ਬਿਹਾਰ ਨੂੰ ਕੇਂਦਰ ਦੀ ਵੱਡੀ ਸੌਗਾਤ, ਦਰਭੰਗਾ ''ਚ ਨਵੇਂ ਏਮਜ਼ ਨੂੰ ਦਿੱਤੀ ਮਨਜ਼ੂਰੀ

Tuesday, Sep 15, 2020 - 06:19 PM (IST)

ਬਿਹਾਰ ਨੂੰ ਕੇਂਦਰ ਦੀ ਵੱਡੀ ਸੌਗਾਤ, ਦਰਭੰਗਾ ''ਚ ਨਵੇਂ ਏਮਜ਼ ਨੂੰ ਦਿੱਤੀ ਮਨਜ਼ੂਰੀ

ਪਟਨਾ/ਨਵੀਂ ਦਿੱਲੀ— ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨੇ ਸੂਬੇ ਨੂੰ ਖ਼ਾਸ ਕਰ ਕੇ ਉੱਤਰੀ ਬਿਹਾਰ ਨੂੰ ਵੱਡੀ ਸੌਗਾਤ ਦਿੱਤੀ ਹੈ। ਕੇਂਦਰੀ ਕੈਬਨਿਟ ਨੇ ਬਿਹਾਰ ਦੇ ਦਰਭੰਗਾ 'ਚ ਇਕ ਨਵਾਂ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ਸਥਾਪਤ ਕਰਨ ਦੇ ਪ੍ਰਸਤਾਵ ਨੂੰ ਮੰਗਲਵਾਰ ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਹੋਈ ਕੈਬਨਿਟ ਦੀ ਬੈਠਕ ਵਿਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਇਸ 'ਤੇ ਕੁੱਲ ਲਾਗਤ 1264 ਕਰੋੜ ਰੁਪਏ ਦੀ  ਆਵੇਗੀ। ਇਸ ਵਿਚ ਕਿਹਾ ਗਿਆ ਹੈ ਕਿ ਨਵੇਂ ਏਮਜ਼ ਦਾ ਨਿਰਮਾਣ ਕੰਮ ਕੇਂਦਰ ਦੀ ਮਨਜ਼ੂਰੀ ਦੀ ਤਾਰੀਖ਼ ਤੋਂ 48 ਮਹੀਨਿਆਂ 'ਚ ਪੂਰਾ ਹੋ ਜਾਵੇਗਾ, ਇਹ ਟੀਚਾ ਮਿੱਥਿਆ ਗਿਆ ਹੈ।

ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਦਰਭੰਗਾ ਏਮਜ਼  'ਚ ਐੱਮ. ਬੀ. ਬੀ. ਐੱਸ. ਦੀਆਂ 100 ਸੀਟਾਂ, 60 ਬੀ. ਐੱਸ. ਸੀ. (ਨਰਸਿੰਗ) ਸੀਟਾਂ ਜੁੜਨਗੀਆਂ। ਇਸ 'ਚ 15-20  ਸੁਪਰ ਸਪੈਸ਼ਲਿਸਟੀ ਮਹਿਕਮੇ ਅਤੇ 750 ਬਿਸਤਿਆਂ ਦਾ ਹਸਪਤਾਲ ਹੋਵੇਗਾ। ਦੱਸ ਦੇਈਏ ਕਿ ਲੰਬੇ ਸਮੇਂ ਤੋਂ ਉੱਤਰੀ ਬਿਹਾਰ ਦੇ ਲੋਕ ਲੰਬੇ ਸਮੇਂ ਤੋਂ ਦਰਭੰਗਾ 'ਚ ਏਮਜ਼ ਦੀ ਮੰਗ ਕਰ ਰਹੇ ਸਨ।

ਦੱਸਣਯੋਗ ਹੈ ਕਿ ਬਿਹਾਰ ਚੋਣਾਂ ਤੋਂ ਪਹਿਲਾਂ ਸੂਬੇ ਦੀ ਨਿਤੀਸ਼ ਕੁਮਾਰ ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕਈ ਨੀਂਹ ਪੱਥਰ ਅਤੇ ਉਦਘਾਟਨ ਪ੍ਰੋਗਰਾਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਹੀ ਵੀਡੀਓ ਕਾਨਫਰੈਂਸਿੰਗ ਜ਼ਰੀਏ ਬਿਹਾਰ 'ਚ 'ਨਮਾਮਿ ਗੰਗੇ' ਅਤੇ 'ਅੰਮ੍ਰਿਤ ਯੋਜਨਾ' ਅਧੀਨ ਸ਼ਹਿਰੀ ਵਿਕਾਸ ਨਾਲ ਜੁੜੀਆਂ 541 ਕਰੋੜ ਰੁਪਏ ਦੀ ਲਾਗਤ ਵਾਲੇ 7 ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।


author

Tanu

Content Editor

Related News