ਸਾਂਭਰ ਝੀਲ ਦੇ ਕੋਲ ਮ੍ਰਿਤਕ ਮਿਲੇ 1,000 ਪੰਛੀ

11/12/2019 12:59:33 PM

ਜੈਪੁਰ—ਰਾਜਸਥਾਨ 'ਚ ਜੈਪੁਰ ਦੀ ਝੀਲ ਸਾਂਭਰ ਦੇ ਨੇੜੇ ਪ੍ਰਵਾਸੀ ਪ੍ਰਜਾਤੀਆਂ ਸਮੇਤ ਲਗਭਗ 1000 ਪੰਛੀ ਮ੍ਰਿਤਕ ਮਿਲੇ ਹਨ। ਜੰਗਲਾਤ ਅਸਿਸਟੈਂਟ ਗਾਰਡੀਅਨ ਸੰਜੈ ਕੌਸ਼ਿਕ ਨੇ ਦੱਸਿਆ ਹੈ ਕਿ ਅਸੀਂ ਪਾਣੀ ਦਾ ਮੁਆਇਨਾ ਕਰਵਾਂਗੇ ਕਿ ਇਹ ਪਾਣੀ ਦੂਸ਼ਿਤ ਤਾਂ ਨਹੀਂ ਸੀ ਜਾਂ ਫਿਰ ਇਨ੍ਹਾਂ ਸਾਰੇ ਪੰਛੀਆਂ ਦੀ ਮੌਤ ਕਿਸੇ ਵਾਇਰਲ ਬੀਮਾਰੀ ਦੇ ਕਾਰਨ ਹੋਈ ਹੈ। ਪਹਿਲੀ ਤਰਜੀਹ ਮੁਤਾਬਕ ਇਹ ਸ਼ਿਕਾਰ ਦਾ ਮਾਮਲਾ ਨਹੀਂ ਲੱਗ ਰਿਹਾ ਹੈ। ਮਿਲੀ ਜਾਣਕਾਰੀ ਮੁਤਬਕ ਝੀਲ ਦੇ ਨੇੜੇ ਲਗਭਗ 15 ਪ੍ਰਜਾਤੀਆਂ ਦੇ ਪੰਛੀ ਮ੍ਰਿਤਕ ਮਿਲੇ ਸੀ। ਇਨ੍ਹਾਂ 'ਚ ਕਈ ਪੰਛੀ ਤਾਂ ਅਜਿਹੇ ਵੀ ਸ਼ਾਮਲ ਸੀ ਜੋ ਆਪਣੇ ਆਪ ਉੱਠ ਵੀ ਨਹੀਂ ਸਕਦੇ ਸੀ। ਵਣ ਕਰਮਚਾਰੀਆਂ ਨੇ ਝੀਲ ਖੇਤਰ 'ਚੋਂ ਪੰਛੀਆਂ ਨੂੰ ਇਲਾਜ ਲਈ ਕਿਨਾਰੇ'ਤੇ ਲੈ ਕੇ ਆਏ।

PunjabKesari

ਇੱਕ ਸਥਾਨਿਕ ਨਿਵਾਸੀ ਨੇ ਦੱਸਿਆ ਹੈ ਕਿ ਉਹ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਝੀਲ ਦੇ ਕੋਲ ਪੰਛੀਆਂ ਨੂੰ ਦੇਖਣ ਗਿਆ ਤਾਂ ਝੀਲ ਦੇ ਨੇੜੇ ਕੁਝ ਉਭਰੀਆਂ ਹੋਈਆਂ ਚੀਜ਼ਾਂ ਦਿਖਾਈ ਦਿੱਤੀਆਂ। ਮੈ ਤਰੁੰਤ ਆਪਣੇ ਦੋਸਤਾਂ ਨੂੰ ਬੁਲਾਇਆ ਅਤੇ ਇਸ ਤੋਂ ਬਾਅਦ ਅਸੀਂ ਦੇਖਿਆ ਕਿ ਸਾਂਭਰ ਝੀਲ 'ਚ ਪੰਛੀ ਮਰੇ ਹੋਏ ਸਨ। ਦੱਸਣਯੋਗ ਹੈ ਕਿ ਇਨ੍ਹਾਂ 'ਚ ਗ੍ਰੀਨ ਬੀ ਈਟਰ, ਬਲੈਕ ਸ਼ੈਲਡਰ ਕਾਈਟ ਕੈਸਪਿਅਨ ਗਲ, ਰੂਡੀ ਸ਼ੇਲ ਡੱਕ, ਕਾਨਮ ਟੀਲ, ਨਾਦਰਨ ਸ਼ਾਵਲਰ, ਪਿਨਟੇਲ, ਵੁੱਡ ਸੈਂਡ ਪਾਈਪਰ ਪਾਈਡ ਏਬਸਿਟ ਲਿਟਿਲ ਰਿੰਗਸ ਫਲੋਵਰ, ਲੈਸਰ ਸੈਂਡ ਫਲੋਵਰਲ ਵਰਗੀਆਂ ਪ੍ਰਜਾਤੀਆਂ ਦੇ ਪੰਛੀ ਸ਼ਾਮਲ ਹਨ।


Iqbalkaur

Content Editor

Related News