ਯੂਕਰੇਨ ’ਚ ਭਾਰਤੀ ਵਿਦਿਆਰਥੀਆਂ ਦੀ ਢਾਲ ਬਣਿਆ ‘ਤਿਰੰਗਾ’, ਵੇਖ ਰੂਸੀ ਫ਼ੌਜ ਵੀ ਕਰ ਰਹੀ ਸਨਮਾਨ

Sunday, Feb 27, 2022 - 01:16 PM (IST)

ਯੂਕਰੇਨ ’ਚ ਭਾਰਤੀ ਵਿਦਿਆਰਥੀਆਂ ਦੀ ਢਾਲ ਬਣਿਆ ‘ਤਿਰੰਗਾ’, ਵੇਖ ਰੂਸੀ ਫ਼ੌਜ ਵੀ ਕਰ ਰਹੀ ਸਨਮਾਨ

ਨੈਸ਼ਨਲ ਡੈਸਕ- ਭਾਰਤ ਦੀ ਆਣ-ਬਾਣ ਅਤੇ ਸ਼ਾਨ ਤਿਰੰਗਾ ਰੂਸ ਅਤੇ ਯੂਕਰੇਨ ਦੀ ਜੰਗ ਦਰਮਿਆਨ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਢਾਲ ਬਣਿਆ ਹੋਇਆ ਹੈ। ਯੂਕਰੇਨ ’ਚ ਹਰ ਪਾਸੇ ਤਬਾਹੀ ਦਾ ਮੰਜ਼ਰ ਅਤੇ ਖ਼ੌਫ ਹੈ। ਕਈ ਭਾਰਤੀ ਵਿਦਿਆਰਥੀ ਵੀ ਯੂਕਰੇਨ ’ਚ ਫਸੇ ਹੋਏ ਹਨ। ਅਜਿਹੇ ’ਚ ਹਰ ਇਕ ਭਾਰਤੀ ਨੂੰ ਸੁਰੱਖਿਅਤ ਵਤਨ ਵਾਪਸੀ ਲਿਆਉਣਾ ਮੋਦੀ ਸਰਕਾਰ ਦੀ ਤਰਜ਼ੀਹ ਬਣ ਗਈ ਹੈ। ਵੱਡੀ ਗੱਲ ਇਹ ਹੈ ਕਿ ਤਿਰੰਗੇ ਦੇ ਸਾਏ ’ਚ ਭਾਰਤੀ ਵਿਦਿਆਰਥੀ ਆਪਣੇ ਵਤਨ ਸੁਰੱਖਿਅਤ ਪਰਤ ਰਹੇ ਹਨ।

ਇਹ ਵੀ ਪੜ੍ਹੋ: ਯੂਕਰੇਨ ’ਚ ਫਸੇ ਤਾਮਿਲਨਾਡੂ ਦੇ 5,000 ਵਿਦਿਆਰਥੀ, ਦੇਸ਼ ਵਾਪਸੀ ਦੀ ਸਰਕਾਰ ਨੂੰ ਲਾਈ ਗੁਹਾਰ

ਯੂਕਰੇਨ ’ਚ ਤਿਰੰਗਾ ਭਾਰਤੀਆਂ ਦਾ ਸੁਰੱਖਿਆ ਕਵਚ ਬਣਿਆ ਹੋਇਆ ਹੈ। ਦੂਜੇ ਦੇਸ਼ਾਂ ਦੀਆਂ ਸਰਹੱਦਾਂ ’ਤੇ ਪਹੁੰਚ ਰਹੇ ਵਿਦਿਆਰਥੀਆਂ ਦੀਆਂ ਬੱਸਾਂ ਅਤੇ ਹੋਰ ਵਾਹਨਾਂ ’ਤੇ ਤਿਰੰਗਾ ਲਾਇਆ ਗਿਆ ਹੈ। ਤਿਰੰਗੇ ਨੂੰ ਵੇਖ ਕੇ ਰੂਸੀ ਫ਼ੌਜੀ ਜਵਾਨ ਸਨਮਾਨ ਕਰ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਹਿਫ਼ਾਜਤ ਨਾਲ ਉਨ੍ਹਾਂ ਦੀ ਮੰਜ਼ਿਲ ਵੱਲ ਰਵਾਨਾ ਕਰ ਰਹੇ ਹਨ। ਰੂਸੀ ਫ਼ੌਜ ਦੇ ਜਵਾਨ ਉਨ੍ਹਾਂ ਵਾਹਨਾਂ ਨੂੰ ਸੁਰੱਖਿਅਤ ਕੱਢਣ ’ਚ ਮਦਦ ਕਰ ਰਹੀ ਹੈ, ਜਿਸ ’ਤੇ ਭਾਰਤੀ ਝੰਡਾ ਲਗਾ ਹੋਇਆ ਹੈ। ਭਾਰਤ ਪਰਤੇ ਇਕ ਵਿਦਿਆਰਥੀ ਨੇ ਦੱਸਿਆ ਕਿ ਭਾਰਤੀ ਝੰਡਾ ਲੱਗਾ ਵੇਖ ਕੇ ਬੱਸਾਂ ਨੂੰ ਸਨਮਾਨ ਅਤੇ ਬਿਨਾਂ ਕਿਸੇ ਰੋਕ-ਟੋਕ ਜਾਣ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਭਾਰਤੀਆਂ ਨੂੰ ਲੈ ਕੇ ਮੁੰਬਈ ਪਹੁੰਚਿਆ ਪਹਿਲਾ ਜਹਾਜ਼, 219 ਲੋਕਾਂ ਦੀ ਹੋਈ ਵਤਨ ਵਾਪਸੀ

ਪੁਤਿਨ ਨੇ ਜਾਰੀ ਕੀਤੇ ਹੁਕਮ
ਯੂਕਰੇਨ ਜੰਗ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ ਸੀ ਅਤੇ ਯੂਕਰੇਨ ’ਚ ਫਸੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਸੀ। ਇਸ ’ਤੇ ਰੂਸ ਦੇ ਰਾਸ਼ਟਰਪਤੀ ਨੇ ਭਰੋਸਾ ਜਤਾਇਆ ਸੀ ਕਿ ਉਹ ਭਾਰਤੀਆਂ ਦੀ ਸੁਰੱਖਿਆ ਲਈ ਪੁਖ਼ਤਾ ਕਦਮ ਚੁੱਕਣਗੇ। ਪੁਤਿਨ ਨੇ ਕਿਹਾ ਸੀ ਕਿ ਯੂਕਰੇਨ ਛੱਡਣ ਵਾਲੇ ਭਾਰਤੀਆਂ ਦੀਆਂ ਬੱਸਾਂ ’ਤੇ ਤਿਰੰਗਾ ਲੱਗਾ ਹੋਣਾ ਹੀ ਉਨ੍ਹਾਂ ਦੀ ਸੁਰੱਖਿਆ ਦੀ ਵੱਡੀ ਗਰੰਟੀ ਹੈ। ਪੁਤਿਨ ਮੁਤਾਬਕ ਜਿਨ੍ਹਾਂ ਗੱਡੀਆਂ ਅਤੇ ਬੱਸਾਂ ’ਤੇ ਤਿਰੰਗਾ ਲੱਗਾ ਹੋਵੇਗਾ, ਉਨ੍ਹਾਂ ਨੂੰ ਰੂਸੀ ਫ਼ੌਜ ਸੁਰੱਖਿਅਤ ਬਾਰਡਰ ’ਤੇ ਪਹੁੰਚਾਏਗੀ ਅਤੇ ਕਿਸੇ ਨੂੰ ਰੋਕਿਆ ਨਹੀਂ ਜਾਵੇਗਾ। ਪੁਤਿਨ ਦੇ ਹੁਕਮ ’ਤੇ ਹੀ ਭਾਰਤੀਆਂ ਨੂੰ ਸੁਰੱਖਿਅਤ ਬਾਰਡਰ ਤਕ ਆਉਣ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਰੂਸ-ਯੂਕਰੇਨ ਜੰਗ: ‘ਆਪਰੇਸ਼ਨ ਗੰਗਾ’ ਤਹਿਤ 240 ਭਾਰਤੀਆਂ ਨਾਲ ਤੀਜੀ ਉਡਾਣ ਭਾਰਤ ਲਈ ਰਵਾਨਾ

 


author

Tanu

Content Editor

Related News