4.50 ਕਰੋੜ ਦੀ ਸਮੈਕ ਨਾਲ 2 ਤਸਕਰ ਗ੍ਰਿਫ਼ਤਾਰ, ਤਸਕਰੀ ਲਈ ਲਿਜਾ ਰਹੇ ਸਨ ਨੇਪਾਲ

Saturday, Aug 17, 2024 - 04:59 PM (IST)

ਨੈਨੀਤਾਲ (ਵਾਰਤਾ)- ਉਤਰਾਖੰਡ ਪੁਲਸ ਦੀ ਵਿਸ਼ੇਸ਼ ਟਾਸਕ ਫੋਰਸ (ਐੱਸ.ਟੀ.ਐੱਫ.) ਨੇ ਲਗਭਗ 4.5 ਕਰੋੜ ਰੁਪਏ ਦੀ ਸਮੈਕ ਸਮੇਤ 2 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮ ਸਮੈਕ ਨੂੰ ਨੇਪਾਲ ਤਸਕਰੀ ਕਰ ਲਿਜਾ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਕੁਮਾਉਂ ਐੱਸਟੀਐੱਫ ਨੂੰ ਕਾਫੀ ਸਮੇਂ ਤੋਂ ਨਸ਼ਾ ਤਸਕਰੀ 'ਚ ਵੱਡੇ ਤਸਕਰਾਂ ਦੇ ਸ਼ਾਮਲ ਹੋਣ ਦੀ ਖ਼ਬਰ ਮਿਲ ਰਹੀ ਸੀ। ਐੱਸਟੀਐੱਫ ਦੇ ਸੀਨੀਅਰ ਪੁਲਸ ਕਪਤਾਨ (ਐੱਸਐੱਸਪੀ) ਆਯੂਸ਼ ਅਗਰਵਾਲ ਦੀਆਂ ਹਦਾਇਤਾਂ ’ਤੇ ਤਸਕਰਾਂ ਨੂੰ ਫੜਨ ਲਈ ਐੱਸਟੀਐੱਫ ਦੀ ਐਂਟੀ ਨਾਰਕੋਟਿਕਸ ਫੋਰਸ ਦੇ ਕੁਮਾਉਂ ਇੰਚਾਰਜ ਆਰਬੀ ਚਮੋਲਾ ਦੀ ਅਗਵਾਈ ਹੇਠ ਟੀਮ ਬਣਾਈ ਗਈ। ਐੱਸਟੀਐੱਫ ਦੀ ਟੀਮ ਕਾਫ਼ੀ ਸਮੇਂ ਤੋਂ ਤਸਕਰਾਂ ’ਤੇ ਨਜ਼ਰ ਰੱਖਣ 'ਚ ਲੱਗੀ ਹੋਈ ਸੀ। ਸ਼ੁੱਕਰਵਾਰ ਦੇਰ ਰਾਤ ਐੱਸਟੀਐੱਫ ਟੀਮ ਨੂੰ ਸਮੈਕ ਦੀ ਇਕ ਵੱਡੀ ਖੇਪ ਨੇਪਾਲ 'ਚ ਤਸਕਰੀ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਐੱਸਟੀਐੱਫ ਦੇ ਇੰਸਪੈਕਟਰ ਪਵਨ ਸਵਰੂਪ ਦੀ ਅਗਵਾਈ ਵਾਲੀ ਟੀਮ ਨੇ ਬਨਬਸਾ ਪੁਲਸ ਨਾਲ ਮਿਲ ਕੇ ਤਸਕਰਾਂ ਨੂੰ ਫੜਨ ਲਈ ਸਾਂਝੀ ਮੁਹਿੰਮ ਚਲਾਈ।

ਬਨਬਸਾ ਦੇ ਚਕਰਪੁਰ ਬਨਖੰਡੀ ਮਹਾਦੇਵ ਮੰਦਰ ਕੋਲ ਟੀਮ ਨੇ ਆਪਣਾ ਜਾਲ ਵਿਛਾ ਲਿਆ। ਦੋਵੇਂ ਤਸਕਰ ਐੱਸ.ਟੀ.ਐੱਫ. ਦੇ ਵਿਛਾਏ ਜਾਲ 'ਚ ਫਸ ਗਏ। ਦੋਹਾਂ ਕੋਲੋਂ 1.527 ਕਿਲੋਗ੍ਰਾਮ ਸਮੈਕ ਅਤੇ ਇਕ 315 ਬੋਰ ਦਾ ਪਿਸਤੌਲ ਬਰਾਮਦ ਹੋਇਆ। ਗ੍ਰਿਫ਼ਤਾਰ ਦੋਵੇਂ ਤਸਕਰ ਹਰਵਿੰਦਰ ਸਿੰਘ ਅਤੇ ਜਸਦੀਪ ਊਧਮਸਿੰਘ ਨਗਰ ਜ਼ਿਲ੍ਹੇ ਦੇ ਸਿਤਾਰਗੰਜ ਦੇ ਰਹਿਣ ਵਾਲੇ ਹਨ। ਐੱਸ.ਟੀ.ਐੱਫ. ਨੂੰ ਜਾਂਚ 'ਚ ਪਤਾ ਲੱਗਾ ਕਿ ਦੋਸ਼ੀ ਬਰਾਮਦ ਸਮੈਕ ਨੂੰ ਉੱਤਰ ਪ੍ਰਦੇਸ਼ ਦੇ ਮੀਰਗੰਜ ਦੇ ਬੱਬਲੂ ਨਾਮੀ ਵਿਅਕਤੀ ਤੋਂ ਖਰੀਦ ਕੇ ਲਿਆਏ ਹਨ ਅੇਤ ਨੇਪਾਲ ਕਿਸੇ ਨੂੰ ਦੇਣ ਲਈ ਜਾ ਰਹੇ ਸਨ। ਐੱਸ.ਟੀ.ਐੱਫ. ਨੂੰ ਇਹ ਵੀ ਪਤਾ ਲੱਗਾ ਕਿ ਦੋਸ਼ੀ ਲੰਬੇ ਸਮੇਂ ਤੋਂ ਨੇਪਾਲ 'ਚ ਸਮੈਕ ਦੀ ਤਸਕਰੀ ਕਰ ਰਹੇ ਸਨ। ਐੱਸ.ਟੀ.ਐੱਫ. ਨੂੰ ਜਾਂਚ 'ਚ ਹੋਰ ਵੀ ਮਹੱਤਵਪੂਰਨ ਤੱਥ ਹੱਥ ਲੱਗੇ ਹਨ। ਨਾਲ ਹੀ ਇਕ ਟੀਮ ਮੀਰਗੰਜ ਦੇ ਬੱਬਲੂ ਨਾਮੀ ਵਿਅਕਤੀ ਦੀ ਗ੍ਰਿਫ਼ਤਾਰੀ 'ਚ ਜੁਟ ਗਈ ਹੈ। ਕੁਮਾਉਂ 'ਚ ਐੱਸ.ਟੀ.ਐੱਫ. ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ। ਐੱਸ.ਐੱਸ.ਪੀ. ਨੇ ਇਸ ਕਾਮਯਾਬੀ ਲਈ ਟੀਮ ਨੂੰ 25 ਹਜ਼ਾਰ ਰੁਪਏ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


DIsha

Content Editor

Related News