ਉਦੈਨਰਾਜੇ ਭੋਸਲੇ ਛੱਡਣਗੇ ਐੱਨ.ਸੀ.ਪੀ. ਦਾ ਸਾਥ, ਬੀਜੇਪੀ ''ਚ ਹੋਣਗੇ ਸ਼ਾਮਲ
Saturday, Sep 14, 2019 - 12:27 AM (IST)

ਮੁੰਬਈ— ਮਹਾਰਾਸ਼ਟਰ ਵਿਧਾਨ ਸਭਾ ਚੋਣ ਤੋਂ ਪਹਿਲਾਂ ਐੱਨ.ਸੀ.ਪੀ. ਨੂੰ ਇਕ ਹੋਰ ਝਟਕਾ ਲੱਗਾ ਹੈ। ਮਹਾਰਾਸ਼ਟਰ ਦੇ ਸਤਾਰਾ ਤੋਂ ਐੱਨ.ਸੀ.ਪੀ. ਸੰਸਦ ਮੈਂਬਰ ਉਦੈਨਰਾਜੇ ਭੋਸਲੇ ਪਾਰਟੀ ਛੱਡਣ ਵਾਲੇ ਹਨ। ਨਾਲ ਹੀ ਸੰਸਦ ਦੀ ਮੈਂਬਰਸ਼ਿਪ ਤੋਂ ਵੀ ਉਦੈਨਰਾਜੇ ਅਸਤੀਫਾ ਦੇਣਗੇ। ਐੱਨ.ਸੀ.ਪੀ. ਸੰਸਦ ਉਦੈਨਰਾਜੇ ਬੀਜੇਪੀ 'ਚ ਸ਼ਾਮਲ ਹੋਣਗੇ। ਮਹਾਰਾਸ਼ਟਰ ਸੀ.ਐੱਮ. ਦੇਵੇਂਦਰ ਫੜਨਵੀਸ ਨਾਲ ਉਦੈਨਰਾਜੇ ਫਿਲਹਾਲ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ।