ ਤੋਂ ਇਕ ਦਿਨ ਪਹਿਲਾਂ, ਮੰਗਲਵਾਰ ਨੂੰ ਮੰਤਰੀ ਸਵਾਮੀ ਪ੍ਰਸਾਦ ਮੋਰੀਆ ਨੇ ਅਸਤੀਫ਼ਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ ਦੇ ਮੰਤਰੀ ਸਵਾਮੀ ਪ੍ਰਸਾਦ ਮੋਰੀਆ ਨੇ ਅਸਤੀਫ਼ਾ ਦਿੱਤਾ, ਸਪਾ 'ਚ ਹੋ ਸਕਦੇ ਹਨ ਸ਼ਾਮਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News