ਪਟੜੀ ''ਤੇ ਰੱਖੇ ਲੋਹੇ ਦੇ ਟੁਕੜੇ ਨਾਲ ਟਕਰਾਈ ਰੇਲਗੱਡੀ, ਟਲਿਆ ਵੱਡਾ ਹਾਦਸਾ

Wednesday, Sep 25, 2024 - 04:49 PM (IST)

ਪਟੜੀ ''ਤੇ ਰੱਖੇ ਲੋਹੇ ਦੇ ਟੁਕੜੇ ਨਾਲ ਟਕਰਾਈ ਰੇਲਗੱਡੀ, ਟਲਿਆ ਵੱਡਾ ਹਾਦਸਾ

ਨੈਸ਼ਨਲ ਡੈਸਕ : ਗੁਜਰਾਤ ਦੇ ਬੋਟਾਦ ਵਿੱਚ ਬੁੱਧਵਾਰ ਤੜਕੇ ਇੱਕ ਯਾਤਰੀ ਰੇਲਗੱਡੀ ਉਸ ਸਮੇਂ ਰੁੱਕ ਗਈ, ਜਦੋਂ ਉਹ ਰੇਲਵੇ ਟਰੈਕ ਦੇ ਵਿਚਕਾਰ ਰੱਖੇ ਪੁਰਾਣੇ ਲੋਹੇ ਦੇ ਇੱਕ ਟੁਕੜੇ ਨਾਲ ਟਕਰਾ ਗਈ। ਪੁਲਸ ਨੇ ਦੱਸਿਆ ਕਿ ਇਹ ਟੁਕੜਾ ਕਿਸੇ ਨੇ ਤੋੜ-ਭੰਨ ਦੀ ਸਾਜ਼ਿਸ਼ ਤਹਿਤ ਰੱਖਿਆ ਸੀ। ਇਸ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਬੋਟਾਦ ਦੇ ਪੁਲਸ ਸੁਪਰਡੈਂਟ ਕਿਸ਼ੋਰ ਬਲੋਲੀਆ ਨੇ ਦੱਸਿਆ, "ਬੋਟਾਦ ਜ਼ਿਲ੍ਹੇ ਦੇ ਰਾਨਪੁਰ ਪੁਲਸ ਸਟੇਸ਼ਨ ਦੀ ਸੀਮਾ ਤੋਂ ਲੰਘ ਰਹੀ ਓਖਾ-ਭਾਵਨਗਰ ਪੈਸੰਜਰ ਟਰੇਨ (19210) ਤੜਕੇ 3 ਵਜੇ ਦੇ ਕਰੀਬ ਟਰੈਕ 'ਤੇ ਰੱਖੇ ਚਾਰ ਫੁੱਟ ਲੰਬੇ ਲੋਹੇ ਦੇ ਟੁਕੜੇ ਨਾਲ ਟਕਰਾ ਗਈ।"

ਇਹ ਵੀ ਪੜ੍ਹੋ ਰੀਲ ਬਣਾਉਣ ਦੇ ਚੱਕਰ ਕੁੜੀ ਨੇ ਸੜਕ 'ਤੇ ਟੱਪੇ ਹੱਦਾਂ ਬੰਨੇ, ਵਾਇਰਲ ਵੀਡੀਓ 'ਤੇ ਮੰਤਰੀ ਨੇ ਕਰ 'ਤੀ ਵੱਡੀ ਕਾਰਵਾਈ

ਉਨ੍ਹਾਂ ਨੇ ਕਿਹਾ, ''ਟਰੇਨ ਟ੍ਰੈਕ ਦੇ ਵਿਚਕਾਰ ਰੱਖੇ ਲੋਹੇ ਦੇ ਟੁਕੜੇ ਨਾਲ ਟਕਰਾ ਗਈ, ਜਿਸ ਤੋਂ ਬਾਅਦ ਟਰੇਨ ਕਈ ਘੰਟੇ ਉੱਥੇ ਰੁਕੀ ਰਹੀ। ਇਸ ਸਬੰਧੀ ਸਥਾਨਕ ਪੁਲਸ ਮੁਲਾਜ਼ਮਾਂ ਨੂੰ ਸਵੇਰੇ 7.30 ਵਜੇ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਕੁੰਡਲੀ ਰੇਲਵੇ ਸਟੇਸ਼ਨ ਤੋਂ ਕਰੀਬ ਦੋ ਕਿਲੋਮੀਟਰ ਦੂਰ ਵਾਪਰੀ ਹੈ। ਪੁਲਸ ਮੁਤਾਬਕ ਇਹ ਕਿਸੇ ਤੋੜ-ਭੰਨ ਦੀ ਸਾਜ਼ਿਸ਼ ਦਾ ਮਾਮਲਾ ਜਾਪਦਾ ਹੈ, ਹਾਲਾਂਕਿ ਇਸ ਸਬੰਧੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ ਕੇਲੇ ਖਾਣ ਦੇ ਸ਼ੌਕੀਨ ਸਾਵਧਾਨ, ਦੇਖੋ ਕਿਵੇਂ ਥੁੱਕ ਲਾ ਵੇਚ ਰਿਹਾ ਸੀ ਕੇਲੇ, ਬਣ ਗਈ ਵੀਡੀਓ

ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਰੇਲਵੇ ਪਟੜੀਆਂ ਨਾਲ ਛੇੜਛਾੜ ਕਰਨ ਅਤੇ ਫਿਰ ਸੰਭਾਵਿਤ ਦੁਰਘਟਨਾ ਨੂੰ ਟਾਲਣ ਦਾ ਸਿਹਰਾ ਲੈਣ ਲਈ ਅਧਿਕਾਰੀਆਂ ਨੂੰ "ਭੰਨ-ਤੋੜ ਦੀ ਕੋਸ਼ਿਸ਼" ਬਾਰੇ ਸੂਚੇਤ ਕਰਨ ਦੇ ਦੋਸ਼ ਵਿਚ ਰੇਲਵੇ ਦੇ ਤਿੰਨ ਕਰਮਚਾਰੀਆਂ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਕੋਸੰਬਾ ਅਤੇ ਕਿਮ ਸਟੇਸ਼ਨਾਂ ਦੇ ਵਿਚਕਾਰ ਨਿਰੀਖਣ ਦੌਰਾਨ ਸ਼ਨੀਵਾਰ ਸਵੇਰੇ ਰੇਲਵੇ ਪ੍ਰਸ਼ਾਸਨ ਨੂੰ ਸੁਚੇਤ ਕੀਤਾ ਸੀ ਕਿ ਸ਼ਰਾਰਤੀ ਤੱਤ ਟਰੇਨ ਨੂੰ ਪਟੜੀ ਤੋਂ ਉਤਾਰਨ ਲਈ ਇਕ ਪਾਸੇ ਲਚਕੀਲੇ ਕਲਿੱਪ ਅਤੇ ਦੋ ਫਿਸ਼ ਪਲੇਟਾਂ ਨੂੰ ਹਟਾ ਕੇ ਉਹਨਾਂ ਨੂੰ ਦੂਜੀ ਪਟੜੀ 'ਤੇ ਰੱਖ ਦਿੰਦੇ ਹਨ। ਉਹਨਾਂ ਦੱਸਿਆ ਸੀ ਕਿ ਮੁਲਜ਼ਮਾਂ ਨੇ ਅਜਿਹਾ ਇਸ ਲਈ ਕੀਤਾ ਸੀ ਕਿ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਅੱਗੇ ਰਾਤ ਦੀ ਡਿਊਟੀ 'ਤੇ ਤਾਇਨਾਤ ਕੀਤਾ ਜਾਵੇਗਾ, ਜਿਸ ਨਾਲ ਉਨ੍ਹਾਂ ਨੂੰ ਦਿਨ ਵੇਲੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ ਵਿਦਿਆਰਥੀਆਂ ਨੂੰ ਸਰਕਾਰ ਦੇਵੇਗੀ 4 ਲੱਖ ਰੁਪਏ, ਬੱਸ ਕਰਨਾ ਹੋਵੇਗਾ ਇਹ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News