ਉਤਰਾਖੰਡ : ਯਮੁਨੋਤਰੀ ਫੁੱਟਪਾਥ ''ਤੇ ਜ਼ਮੀਨ ਖਿਸਕਣ ਦੇ ਮਲਬੇ ''ਚ ਲਾਪਤਾ ਦੋ ਯਾਤਰੀ, ਭਾਲ ਮੁੜ ਸ਼ੁਰੂ
Tuesday, Jun 24, 2025 - 10:45 AM (IST)

ਉਤਰਾਖੰਡ : ਉਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਯਮੁਨੋਤਰੀ ਧਾਮ ਦੀ ਪੈਦਲ ਯਾਤਰਾ ਮਾਰਗ 'ਤੇ ਸੋਮਵਾਰ ਦੁਪਹਿਰ ਨੂੰ ਜ਼ਮੀਨ ਖਿਸਕਣ ਕਾਰਨ ਵਾਪਰੀ ਘਟਨਾ ਵਿਚ ਮਲਬੇ ਹੇਠ ਫਸੇ ਦੋ ਲਾਪਤਾ ਯਾਤਰੀਆਂ ਦੀ ਭਾਲ ਕਰਨੀ ਮੰਗਲਵਾਰ ਸਵੇਰੇ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ। ਇਸ ਕੁਦਰਤੀ ਆਫ਼ਤ ਵਿੱਚ ਕੱਲ੍ਹ ਰਾਤ ਮਿਲੀਆਂ ਦੋ ਲੋਕਾਂ ਦੀਆਂ ਮਿਲੀਆਂ ਲਾਸ਼ਾਂ ਦੀ ਵੀ ਅੱਜ ਪਛਾਣ ਕਰ ਲਈ ਗਈ ਹੈ। ਇਹ ਦੋਵੇਂ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉੱਤਰਕਾਸ਼ੀ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਇੰਚਾਰਜ ਸ਼ਾਰਦੁਲ ਗੁਸਾਈ ਨੇ ਦੱਸਿਆ ਕਿ ਅੱਜ ਸਵੇਰੇ 6:30 ਵਜੇ ਤੋਂ NDRF, SDRF, ਪੁਲਸ, ਜੰਗਲਾਤ ਵਿਭਾਗ ਦੀ ਟੀਮ ਵੱਲੋਂ ਬਚਾਅ ਖੋਜ ਕਾਰਜ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 94 ਲੱਖ ਗ਼ਰੀਬ ਪਰਿਵਾਰਾਂ ਲਈ Good News! ਬੈਂਕ ਖਾਤਿਆਂ 'ਚ ਆਉਣਗੇ 2-2 ਲੱਖ ਰੁਪਏ, ਜਾਣੋ ਕਿਵੇਂ
ਫਿਲਹਾਲ ਸਾਰੇ ਯਾਤਰੀਆਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਕਿਸੇ ਵਿਕਲਪਿਕ ਰਸਤੇ ਰਾਹੀਂ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਦੇ ਹਾਦਸੇ ਤੋਂ ਬਾਅਦ ਬਚਾਅ ਦੌਰਾਨ ਬਰਾਮਦ ਕੀਤੀਆਂ ਗਈਆਂ ਲਾਸ਼ਾਂ ਦੀ ਪਛਾਣ ਹਰੀਸ਼ੰਕਰ (47) ਅਤੇ ਖਿਆਤੀ (09) ਵਾਸੀ ਜੌਨਪੁਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਜਦੋਂ ਕਿ ਨਵੀਂ ਦਿੱਲੀ ਦੀ ਭਾਵਿਕਾ ਸ਼ਰਮਾ (11) ਅਤੇ ਮੁੰਬਈ, ਮਹਾਰਾਸ਼ਟਰ ਦੇ ਕਮਲੇਸ਼ ਜੇਠਵਾ (35) ਅਜੇ ਵੀ ਲਾਪਤਾ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿੱਚ ਸੁਰੱਖਿਅਤ ਰਹੇ ਪ੍ਰਤਾਪਨਗਰ ਪੱਛਮੀ, ਮੁੰਬਈ, ਮਹਾਰਾਸ਼ਟਰ ਦੇ ਰਹਿਣ ਵਾਲੇ ਰਸਿਕ ਭਾਈ ਦਾ ਜ਼ਖਮੀ ਹਾਲਤ ਵਿੱਚ ਜੰਗਲ ਚੱਟੀ ਦੇ ਪ੍ਰਾਇਮਰੀ ਸਿਹਤ ਕੇਂਦਰ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਹੁਣ 10 ਜੁਲਾਈ ਤੱਕ ਸਕੂਲ ਰਹਿਣਗੇ ਬੰਦ, ਹੁਕਮ ਹੋਏ ਜਾਰੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।