ਜੰਮੂ ਕਸ਼ਮੀਰ : ਸ਼੍ਰੀਨਗਰ ''ਚ ਅਲ-ਬਦਰ ਅੱਤਵਾਦੀ ਸਮੂਹ ਦੇ 2 ਸਹਿਯੋਗੀ ਗ੍ਰਿਫ਼ਤਾਰ

Friday, Nov 03, 2023 - 10:55 AM (IST)

ਜੰਮੂ ਕਸ਼ਮੀਰ : ਸ਼੍ਰੀਨਗਰ ''ਚ ਅਲ-ਬਦਰ ਅੱਤਵਾਦੀ ਸਮੂਹ ਦੇ 2 ਸਹਿਯੋਗੀ ਗ੍ਰਿਫ਼ਤਾਰ

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ 'ਚ ਸ਼੍ਰੀਨਗਰ ਦੇ ਸ਼ਾਲਾਤੇਂਗ ਇਲਾਕੇ ਤੋਂ ਅਲ-ਬਦਰ ਸੰਗਠਨ ਦੇ ਅੱਤਵਾਦੀਆਂ ਦੇ 2 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਸ਼ਾਲਾਤੇਂਗ ਪੁਲ ਨੇੜੇ ਇਕ ਸੁਰੱਖਿਆ ਜਾਂਚ ਚੌਕੀ 'ਤੇ ਦੇਰ ਰਾਤ ਤਲਾਸ਼ੀ ਦੌਰਾਨ ਪਾਬੰਦੀਸ਼ੁਦਾ ਸੰਗਠਨ ਅਲ-ਬਦਰ ਨਾਲ ਜੁੜੇ 2 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਕਿਸ਼ਤਵਾੜ 'ਚ ਨਸ਼ੀਲੇ ਪਦਾਰਥ ਤਸਕਰ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਅੱਤਵਾਦੀ ਸਹਿਯੋਗੀਆਂ ਦੀ ਪਛਾਣ ਯਾਵਰ ਰਾਸ਼ਿਦ ਅਤੇ ਬਾਸਿਤ ਨਬੀ ਵਜੋਂ ਹੋਈ ਹੈ, ਜੋ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਸਦਰਬਾਲਾ ਇਲਾਕੇ ਦੇ ਰਹਿਣ ਵਾਲੇ ਹਨ। ਬੁਲਾਰੇ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਤੋਂ ਇਕ ਪਿਸਤੌਲ, 2 ਮੈਗਜ਼ੀਨ, 28 ਗੋਲੀਆਂ ਅਤੇ ਇਕ ਹੱਥਗੋਲੇ ਸਮੇਤ ਇਤਰਾਜ਼ਯੋਗ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News