AADHAAR ਲਈ ਕੰਮ ਕਰਨ ਦਾ ਸੁਨਹਿਰੀ ਮੌਕਾ ! ਬਿਨਾਂ ਕਿਸੇ ਟੈਸਟ ਦੇ ਕਮਾਓ 40,000 ਰੁਪਏ

Thursday, Apr 09, 2026 - 11:07 AM (IST)

AADHAAR ਲਈ ਕੰਮ ਕਰਨ ਦਾ ਸੁਨਹਿਰੀ ਮੌਕਾ ! ਬਿਨਾਂ ਕਿਸੇ ਟੈਸਟ ਦੇ ਕਮਾਓ 40,000 ਰੁਪਏ

ਵੈੱਬ ਡੈਸਕ- ਆਧਾਰ ਨੰਬਰ ਜਾਰੀ ਕਰਨ ਵਾਲੀ ਕੰਪਨੀ UIDAI ਨਾਲ ਕੰਮ ਕਰਨ ਚਾਹੁੰਦੇ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਯੂਆਈਡੀਏਆਈ ਨੂੰ ਆਪਣੇ ਤਕਨਾਲੋਜੀ ਸੈਂਟਰ ਲਈ ਇੰਟਰਨ ਦੀ ਲੋੜ ਹੈ। ਗਰੈਜੂਏਟ, ਪੋਸਟ ਗਰੈਜੂਏਟ, ਬੀਟੈੱਕ, ਬੀਈ/ਐੱਮਟੇਕ ਦੀ ਪੜ੍ਹਾਈ ਕਰ ਰਹੇ ਜਾਂ ਪੂਰੀ ਕਰ ਚੁੱਕੇ ਉਮੀਦਵਾਰ ਇਸ 'ਚ ਅਪਲਾਈ ਕਰ ਸਕਦੇ ਹਨ। 

ਇਸ ਇੰਟਰਨਸ਼ਿਪ ਦੀ ਸਭ ਤੋਂ ਚੰਗੀ ਗੱਲ ਹੈ ਕਿ ਵਿਦਿਆਰਥੀ ਕਾਲਜ ਜਾਂ ਕਾਲਜ ਤੋਂ ਨਿਕਲ ਕੇ ਤੁਰੰਤ ਕਰੀਅਰ ਨੂੰ ਬਿਹਤਰ ਪਲੇਟਫਾਰਮ ਦੇ ਸਕਦੇ ਹਨ। ਨਾਲ ਹੀ ਹਰ ਮਹੀਨੇ ਚੰਗੇ ਪੈਸੇ ਵੀ ਕਮਾ ਸਕਦੇ ਹਨ। ਚੁਣੇ ਗਏ ਉਮੀਦਵਾਰਾਂ ਨੂੰ ਹਰ ਮਹੀਨੇ 20,000 ਤੋਂ 40,000 ਰੁਪਏ ਤੱਕ ਵਧੀਆ ਸਟਾਈਪੈਂਡ ਵੀ ਦੇਵੇਗੀ। ਇਸ ਲਈ ਕਿਸੇ ਵੀ ਰਿਟਨ ਪ੍ਰੀਖਿਆ ਦੀ ਡਿਟੇਲ ਨਹੀਂ ਦਿੱਤੀ ਗਈ ਹੈ। 

ਅਹੁਦਿਆਂ ਦਾ ਵੇਰਵਾ

ਬੀ.ਟੈਕ/ਬੀ.ਈ. ਅਤੇ ਐਮ.ਟੈਕ- 10+4
ਬੀ.ਡੀ.ਐਸ- 02
ਐਮ.ਡੀ.ਐਸ- 02
ਗ੍ਰੈਜੂਏਸ਼ਨ (ਗਣਿਤ ਦਾ ਬੈਚਲਰ ਜਾਂ ਅੰਕੜਾ ਵਿਗਿਆਨ ਦਾ ਬੈਚਲਰ)- 04
ਪੋਸਟ ਗ੍ਰੈਜੂਏਸ਼ਨ (ਗਣਿਤ ਦਾ ਮਾਸਟਰ ਜਾਂ ਅੰਕੜਾ ਵਿਗਿਆਨ ਦਾ ਮਾਸਟਰ)- 04

ਆਖ਼ਰੀ ਤਾਰੀਕ

ਉਮੀਦਵਾਰ 15 ਅਪ੍ਰੈਲ 2026 ਤੱਕ ਅਪਲਾਈ ਕਰ ਸਕਦੇ ਹਨ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News