ਡੂੰਘੀ ਨੀਂਦ ਲਿਆਉਣ ਵਿਚ ਮਦਦਗਾਰ ਹੈ ਹਲਦੀ

04/06/2020 12:09:58 AM

ਨਵੀਂ ਦਿੱਲੀ (ਇੰਟ.)— ਵੀਕੈਂਡ 'ਤੇ ਆਫਿਸ ਦਾ ਕੰਮ ਕਰ ਕੇ ਡੂੰਘੀ ਨੀਂਦ ਲੈਣੀ ਚਾਹੁੰਦੇ ਹੋ ਤਾਂ ਹਲਦੀ ਨਾਲ ਬਣੀ ਇਕ ਡ੍ਰਿੰਕ ਦਾ ਸੇਵਨ ਕਰੋ। ਇਸ ਡ੍ਰਿੰਕ ਦਾ ਨਾਂ ਟਰਮਰਿਕ ਹਾਟ ਟੋਡੀ ਹੈ, ਜਿਹੜੀ ਹਲਦੀ ਤੇ ਪਾਣੀ ਨਾਲ ਮਿਲਾ ਕੇ ਤਿਆਰ ਕੀਤੀ ਜਾਂਦੀ ਹੈ। ਹਲਦੀ ਵਿਚ ਅਜਿਹੇ ਵਿਸ਼ੇਸ਼ ਔਸ਼ਧੀ ਗੁਣ ਪਾਏ ਜਾਂਦੇ ਹਨ, ਜਿਸਦੇ ਕਾਰਣ ਇਹ ਸਿਹਤ ਲਈ ਫਾਇਦੇਮੰਦ ਹੋਣ ਦੇ ਨਾਲ-ਨਾਲ ਇਮਿਊਨ ਸਮਰੱਥਾ ਨੂੰ ਵੀ ਮਜ਼ਬੂਤ ਕਰਨ ਵਿਚ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ। ਉਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਡੂੰਘੀ ਨੀਂਦ ਲਈ ਇਸ ਡ੍ਰਿੰਕ ਦੇ ਫਾਇਦੇ  ਦੀ ਤਾਂ ਇਹ ਹਾਂ-ਪੱਖੀ ਰੂਪ ਨਾਲ ਤੁਹਾਨੂੰ ਫਾਇਦਾ ਪਹੁੰਚਾ ਸਕਦੀ ਹੈ।

ਦਰਅਸਲ ਹਲਦੀ ਵਿਚ ਨਿਊਰੋਪ੍ਰੋਟੈਕਟਿਵ ਗੁਣ ਪਾਇਆ ਜਾਂਦਾ ਹੈ ਜਿਹੜਾ ਦਿਮਾਗ ਨੂੰ ਸਮੁੱਚੇ ਰੂਪ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ। ਹੋਰ ਤਾਂ ਹੋਰ ਹਲਦੀ ਵਿਚ ਮੇਲਾਟੋਨਿਨ ਨਾਮੀ ਗੁਣ ਵੀ ਮੌਜੂਦ ਹੁੰਦਾ ਹੈ, ਜਿਹੜਾ ਸਲੀਪਿੰਗ ਹਾਰਮੋਨਸ ਨੂੰ ਐਕਟਿਵ ਕਰਕੇ ਤੁਹਾਨੂੰ ਜਲਦੀ ਨੀਂਦ ਦਿਵਾਉਣ ਵਿਚ ਮਦਦ ਕਰਦਾ ਹੈ, ਇਸ ਲਈ ਸਲੀਪਿੰਗ ਡ੍ਰਿੰਕ ਦੇ ਰੂਪ ਵਿਚ ਜੇਕਰ ਤੁਸੀਂ ਪਾਣੀ, ਨਿੰਬੂ ਤੇ ਹਲਦੀ ਦੇ ਮਿਸ਼ਰਣ ਨਾਲ ਬਣੀ ਡ੍ਰਿੰਕ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਡੂੰਘੀ ਨੀਂਦ ਆਵੇਗੀ ਤੇ ਤੁਸੀਂ ਆਪਣੇ ਹਫਤੇ ਭਰ ਦੀ ਥਕਾਵਟ ਵੀ ਬਹੁਤ ਹੀ ਆਸਾਨੀ ਨਾਲ ਦੂਰ ਕਰ ਸਕੋਗੇ।
ਹਾਲਾਂਕਿ ਇਕ ਗੱਲ ਦਾ ਵਿਸ਼ੇਸ਼ ਤੌਰ 'ਤੇ ਧਿਆਨ ਦਿਓ ਕਿ ਹਲਦੀ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਗਰਭਵਤੀ ਮਹਿਲਾਵਾਂ, ਗੈਸ, ਕਬਜ਼, ਅਲਸਰ ਦੇ ਮਰੀਜ਼ ਤੇ ਜਿਨ੍ਹਾਂ ਨੂੰ ਗਰਮੀ ਤੋਂ ਐਲਰਜੀ ਹੈ, ਇਨ੍ਹਾਂ ਲੋਕਾਂ ਨੂੰ ਇਸਦੇ ਸੇਵਨ ਤੋਂ ਪਹਿਲਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇਹ ਡ੍ਰਿੰਕ ਤੁਸੀਂ ਘਰੇਲੂ ਸਮੱਗਰੀਆਂ ਤੋਂ ਵੀ ਬਣਾ ਸਕਦੇ ਹੋ। ਇਸ ਨੂੰ ਬਣਾਉਣ ਦੀ ਵਿਧੀ ਬੇਹੱਦ ਆਸਾਨ ਹੈ।

Karan Kumar

This news is Content Editor Karan Kumar