''ਪੰਜਾਬ ਨੈਸ਼ਨਲ ਹੈਲਥ ਮਿਸ਼ਨ'' ''ਚ ਨਿਕਲੀਆਂ ਨੌਕਰੀਆਂ, 20 ਹਜ਼ਾਰ ਤੱਕ ਹੋਵੇਗੀ ਸੈਲਰੀ(ਵੀਡੀਓ)

06/10/2018 10:04:42 AM

ਨਵੀਂ ਦਿੱਲੀ— ਬੇਰੁਜ਼ਗਾਰ ਉਮੀਦਵਾਰਾਂ ਲਈ 'ਪੰਜਾਬ ਨੈਸ਼ਨਲ ਹੈੱਲਥ ਮਿਸ਼ਨ' 'ਚ ਆਯੁਰਵੇਦ ਮੈਡੀਕਲ ਅਫਸਰ, ਏ.ਐਨ. ਐੱਮ., ਸਟਾਫ਼ ਨਰਸ, ਫਾਰਮਾਸਿਸਟ ਤੇ ਲੈਬੋਰੇਟਰੀ ਟੈਕਨੀਸ਼ੀਅਨ ਦੇ ਅਹੁਦੇ ਦੀਆਂ ਕੁਲ 917 ਨੌਕਰੀਆਂ ਨਿਕਲੀਆਂ ਹਨ। ਚੁਣੇ ਗਏ ਉਮੀਦਵਾਰਾਂ ਨੂੰ 8,500 ਰੁਪਏ ਤੋਂ ਲੈਕੇ 20,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ। ਇਸ ਨੌਕਰੀ ਲਈ ਅਰਜੀ ਲਾਉਣ ਦੀ ਆਖਰੀ ਤਾਰੀਖ 23 ਜੂਨ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'ਪੰਜਾਬ ਨੈਸ਼ਨਲ ਹੈੱਲਥ ਮਿਸ਼ਨ' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ। 
ਵੈੱਬਸਾਈਟwww.pbnrhm.org
ਅਹੁਦੇ ਦਾ ਵੇਰਵਾ- ਪੰਜਾਬ, ਨੈਸ਼ਨਲ ਹੈਲਥ ਮਿਸ਼ਨ 'ਚ ਆਯੁਰਵੇਦ ਮੈਡੀਕਲ ਅਫਸਰ, ਏ.ਐੱਨ.ਐੱਮ, ਸਟਾਫ਼ ਨਰਸ, ਫਾਰਮਾਸਿਸਟ 
ਲੈਬੋਰਟਰੀ ਟੈਕਨੀਸ਼ੀਅਨ।
ਵਿੱਦਿਅਕ ਯੋਗਤਾ— ਦਸਵੀਂ / ਬਾਰ੍ਹਵੀਂ, ਏ.ਐੱਨ.ਐੱਮ, ਜੀ.ਐੱਨ.ਐੱਮ., ਫ਼ਾਰਮੇਸੀ, ਮੈਡੀਕਲ ਲੈਬ ਟੈਕਨਾਲੋਜੀ ,ਬੀ.ਐੱਸ.ਸੀ.ਨਰਸਿੰਗ ,ਬੀ ਫਾਰਮੇਸੀ ,ਬੀ.ਏ.ਐੱਮ.ਐੱਸ.ਡਿਗਰੀ
ਉਮਰ ਹੱਦ- 18 ਤੋਂ 37 ਸਾਲ

ਆਖਰੀ ਤਾਰੀਖ— 23 ਜੂਨ, 2018
ਅਰਜ਼ੀ ਫੀਸ—ਜਨਰਲ ਵਰਗ ਵੱਲੋਂ 600 ਰੁਪਏ, ਐੈੱਸ.ਸੀ./ਐੈੱਸ.ਟੀ./ਬੀ.ਸੀ. ਵਰਗ ਲਈ 300 ਰੁਪਏ, ਜ਼ਿਆਦਾ ਜਾਣਕਾਰੀ ਲਈ ਉਮੀਦਵਾਰ ਵੈੱਬਸਾਈਟ ਦੀ ਨੋਟੀਫਿਕੇਸ਼ਨ ਦੇਖ ਸਕਦੇ ਹਨ।
ਤਨਖ਼ਾਹ - 8,500 ਰੁਪਏ ਤੋਂ ਲੈ ਕੇ 20,000/- ਰੁਪਏ ਤੱਕ ਹੋਵੇਗੀ।
ਵਧੇਰੇ ਜਾਣਕਾਰੀ ਲਈ : www.pbnrhm.org


Related News