ਲਗਾਤਾਰ ਪੈ ਰਹੇ ਮੀਂਹ ਕਾਰਨ 32 ਸੜਕਾਂ ''ਤੇ ਆਵਾਜਾਈ ਹੋਈ ਠੱਪ

Thursday, Sep 19, 2024 - 02:30 PM (IST)

ਲਗਾਤਾਰ ਪੈ ਰਹੇ ਮੀਂਹ ਕਾਰਨ 32 ਸੜਕਾਂ ''ਤੇ ਆਵਾਜਾਈ ਹੋਈ ਠੱਪ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਵੀਰਵਾਰ ਨੂੰ 32 ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਬੰਦ ਹੈ ਅਤੇ 26 ਬਿਜਲੀ ਸਪਲਾਈ ਯੋਜਨਾਵਾਂ ਰੁਕੀਆਂ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਦੱਸਿਆ ਕਿ ਰਾਜ ਦੇ ਕੁਝ ਹਿੱਸਿਆਂ 'ਚ ਮੱਧਮ ਮੀਂਹ ਪਿਆ। ਬੁੱਧਵਾਰ ਸ਼ਾਮ ਤੋਂ ਕਾਲਪਾ 'ਚ 30.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਇਸ ਤੋਂ ਬਾਅਦ ਸਾਂਗਲਾ 'ਚ 26.2 ਮਿਮੀ, ਨਿਚਾਰ 'ਚ 18.8 ਮਿਮੀ, ਮੂਰੰਗ 'ਚ 14.5 ਮਿਮੀ, ਸਮਧੋ 'ਚ 11.5 ਮਿਮੀ, ਚੋਪਾਲ 'ਚ 11 ਮਿਮੀ, ਸਰਾਹਨ 'ਚ 9 ਮਿਮੀ, ਤਾਬੋ ਅਤੇ ਭਰਮੌਰ 'ਚ 8-8 ਮਿਮੀ, ਮਨਾਲੀ ਅਤੇ ਕੁਫਰੀ 'ਚ 4-4 ਮਿਮੀ ਅਤੇ ਕੇਲਾਂਗ 'ਚ ਤਿੰਨ ਮਿਲੀਮੀਟਰ ਮੀਂਹ ਪਿਆ।

ਅਧਿਕਾਰੀਆਂ ਅਨੁਸਾਰ ਵੀਰਵਾਰ ਨੂੰ ਮੰਡੀ 'ਚ 11 ਸੜਕਾਂ ਬੰਦ ਹਨ, ਜਦੋਂ ਕਿ ਕਾਂਗੜਾ 'ਚ 10, ਸ਼ਿਮਲਾ ਅਤੇ ਕੁੱਲੂ 'ਚ 5-5 ਅਤੇ ਸਿਰਮੌਰ ਜ਼ਿਲ੍ਹੇ 'ਚ ਇਕ ਸੜਕ ਬੰਦ ਹੈ। ਸਥਾਨਕ ਮੌਸਮ ਦਫ਼ਤਰ ਨੇ 25 ਸਤੰਬਰ ਨੂੰ ਹਨ੍ਹੇਰੀ-ਤੂਫ਼ਾਨ ਅਤੇ ਬੱਦਲ ਨੂੰ ਲੈ ਕੇ 'ਯੈਲੋ ਅਲਰਟ' ਜਾਰੀ ਕੀਤਾ ਹੈ। ਇਸ ਮੌਸਮ 'ਚ ਇਕ ਜੂਨ ਤੋਂ 19 ਸਤੰਬਰ ਦੌਰਾਨ ਮੀਂਹ 'ਚ 18 ਫ਼ੀਸਦੀ ਕਮੀ ਆਈ ਹੈ, ਰਾਜ 'ਚ ਔਸਤ 701.7 ਮਿਮੀ ਦੀ ਤੁਲਨਾ 'ਚ 572.9 ਮਿਮੀ ਮੀਂਹ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ 27 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਰਾਜ 'ਚ ਮੀਂਹ ਸੰਬੰਧੀ ਘਟਨਾਵਾਂ 'ਚ 173 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 31 ਲੋਕ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਰਾਜ ਨੂੰ 1,331 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News