ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦੀ ਮਾਤਾ ਦਾ ਦਿਹਾਂਤ

Sunday, Sep 06, 2020 - 12:11 PM (IST)

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦੀ ਮਾਤਾ ਦਾ ਦਿਹਾਂਤ

ਨਵੀਂ ਦਿੱਲੀ— ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਦੀ ਮਾਤਾ ਦਾ ਅੱਜ ਯਾਨੀ ਕਿ ਐਤਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 89 ਸਾਲ ਦੀ ਸੀ। ਹਰਸ਼ਵਰਧਨ ਨੇ ਅੱਜ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਹਰਸ਼ਵਰਧਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ- ਮੈਨੂੰ ਇਹ ਦੱਸਦੇ ਹੋਏ ਡੂੰਘਾ ਦੁੱਖ ਹੋ ਰਿਹਾ ਹੈ ਕਿ ਇਸ ਧਰਤੀ 'ਤੇ ਮੇਰੀ ਸਭ ਤੋਂ ਪਿਆਰੀ ਇਨਸਾਨ, ਮੇਰੀ ਮਾਂ ਦਾ ਸਵਰਗਵਾਸ ਹੋ ਗਿਆ। ਉਹ 89 ਸਾਲ ਦੀ ਸੀ ਅਤੇ ਅੱਜ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਮਜ਼ਬੂਤ ਸ਼ਖਸੀਅਤ ਵਾਲੀ, ਮੇਰੀ ਮਾਰਗਦਰਸ਼ਕ ਅਤੇ ਦਾਰਸ਼ਨਿਕ ਦੇ ਜਾਣ ਨਾਲ ਮੇਰੀ ਜ਼ਿੰਦਗੀ 'ਚ ਇਕ ਖਾਲੀਪਣ ਆ ਗਿਆ ਹੈ, ਜਿਸ ਨੂੰ ਕੋਈ ਭਰ ਨਹੀਂ ਸਕਦਾ ਹੈ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ। ਹਰਸ਼ਵਰਧਨ ਨੇ ਟਵੀਟ ਨਾਲ ਮਾਂ ਦੀ ਤਸਵੀਰ ਨੂੰ ਸਾਂਝਾ ਕੀਤਾ ਹੈ।
PunjabKesari

ਉਨ੍ਹਾਂ ਨੇ ਟਵੀਟ ਕਰ ਕੇ ਇਹ ਵੀ ਦੱਸਿਆ ਕਿ ਮਾਤਾ ਜੀ ਦੀ ਇੱਛਾ ਮੁਤਾਬਕ ਉਨ੍ਹਾਂ ਦੇ ਦਿਹਾਂਤ ਦੇ ਤੁਰੰਤ ਬਾਅਦ ਉਨ੍ਹਾਂ ਦੀਆਂ ਅੱਖਾਂ ਦਾਨ ਏਮਜ਼, ਦਿੱਲੀ 'ਚ ਸੰਪੰਨ ਹੋਇਆ। ਅੱਜ ਦੁਪਹਿਰ ਤਿੰਨ ਵਜੇ ਮੈਂ ਉਨ੍ਹਾਂ ਦਾ ਮਰਹੂਮ ਸਰੀਰ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਪ੍ਰਸ਼ਾਸਨ ਨੂੰ ਸੌਂਪਾਂਗਾ। ਉਨ੍ਹਾਂ ਦਾ ਦੇਹਦਾਨ ਸਾਨੂੰ ਸਾਰਿਆਂ ਨੂੰ ਸਦਾ ਸਮਾਜ ਲਈ ਜਿਊਣ ਦੀ ਪ੍ਰੇਰਣਾ ਦਿੰਦਾ ਰਹੇਗਾ। ਓਮ ਸ਼ਾਂਤੀ!!

PunjabKesari


author

Tanu

Content Editor

Related News