ਦਰਦਨਾਕ ਹਾਦਸਾ; ਡੰਪਰ ਨੇ 7 ਸਾਲਾ ਬੱਚੇ ਨੂੰ ਕੁਚਲਿਆ

Saturday, Sep 14, 2024 - 04:41 PM (IST)

ਦਰਦਨਾਕ ਹਾਦਸਾ; ਡੰਪਰ ਨੇ 7 ਸਾਲਾ ਬੱਚੇ ਨੂੰ ਕੁਚਲਿਆ

ਭਿਵਾਨੀ- ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਬਵਾਨੀ ਖੇੜਾ 'ਚ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ 'ਚ 7 ਸਾਲਾ ਪੁਨਿਤ ਨਾਂ ਦੇ ਬੱਚੇ ਦੀ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਬੱਚਾ ਆਪਣੀ ਮਾਂ ਨਾਲ ਜੀਤਾ ਖੇੜੀ ਬੱਸ ਸਟੈਂਡ 'ਤੇ ਉਤਰਿਆ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਡੰਪਰ ਨੇ ਬੱਚੇ ਨੂੰ ਕੁਚਲ ਦਿੱਤਾ। ਜ਼ਖਮੀ ਬੱਚੇ ਨੂੰ ਤੁਰੰਤ ਹਾਂਸੀ ਦੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ ਮਗਰੋਂ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬਵਾਨੀਖੇੜਾ ਵਿਚ NHAI ਵਲੋਂ ਹਾਈਵੇਅ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਬੀਤੇ ਹਫ਼ਤੇ ਵੀ ਡੰਪਰ ਦੇ ਕੰਟਰੋਲ ਗੁਆਉਣ 'ਤੇ ਉਸ ਦੀ ਲਪੇਟ ਵਿਚ ਆਉਣ ਕਾਰਨ ਇਕ ਕੁੜੀ ਦੀ ਮੌਤ ਹੋ ਗਈ ਸੀ ਪਰ ਨਾ ਤਾਂ ਵਿਭਾਗ ਇਨ੍ਹਾਂ 'ਤੇ ਲਗਾਮ ਕੱਸਣ ਦਾ ਕੰਮ ਕਰ ਰਿਹਾ ਹੈ ਅਤੇ ਨਾ ਹੀ ਵਾਹਨ ਚਾਲਕ ਆਪਣੇ ਵਾਹਨਾਂ ਦੀ ਸਪੀਡ 'ਤੇ ਬਰੇਕ ਲਾ ਰਹੇ ਹਨ। 7 ਸਾਲਾ ਪੁਨਿਤ ਸ਼ਾਮ ਸਮੇਂ ਲੱਗਭਗ 6 ਵਜੇ ਆਪਣੀ ਮਾਂ ਨਾਲ ਹਾਂਸੀ ਤੋਂ ਜੀਤਾ ਖੇੜੀ ਬੱਸ ਸਟੈਂਡ ਉਤਰਿਆ ਅਤੇ ਭਿਵਾਨੀ ਤੋਂ ਹਾਂਸੀ ਵੱਲ ਜਾ ਰਹੇ ਡੰਪਰ ਨੇ ਤੇਜ਼ ਰਫ਼ਤਾਰ ਨਾਲ ਬੱਚੇ ਨੂੰ ਲਪੇਟ 'ਚ ਲੈ ਲਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਨਿੱਜੀ ਵਾਹਨ ਵਿਚ ਹਾਂਸੀ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।


author

Tanu

Content Editor

Related News