ਕਬੂਤਰ ਦੀ ਬਿੱਠ ਤੇ ਖੰਭਾਂ ਦੀ ਧੂੜ ਨਾਲ ਫੇਲ ਹੋਏ ਦੋ ਔਰਤਾਂ ਦੇ ਫੇਫੜੇ

01/19/2020 8:26:20 PM

ਮੁੰਬਈ (ਇੰਟ.)–‘ਸ਼ਾਂਤੀ ਦੇ ਪ੍ਰਤੀਕ’ ਕਬੂਤਰਾਂ ਨੂੰ ਦਾਣਾ ਪਾਉਣਾ ਕਈ ਲੋਕਾਂ ਨੂੰ ਬਹੁਤ ਵਧੀਆ ਲੱਗਦਾ ਹੈ ਪਰ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਸ਼ਾਇਦ ਨਾ ਹੋਵੇ ਕਿ ਕਬੂਤਰਾਂ ਦੀ ਬਿੱਠ ਅਤੇ ਖੰਭਾਂ ਦੀ ਧੂੜ ਤੁਹਾਨੂੰ ਬੀਮਾਰ ਬਣਾ ਸਕਦੀ ਹੈ। ਕਬੂਤਰਾਂ ਦੀ ਬਿੱਠ ’ਚ ਅਜਿਹੇ ਇੰਫੈਕਸ਼ਨ ਹੁੰਦੇ ਹਨ, ਜੋ ਫੇਫੜਿਆਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ ਅਤੇ ਜਲਦੀ ਹੀ ਇਸ ਗੱਲ ਦਾ ਪਤਾ ਵੀ ਨਹੀਂ ਲੱਗਦਾ। ਜੇਕਰ ਘਰ ’ਚ ਲੱਗੇ ਏ. ਸੀ. ਦੇ ਆਲੇ-ਦੁਆਲੇ ਕਬੂਤਰਾਂ ਨੇ ਆਲ੍ਹਣਾ ਬਣਾਇਆ ਹੋਵੇ ਤਾਂ ਇਹ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਇਕ ਰਿਸਚਰ ਅਨੁਸਾਰ ਇਕ ਕਬੂਤਰ ਇਕ ਸਾਲ ’ਚ 11.5 ਕਿੱਲੋ ਬਿੱਠ ਕਰਦਾ ਹੈ। ਬਿੱਠ ਸੁੱਕਣ ’ਤੇ ਉਸ ’ਚ ਪਰਜੀਵੀ ਪਨਪਣ ਲੱਗਦੇ ਹਨ। ਬਿੱਠ ’ਚ ਪੈਦਾ ਹੋਣ ਵਾਲੇ ਪਰਜੀਵੀ ਹਵਾ ’ਚ ਘੁਲ ਕੇ ਇੰਫੈਕਸ਼ਨ ਫੈਲਾਉਂਦੇ ਹਨ।

ਕਬੂਤਰ ਅਤੇ ਉਨ੍ਹਾਂ ਦੇ ਬਿੱਠ ਦੇ ਆਲੇ-ਦੁਆਲੇ ਰਹਿਣ ਨਾਲ ਮਨੁੱਖਾਂ ’ਚ ਸਾਹ ਲੈਣ ’ਚ ਤਕਲੀਫ ਫੇਫੜਿਆਂ ’ਚ ਇੰਫੈਕਸ਼ਨ, ਸਰੀਰ ’ਚ ਐਲਰਜੀ ਹੋ ਸਕਦੀ ਹੈ। ਕਬੂਤਰ ਨਾਲ ਹੋਣ ਵਾਲੀ ਫੇਫੜਿਆਂ ਦੀ ਬੀਮਾਰੀ ਨੂੰ ਹਾਈਪਰ ਸੈਂਸਟੀਵਿਟੀ ਨਿਊਮੋਨਾਈਟਸ ਕਹਿੰਦੇ ਹਨ। ਇਹ ਸੁਣ ਕੇ ਤੁਸੀਂ ਕਾਫੀ ਹੈਰਾਨ ਰਹਿ ਗਏ ਹੋਵੋਗੇ। ਹੁਣ ਇਸ ਤੋਂ ਵੀ ਗੰਭੀਰ ਗੱਲ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਕਬੂਤਰਾਂ ਦੀ ਬਿੱਠ ਅਤੇ ਖੰਭਾਂ ਦੀ ਧੂੜ ਨਾਲ ਮੁੰਬਈ ਦੀਆਂ ਦੋ ਔਰਤਾਂ ਦੇ ਫੇਫੜੇ ਫੇਲ ਹੋ ਗਏ। ਇਨ੍ਹਾਂ ’ਚੋਂ 38 ਸਾਲਾ ਹੋਮਾਲੀ ਸ਼ਾਹ ਬੋਰੀਵਲੀ ’ਚ ਰਹਿੰਦੀ ਹੈ ਅਤੇ 68 ਸਾਲਾ ਇਕ ਹੋਰ ਔਰਤ ਬ੍ਰੀਚ ਕੈਂਡੀ ’ਚ ਰਹਿੰਦੀ ਹੈ ਦੋਨਾਂ ਦਾ ਹਾਲ ਹੀ ’ਚ ਮੁੰਬਈ ’ਚ ਲੰਗਸ ਟਰਾਂਸਪਲਾਟ ਕੀਤਾ ਗਿਆ। ਇਹ ਦੋਵੇਂ ਕਈ ਸਾਲਾਂ ਤੋਂ ਹਾਈਪਰ ਸੈਂਸਟੀਵਿਟੀ ਨਿਮੋਨਾਈਟਸ ਬੀਮਾਰੀ ਨਾਲ ਪੀੜਤ ਸਨ। ਦੋ ਤੋਂ ਪੁੱਛਗਿੱਛ ’ਚ ਜੋ ਗੱਲ ਸਾਹਮਣੇ ਆਈ ਉਹ ਇਹ ਹੈ ਕਿ ਦੋਵਾਂ ਦੇ ਘਰ ’ਚ ਕਬੂਤਰਾਂ ਦਾ ਬੋਲਬਾਲਾ ਹੈ ਅਤੇ ਉਨ੍ਹਾਂ ਦੀ ਬਿੱਠ ਅਤੇ ਖੰਭਾਂ ਦੀ ਧੂੜ ਨੇ ਉਨ੍ਹਾਂ ਨੂੰ ਇੰਨਾ ਬੀਮਾਰ ਕਰ ਦਿੱਤਾ।

ਹੋਮਾਲੀ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ 2012 ’ਚ ਬੋਰੀਵਲੀ ’ਚ ਨਵਾਂ ਘਰ ਲਿਆ ਅਤੇ ਉਹ ਉੱਥੇ ਸ਼ਿਫਟ ਹੋ ਗਏ ਸਨ। ਉਦੋਂ ਤੋਂ ਹੀ ਉਹ ਬੀਮਾਰੀ ਨਾਲ ਪੀੜਤ ਹੋ ਗਏ। ਉਨ੍ਹਾਂ ਨੇ ਘਰ ’ਚ ਏ. ਸੀ. ਲਗਾਉਣ ਦੇ ਲਈ ਬਣਾਏ ਗਏ ਤੱਖੇ ਦੀ ਸਫਾਈ ਕਰਵਾਈ ਕਿਉਂਕਿ ਉੱਥੇ ਕਬੂਤਰਾਂ ਦੀ ਬਿੱਠ ਅਤੇ ਗੰਦਗੀ ਭਰੀ ਹੋਈ ਸੀ। ਸਫਾਈ ਦੌਰਾਨ ਹੋਮਾਲੀ ਦੇ ਸਾਹ ਦੇ ਨਾਲ ਕਬੂਤਰਾਂ ਦੀ ਬਿੱਠ ਅਤੇ ਖੰਭਾਂ ਦੀ ਧੂੜ ਜੋ ਉਨ੍ਹਾਂ ਦੇ ਅੰਦਰ ਚੱਲੀ ਗਈ ਸੀ। ਉਸ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਇੰਫੈਕਸ਼ਨ ਹੋ ਗਿਆ। ਹਾਲਾਤ ਵਿਗੜਨ ’ਤੇ 20 ਸਤੰਬਰ 2019 ’ਚ ਉਨ੍ਹਾਂ ਦਾ ਲੰਗਸ ਟਰਾਂਸਪਲਾਟ ਕੀਤਾ ਗਿਆ। ਬ੍ਰੀਚ ਕੈਂਡੀ ਦੀ ਰਹਿਣ ਵਾਲੀ ਔਰਤ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਹੀ ਹੈ।


Sunny Mehra

Content Editor

Related News