ਲਖਨਊ ਦੇ ਖਾਣ-ਪੀਣ ਨੂੰ ਯੂਨੈਸਕੋ ਦੀ ਮਾਨਤਾ, PM ਮੋਦੀ ਨੇ ਦੁਨੀਆ ਭਰ ਦੇ ਲੋਕਾਂ ਨੂੰ ਸ਼ਹਿਰ ਆਉਣ ਦੀ ਕੀਤੀ ਅਪੀਲ

Saturday, Nov 01, 2025 - 05:26 PM (IST)

ਲਖਨਊ ਦੇ ਖਾਣ-ਪੀਣ ਨੂੰ ਯੂਨੈਸਕੋ ਦੀ ਮਾਨਤਾ, PM ਮੋਦੀ ਨੇ ਦੁਨੀਆ ਭਰ ਦੇ ਲੋਕਾਂ ਨੂੰ ਸ਼ਹਿਰ ਆਉਣ ਦੀ ਕੀਤੀ ਅਪੀਲ

ਨੈਸ਼ਨਲ ਡੈਸਕ- ਯੂਨੈਸਕੋ ਵਲੋਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਨੂੰ 'ਕ੍ਰਿਏਟਿਵ ਸਿਟੀ ਆਫ਼ ਗੈਸਟ੍ਰੋਨਾਮੀ' ਦੀ ਸੂਚੀ 'ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੀਵਾਰ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਲਖਨਊ ਆ ਕੇ ਸ਼ਹਿਰ ਦੀ ਵਿਲੱਖਣਤਾ ਨੂੰ ਜਾਣਨ ਦੀ ਅਪੀਲ ਕੀਤੀ। ਪੀ.ਐੱਮ. ਮੋਦੀ ਨੇ ਕਿਹਾ ਕਿ ਲਖਨਊ ਜੀਵੰਤ ਸੱਭਿਆਚਾਰ ਦਾ ਸਮਾਨਾਰਥੀ ਹੈ, ਜਿਸ ਦੇ ਮੂਲ 'ਚ ਇਕ ਸ਼ਾਨਦਾਰ ਰਸੋਈ ਸੱਭਿਆਚਾਰ ਹੈ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ,''ਮੈਨੂੰ ਖੁਸ਼ੀ ਹੈ ਕਿ ਯੂਨੈਸਕੋ ਨੇ ਲਖਨਊ ਦੀ ਇਸ (ਪਾਕਿ) ਕਲਾ ਨੂੰ ਮਾਨਤਾ ਦਿੱਤੀ ਹੈ ਅਤੇ ਮੈਂ ਦੁਨੀਆ ਭਰ ਦੇ ਲੋਕਾਂ ਤੋਂ ਲਖਨਊ ਆਕੇ ਇਸ ਦੀ ਵਿਲੱਖਣਤਾ ਨੂੰ ਜਾਣਨ ਦੀ ਅਪੀਲ ਕਰਦਾ ਹੈ।''

PunjabKesari

ਉਨ੍ਹਾਂ ਨੇ ਕੇਂਦਰੀ ਸੰਸਕ੍ਰਿਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਇਕ ਪੋਸਟ ਦੇ ਜਵਾਬ 'ਚ ਕਿਹਾ ਕਿ ਲਖਨਊ ਨੂੰ ਸੰਯੁਕਤ ਰਾਸ਼ਟਰ ਸਿੱਖਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਟਨ (ਯੂਨੈਸਕੋ) ਵਲੋਂ 'ਕ੍ਰਿਏਟਿਵ ਸਿਟੀ ਆਫ਼ ਗੈਸਟ੍ਰੋਨਾਮੀ' ਐਲਾਨ ਕੀਤਾ ਜਾਣਾ 'ਇਸ ਦੀ ਵਿਸ਼ੇਸ਼ ਰਸੋਈ ਵਿਰਾਸਤ ਅਤੇ ਭਾਰਤ ਦੀ ਖੁਸ਼ਹਾਲ ਰਸੋਈ (ਪਾਕਿਕਲਾ) ਪਰੰਪਰਾਵਾਂ 'ਚ ਇਸ ਦੀ ਕੀਮਤੀ ਯੋਗਦਾਨ ਨੂੰ ਮਾਨਤਾ ਦੇਣਾ ਹੈ।'' ਮੰਤਰੀ ਨੇ ਕਹਿਾ ਕਿ ਇਹ ਸਨਮਾਨ ਲਖਨਊ ਦੇ ਗਲੋਬਲ ਕੱਦ ਨੂੰ ਵਧਾਉਂਦਾ ਹੈ ਅਤੇ ਇਸ ਨੂੰ ਸੁਆਦ ਅਤੇ ਸੰਸਕ੍ਰਿਤੀ ਲਈ ਇਕ ਮੁੱਖ ਸਥਾਨ ਵਜੋਂ ਸਥਾਪਤ ਕਰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News