ਸ਼ਰਮਨਾਕ ! ਸਬੰਧ ਬਣਾਉਣ ਤੋਂ ਕੀਤਾ ਇਨਕਾਰ ਤਾਂ TV ਅਦਾਕਾਰ ਨੇ ਚਾਕੂ ਨਾਲ ਵਿੰਨ੍ਹ ''ਤੀ ਨੌਕਰਾਨੀ

Sunday, Mar 29, 2026 - 11:30 AM (IST)

ਸ਼ਰਮਨਾਕ ! ਸਬੰਧ ਬਣਾਉਣ ਤੋਂ ਕੀਤਾ ਇਨਕਾਰ ਤਾਂ TV ਅਦਾਕਾਰ ਨੇ ਚਾਕੂ ਨਾਲ ਵਿੰਨ੍ਹ ''ਤੀ ਨੌਕਰਾਨੀ

ਮੁੰਬਈ (ਏਜੰਸੀ) : ਮਾਇਆਨਗਰੀ ਮੁੰਬਈ ਦੇ ਗੁਆਂਢੀ ਇਲਾਕੇ ਮੀਰਾ ਰੋਡ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਕਈ ਟੀਵੀ ਸੀਰੀਅਲਾਂ ਵਿੱਚ ਕੰਮ ਕਰ ਚੁੱਕੇ ਇੱਕ 42 ਸਾਲਾ ਅਦਾਕਾਰ ਨੂੰ ਆਪਣੀ ਘਰੇਲੂ ਸਹਾਇਕਾ (ਨੌਕਰਾਨੀ) ਦਾ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਅਦਾਕਾਰ ਨੇ ਮਹਿਲਾ ਵੱਲੋਂ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਨ 'ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ: IPL 2026: ਜਿੱਤ ਮਗਰੋਂ ਵਿਰਾਟ ਕੋਹਲੀ ਨੇ ਸਟੇਡੀਅਮ 'ਚ ਹੀ ਪਤਨੀ ਅਨੁਸ਼ਕਾ 'ਤੇ ਲੁਟਾਇਆ ਪਿਆਰ

ਕੀ ਹੈ ਪੂਰਾ ਮਾਮਲਾ?

ਪੁਲਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਦੀ ਪਛਾਣ ਆਸ਼ੀਸ਼ ਮੇਸ਼ਰਾਮ ਵਜੋਂ ਹੋਈ ਹੈ। ਆਸ਼ੀਸ਼ ਮੀਰਾ ਰੋਡ ਸਥਿਤ 'ਚੰਦੇਸ਼ ਅਕਾਰਡ' ਰਿਹਾਇਸ਼ੀ ਕੰਪਲੈਕਸ ਵਿੱਚ ਆਪਣੇ ਭਰਾ ਨਾਲ ਰਹਿੰਦਾ ਸੀ। ਪੀੜਤ ਮਹਿਲਾ, ਜਿਸ ਦੀ ਪਛਾਣ ਸੁਮਨ ਨਵਾਚ ਵਜੋਂ ਹੋਈ ਹੈ, ਇਸੇ ਕੰਪਲੈਕਸ ਦੇ ਕਈ ਘਰਾਂ ਵਿੱਚ ਹਾਊਸਕੀਪਰ ਵਜੋਂ ਕੰਮ ਕਰਦੀ ਸੀ।

ਇਹ ਵੀ ਪੜ੍ਹੋ: "ਦੂਸਰਾ ਜਨਮ ਮੇਰੇ ਬੱਚੇ ਦੇ ਲਈ"; ਵ੍ਹੀਲਚੇਅਰ 'ਤੇ ਨਵਜਨਮੇ ਪੁੱਤ ਨੂੰ ਮਿਲਣ ਪੁੱਜਾ ਯੂਟਿਊਬਰ ਅਨੁਰਾਗ ਡੋਭਾਲ

ਜ਼ਬਰਦਸਤੀ ਦਾ ਵਿਰੋਧ ਕਰਨ 'ਤੇ ਚਲਾਇਆ ਚਾਕੂ

ਰਿਪੋਰਟਾਂ ਮੁਤਾਬਕ ਆਸ਼ੀਸ਼ ਪਿਛਲੇ ਕੁਝ ਸਮੇਂ ਤੋਂ ਸੁਮਨ 'ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾ ਰਿਹਾ ਸੀ। ਘਟਨਾ ਵਾਲੇ ਦਿਨ ਵੀ ਉਸ ਨੇ ਸੁਮਨ ਅੱਗੇ ਅਜਿਹੀ ਹੀ ਮੰਗ ਰੱਖੀ, ਜਿਸ ਨੂੰ ਸੁਮਨ ਨੇ ਸਖ਼ਤੀ ਨਾਲ ਠੁਕਰਾ ਦਿੱਤਾ। ਇਸ ਗੱਲ ਤੋਂ ਗੁੱਸੇ ਵਿੱਚ ਆ ਕੇ ਆਸ਼ੀਸ਼ ਨੇ ਚਾਕੂ ਨਾਲ ਸੁਮਨ 'ਤੇ ਕਈ ਵਾਰ ਕੀਤੇ। ਪੁਲਸ ਮੁਤਾਬਕ ਮੁਲਜ਼ਮ ਨੇ ਸੁਮਨ ਦੇ ਢਿੱਡ ਵਿੱਚ ਦੋ ਵਾਰ, ਛਾਤੀ ਵਿੱਚ ਇੱਕ ਵਾਰ ਅਤੇ ਗਰਦਨ 'ਤੇ ਵਾਰ ਕੀਤੇ। ਖੂਨ ਨਾਲ ਲੱਥਪੱਥ ਮਹਿਲਾ ਨੂੰ ਤੁਰੰਤ ਗੁਰੂਕ੍ਰਿਪਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

ਪੁਲਸ ਦੀ ਕਾਰਵਾਈ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਮੁਲਜ਼ਮ ਆਸ਼ੀਸ਼ ਮੇਸ਼ਰਾਮ ਖ਼ਿਲਾਫ਼ FIR ਦਰਜ ਕਰ ਲਈ ਹੈ। ਪੁਲਸ ਨੇ ਵਾਰਦਾਤ ਦੇ ਕੁਝ ਘੰਟਿਆਂ ਅੰਦਰ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਸੁੰਦਰਤਾ ਮੁਕਾਬਲੇ ਦੌਰਾਨ ਡਿੱਗ ਗਏ ਮਾਡਲ ਦੇ ਨਕਲੀ ਦੰਦ ! 'Oops Moment' ਦੀ ਵੀਡੀਓ ਨੇ ਮਚਾਈ ਹਲਚਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News