ਕੇਂਦਰੀ ਮੰਤਰੀਆਂ ਨੇ ਕੀਤਾ ਸਵਦੇਸ਼ੀ ਆਪਰੇਟਿੰਗ ਸਿਸਟਮ 'BharOS' ਦਾ ਪ੍ਰੀਖਣ, IIT ਮਦਰਾਸ ਨੇ ਕੀਤਾ ਹੈ ਵਿਕਸਿਤ

Tuesday, Jan 24, 2023 - 06:21 PM (IST)

ਕੇਂਦਰੀ ਮੰਤਰੀਆਂ ਨੇ ਕੀਤਾ ਸਵਦੇਸ਼ੀ ਆਪਰੇਟਿੰਗ ਸਿਸਟਮ 'BharOS' ਦਾ ਪ੍ਰੀਖਣ, IIT ਮਦਰਾਸ ਨੇ ਕੀਤਾ ਹੈ ਵਿਕਸਿਤ

ਗੈਜੇਟ ਡੈਸਕ– ਕੇਂਦਰੀ ਆਈ.ਟੀ. ਮੰਤਰੀ ਅਸ਼ਵਨੀ ਵੈਸ਼ਣਵ ਅਤੇ ਕੇਂਦਰੀ ਸਿਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਮੰਗਲਵਾਰ ਨੂੰ ਸਵਦੇਸ਼ੀ ਮੋਬਾਇਲ ਆਪਰੇਟਿੰਗ ਸਿਸਟਮ (BharOS) ਦਾ ਪ੍ਰੀਖਣ ਕੀਤਾ। ਇਸ ਮੋਬਾਇਲ ਓ.ਐੱਸ. ਨੂੰ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮਦਰਾਸ (IIT Madras) ਦੇ ਇਨਕਿਊਬੇਟੇਡ ਫਰਮ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਸ ਸਾਫਟਵੇਅਰ ਨੂੰ ਕਮਰਸ਼ੀਅਲ ਆਫ-ਦਿ-ਸ਼ੈਲਫ ਹੈਂਡਸੈੱਟ ’ਤੇ ਇੰਸਟਾਲ ਕੀਤਾ ਜਾ ਸਕਦਾ ਹੈ। 

ਕੇਂਦਰੀ ਆਈ.ਟੀ. ਮੰਤਰੀ ਅਸ਼ਵਨੀ ਵੈਸ਼ਣਵ ਨੇ ਸਵਦੇਸ਼ੀ ਮੋਬਾਇਲ ਆਪਰੇਟਿੰਗ ਸਿਸਟਮ ‘ਭਰੋਸ’ ’ਤੇ ਕਿਹਾ ਕਿ ਇਸ ਸਫਰ ’ਚ ਮੁਸ਼ਕਿਲਾਂ ਆਉਣਗੀਆਂ ਅਤੇ ਦੁਨੀਆ ਭਰ ’ਚ ਅਜਿਹੇ ਕਈ ਲੋਕ ਹਨ ਜੋ ਮੁਸ਼ਕਿਲਾਂ ਲੈ ਕੇ ਆਉਣਗੇ ਅਤੇ ਨਹੀਂ ਚਾਹੁਣਗੇ ਕਿ ਅਜਿਹਾ ਕੋਈ ਸਿਸਟਮ ਸਫਲ ਹੋਵੇ। ਸਾਨੂੰ ਬਹੁਤ ਸਾਵਧਾਨੀ ਅਤੇ ਲਗਾਤਾਰ ਕੋਸ਼ਿਸ਼ਾਂ ਨਾਲ ਇਸਨੂੰ ਸਫਲ ਬਣਾਉਣ ਵੱਲ ਕੰਮ ਕਰਨਾ ਹੈ। ਕੇਂਦਰੀ ਮੰਤਰੀ ਨੇ ਭਰੋਸ ਨੂੰ ‘ਭਰੋਸਾ’ ਦੱਸਿਆ ਹੈ। 

 

ਕੀ ਹੈ BharOS ?

BharOS, ਜਿਸਨੂੰ ਭਰੋਸ ਵੀ ਕਿਹਾ ਜਾਂਦਾ ਹੈ, ਇਕ ਸਵਦੇਸੀ ਮੋਬਾਇਲ ਆਪਰੇਟਿੰਗ ਸਿਸਟਮ ਹੈ। ਇਸ ਮੋਬਾਇਲ ਆਪਰੇਟਿੰਗ ਸਿਸਟਮ ਨੂੰ IIT Madras ਦੇ ਇਨਕਿਊਬੇਟੇਡ ਫਰਮ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਸ ਓ.ਐੱਸ. ਨੂੰ ਲੈ ਕੇ ਭਾਰਤ ਦੇ 100 ਕਰੋੜ ਮੋਬਾਇਲ ਫੋਨ ਯੂਜ਼ਰਜ਼ ਨੂੰ ਲਾਭ ਪਹੁੰਚਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਓ.ਐੱਸ. ਦੀ ਖਾਸ ਗੱਲ ਇਹ ਹੈ ਕਿ ਇਹ ਹਾਈਟੈੱਕ ਸਕਿਓਰਿਟੀ ਅਤੇ ਪ੍ਰਾਈਵੇਸੀ ਦੇ ਨਾਲ ਉਂਦਾ ਹੈ। ਯਾਨੀ ਇਸ ਮੋਬਾਇਲ ਆਪਰੇਟਿੰਗ ਸਿਸਟਮ ’ਚ ਯੂਜ਼ਰਜ਼ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਰੂਪ ਐਪ ਚੁਣ ਅਤੇ ਇਸਤੇਮਾਲ ਕਰਨ ਲਈ ਜ਼ਿਆਦਾ ਸੁਤੰਤਰਤਾ, ਕੰਟਰੋਲ ਅਤੇ ਲਚੀਲਾਪਨ ਮਿਲਦਾ ਹੈ। ਭਰੋਸ ਨੂੰ ਕਮਰਸ਼ੀਅਲ ਆਫ-ਦਿ-ਸ਼ੈਲਫ ਡਿਵਾਈਸ ’ਤੇ ਇੰਸਟਾਲ ਕੀਤਾ ਜਾ ਸਕਦਾ ਹੈ। 

ਨਾਲ ਹੀ ਭਰੋਸ ਨੋ ਡਿਫਾਲਟ ਐਪਲ (NDA) ਦੇ ਨਾਲ ਆਉਂਦਾ ਹੈ। ਇਸਦਾ ਅਰਥ ਹੈ ਕਿ ਯੂਜ਼ਰਜ਼ ਨੂੰ ਉਨ੍ਹਾਂ ਐਪਲ ਦਾ ਇਸਤੇਮਾਲ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾਂਦਾ, ਜਿਨ੍ਹਾਂ ਤੋਂ ਉਹ ਜਾਣੂ ਨਹੀਂ ਹਨ ਜਾਂ ਜਿਨ੍ਹਾਂ ਨੂੰ ਉਹ ਸਕਿਓਰਿਟੀ ਦੇ ਲਿਹਾਜ ਨਾਲ ਸੁਰੱਖਿਅਤ ਨਹੀਂ ਮੰਨਦੇ ਅਤੇ ਉਨ੍ਹਾਂ ਐਪ ’ਤੇ ਭਰੋਸਾ ਨਹੀਂ ਕਰਦੇ। ਸਵਦੇਸ਼ੀ ਓ.ਐੱਸ. ਯੂਜ਼ਰਜ਼ ਨੂੰ ਉਨ੍ਹਾਂ ਐਪ ’ਤੇ ਜ਼ਿਆਦਾ ਕੰਟਰੋਲ ਦਿੰਦਾ ਹੈ, ਜੋ ਉਨ੍ਹਾਂ  ਦੇ ਡਿਵਾਈਸ ’ਚ ਹਨ। ਸਿਰਫ ਇੰਨਾ ਹੀ ਨਹੀਂ ਯੂਜ਼ਰਜ਼ ਉਨ੍ਹਾਂ ਐਪ ਨੂੰ ਵੀ ਸਿਲੈਕਟ ਕਰ ਸਕਦੇ ਹਨ ਜਿਨ੍ਹਾਂ ਨੂੰ ਉਹ ਆਪਣੇ ਡਿਵਾਈਸ ’ਚ ਕੁਝ ਸੁਵਿਧਾਵਾਂ ਜਾਂ ਡਾਟਾ ’ਤੇ ਪਹੁੰਚ ਲਈ ਐਕਸੈੱਸ ਦੇਣਾ ਚਾਹੁੰਦੇ ਹਨ। ਆਸਾਨ ਸ਼ਬਦਾਂ ਚ ਕਹੀਏ ਤਾਂ ਇਸ ਆਪਰੇਟਿੰਗ ਸਿਸਟਮ ’ਚ ਯੂਜ਼ਰਜ਼ ਦਾ ਕੰਟਰੋਲ ਜ਼ਿਆਦਾ ਹੁੰਦਾ ਹੈ। 

ਕਿੰਨਾ ਸੁਰੱਖਿਆ ਹੈ BharOS ?

ਭਰੋਸ ਸੰਗਠਨ-ਵਿਸ਼ਿਸ਼ਟ ਪ੍ਰਾਈਵੇਟ ਐਪ ਸਟੋਰ ਸਰਵਿਸ (PASS) ਤੋਂ ਭਰੋਸੇਮੰਦ ਐਪਸ ਨੂੰ ਹੀ ਐਕਸੈੱਸ ਦਿੰਦਾ ਹੈ। ਦਰਅਸਲ, PASS ਉਨ੍ਹਾਂ ਐਪਸ ਨੂੰ ਹੀ ਕਿਊਰੇਟਿਡ ਲਿਸਟ ਤਕ ਪਹੁੰਚਣ ਦੀ ਮਨਜ਼ੂਰੀ ਦਿੰਦਾ ਹੈ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਜਾਂਚਿਆ ਗਿਆ ਹੈ ਅਤੇ ਆਰਗਨਾਈਜੇਸ਼ਨ ਦੇ ਕੁਝ ਸੁਰੱਖਿਆ ਅਤੇ ਪ੍ਰਾਈਵੇਸੀ ਸਟੈਂਡਰਡ ਨੂੰ ਪੂਰਾ ਕੀਤਾ ਹੈ। ਇਸਦਾ ਮਤਲਬ ਹੈ ਕਿ ਯੂਜ਼ਰਜ਼ ਨੂੰ ਭਰੋਸਾ ਹੋ ਸਕਦਾ ਹੈ ਕਿ ਉਹ ਆਪਣੇ ਡਿਵਾਈਸ ’ਚ ਜੋ ਐਪ ਇੰਸਟਾਲ ਕਰ ਰਹੇ ਹਨ ਉਹ ਇਸਤੇਮਾਲ ਕਰਨ ਲਈ ਸੁਰੱਖਿਅਤ ਹਨ ਅਤੇ ਕਿਸੇ ਵੀ ਸੰਭਾਵਿਤ ਸੁਰੱਖਿਆ ਕਮਜ਼ੋਰੀ ਜਾਂ ਪ੍ਰਾਈਵੇਸੀ ਸੰਬੰਧੀ ਚਿੰਤਾਵਾਂ ਲਈ ਟੈਸਟ ਕੀਤੇ ਗਏ ਹਨ। 


author

Rakesh

Content Editor

Related News