ਯੂਨੀਅਨ ਬੈਂਕ ਆਫ਼ ਇੰਡੀਆ 'ਚ ਨਿਕਲੀ ਬੰਪਰ ਭਰਤੀ, ਪੰਜਾਬ ਵਾਸੀਆਂ ਲਈ ਵੀ ਸੁਨਹਿਰੀ ਮੌਕਾ
Friday, Aug 30, 2024 - 09:43 AM (IST)
ਨਵੀਂ ਦਿੱਲੀ- ਬੈਂਕ ਵਿਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਦਰਅਸਲ ਯੂਨੀਅਨ ਬੈਂਕ ਆਫ਼ ਇੰਡੀਆ ਵਲੋਂ ਬੰਪਰ ਭਰਤੀ ਨਿਕਲੀ ਹੈ। ਬੈਂਕ ਵਿਚ ਅਪ੍ਰੈਂਟਿਸ ਦੀਆਂ ਬੰਪਰ ਅਸਾਮੀਆਂ ’ਤੇ ਭਰਤੀ ਕੀਤੀ ਜਾਵੇਗੀ। ਇਸ ਮੁਹਿੰਮ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ https://www.unionbankofindia.co.in 'ਤੇ ਜਾਣਾ ਹੋਵੇਗਾ। ਇਸ ਮੁਹਿੰਮ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ 17 ਸਤੰਬਰ 2024 ਰੱਖੀ ਗਈ ਹੈ। ਇਸ ਭਰਤੀ ਮੁਹਿੰਮ ਜ਼ਰੀਏ ਯੂਨੀਅਨ ਬੈਂਕ ਆਫ਼ ਇੰਡੀਆ 'ਚ ਅਪ੍ਰੈਂਟਿਸ ਦੇ 500 ਅਹੁਦੇ ਭਰੇ ਜਾਣਗੇ।
ਯੋਗਤਾ
ਨੋਟੀਫ਼ਿਕੇਸ਼ਨ ਮੁਤਾਬਕ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿਚ ਗਰੈਜੂਏਟ ਦੀ ਡਿਗਰੀ ਹੋਣੀ ਲਾਜ਼ਮੀ ਹੈ।
ਉਮਰ ਹੱਦ
ਉਮੀਦਵਾਰਾਂ ਦੀ ਉਮਰ ਹੱਦ ਦੀ ਗੱਲ ਕਰੀਏ ਤਾਂ ਬਿਨੈਕਾਰ ਦੀ ਉਮਰ 20 ਸਾਲ ਤੋਂ ਲੈ ਕੇ 28 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਜਦਕਿ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮ ਮੁਤਾਬਕ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।
ਕਿਵੇਂ ਹੋਵੇਗੀ ਚੋਣ
ਲਿਖਤੀ ਪ੍ਰੀਖਿਆ: ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਹੋਵੇਗੀ। ਪ੍ਰੀਖਿਆ ਵਿਚ 100 ਅੰਕਾਂ ਦੇ 100 ਪ੍ਰਸ਼ਨ ਪੁੱਛੇ ਜਾਣਗੇ।
ਮੈਡੀਕਲ ਪ੍ਰੀਖਿਆ: ਲਿਖਤੀ ਪ੍ਰੀਖਿਆ ਵਿਚ ਸਫ਼ਲ ਉਮੀਦਵਾਰਾਂ ਨੂੰ ਮੈਡੀਕਲ ਪ੍ਰੀਖਿਆ ਲਈ ਬੁਲਾਇਆ ਜਾਵੇਗਾ।
ਆਖ਼ਰੀ ਚੋਣ: ਆਖ਼ਰੀ ਚੋਣ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਕਿਵੇਂ ਕਰੀਏ ਅਪਲਾਈ?
ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਯੂਨੀਅਨ ਬੈਂਕ ਆਫ਼ ਇੰਡੀਆ ਦੀ ਅਧਿਕਾਰਤ ਵੈੱਬਸਾਈਟ, unionbankofindia.co.in 'ਤੇ ਜਾਣ।
ਫਿਰ ਉਮੀਦਵਾਰ ਹੋਮ ਪੇਜ 'ਤੇ ਦਿੱਤੇ ਗਏ ਭਰਤੀ ਸੈਕਸ਼ਨ 'ਤੇ ਕਲਿੱਕ ਕਰਨ।
ਇਸ ਤੋਂ ਬਾਅਦ ਉਮੀਦਵਾਰ ਨੂੰ ਅਪ੍ਰੈਂਟਿਸ ਅਪਲਾਈ ਦੇ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ।
ਹੁਣ ਉਮੀਦਵਾਰ ਮੰਗੀ ਗਈ ਸਾਰੀ ਜਾਣਕਾਰੀ ਭਰਨ।
ਇਸ ਤੋਂ ਬਾਅਦ ਉਮੀਦਵਾਰ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨ।
ਫਿਰ ਉਮੀਦਵਾਰ ਬਿਨੈ-ਪੱਤਰ ਦੀ ਫੀਸ ਜਮ੍ਹਾ ਕਰਨ।
ਇਸ ਤੋਂ ਬਾਅਦ ਉਮੀਦਵਾਰ ਬਿਨੈ-ਪੱਤਰ ਫਾਰਮ ਜਮ੍ਹਾਂ ਕਰਨ।
ਫਿਰ ਉਮੀਦਵਾਰ ਫਾਰਮ ਨੂੰ ਡਾਊਨਲੋਡ ਕਰਨ।
ਅਖ਼ੀਰ ਵਿਚ ਉਮੀਦਵਾਰਾਂ ਇਸ ਪੰਨੇ ਦਾ ਪ੍ਰਿੰਟ ਆਊਟ ਲੈ ਕੇ ਆਪਣੇ ਕੋਲ ਰੱਖਣ।
ਵਧੇਰੇ ਜਾਣਕਾਰੀ ਲਈ ਚੈੱਕ ਕਰੋ ਨੋਟੀਫ਼ਿਕੇਸ਼ਨ।