12ਵੀਂ ਤੋਂ ਬਾਅਦ ਭਾਰਤੀ ਰੇਲਵੇ 'ਚ ਇਸ ਤਰ੍ਹਾਂ ਹਾਸਲ ਕਰ ਸਕਦੇ ਹੋ ਨੌਕਰੀ !
Saturday, Nov 22, 2025 - 05:39 PM (IST)
ਨੈਸ਼ਨਲ ਡੈਸਕ: ਭਾਰਤੀ ਰੇਲਵੇ ਦੀ ਗਿਣਤੀ ਭਾਰਤ 'ਚ ਸਭ ਤੋਂ ਜ਼ਿਆਦਾ ਸਰਕਾਰੀ ਨੌਕਰੀ ਦੇਣ ਵਾਲਿਆਂ 'ਚ ਆਉਂਦੀ ਹੈ। ਇਸ 'ਚ ਕੰਮ ਕਰਨ ਵਾਲਿਆਂ ਦੀ ਤਾਦਾਦ ਕਰੀਬ 12 ਲੱਖ ਹੈ। ਭਾਰਤੀ ਰੇਲਵੇ 'ਚ ਹਰ ਸਾਲ ਟਿਕਟ ਕੁਲੈਕਟਰ, ਵਪਾਰਕ ਅਪ੍ਰੈਂਟਿਸ, ਅਸਿਸਟੈਂਟ, ਲੋਕੋ ਪਾਇਲਟ, ਆਰ.ਪੀ.ਐਫ. ਕਾਂਸਟੇਬਲ ਦੀ ਨੌਕਰੀ ਕਰਨ ਦੇ ਮੌਕੇ ਮਿਲਦੇ ਹਨ।
ਇਸ ਤੋਂ ਇਲਾਵਾ ਇਹ ਨੌਕਰੀਆਂ ਅਲੱਗ-ਅਲੱਗ ਵਿਦਿਅਕ ਯੋਗਤਾਵਾਂ ਦੇ ਆਧਾਰ 'ਤੇ ਮਿਲਦੀਆਂ ਹਨ। ਜਿਨ੍ਹਾਂ 'ਚ ਨੌਕਰੀ ਪਾਉਣ ਲਈ ਉਮੀਦਵਾਰਾਂ ਨੂੰ ਰੇਲਵੇ ਭਰਤੀ ਬੋਰਡ (RRb) ਜਾਂ ਰੇਲਵੇ ਭਰਤੀ ਸੈਲ (RRc) ਦੇ ਜ਼ਰੀਏ ਅਪਲਾਈ ਕਰਨਾ ਹੁੰਦਾ ਹੈ ਅਤੇ ਪੋਸਟ ਦੇ ਹਿਸਾਬ ਨਾਲ ਹੋਣ ਵਾਲੇ ਮੁਕਾਬਲੇ ਦੀ ਪ੍ਰੀਖਿਆ ਨੂੰ ਪਾਸ ਕਰਨਾ ਪੈਂਦਾ ਹੈ। 12ਵੀਂ ਪਾਸ ਕਰਨ ਦੇ ਬਾਅਦ ਵੀ ਇੰਡੀਅਨ ਰੇਲਵੇ 'ਚ ਇਕ ਬੇਹਤਰੀਨ ਕੈਰੀਅਰ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਰੇਲਵੇ ਨੇ ਹੁਣ ਤੱਕ ਪੰਜ ਲੱਖ ਤੋਂ ਜ਼ਿਆਦਾ ਭਰਤੀ ਕੀਤੀ ਜਾ ਚੁੱਕੀ ਹੈ। ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਰੇਲਵੇ 'ਚ ਗਰੁੱਪ C ਦੇ ਕਰੀਬ 2.74 ਲੱਖ ਅਹੁਦੇ ਜਿਨ੍ਹਾਂ 'ਚ ਸੁਪਰਵਾਈਜ਼ਰ, ਟੈਕਨੀਕਲ ਅਤੇ ਨਾਨ-ਟੈਕਨੀਕਲ ਆਪ੍ਰੇਸ਼ਨ ਪੋਸਟ ਜਿਵੇਂ ਕਿ ਸਟੇਸ਼ਨ ਮਾਸਟਰ, ਲੋਕੋ ਪਾਇਲਟ ਜਾਂ ਟਰੇਨ ਚਲਾਉਣ ਵਾਲੇ ਡਰਾਈਵਰ, ਜੂਨੀਅਰ ਇੰਜਨੀਅਰ ਅਤੇ ਕਲਰਕ ਦੇ ਹਾਲੇ ਵੀ ਖਾਲੀ ਹਨ।
ਰੇਲਵੇ ਨੂੰ 18 ਜ਼ੋਨਾਂ 'ਚ ਵੰਡਿਆ ਗਿਆ ਹੈ, ਜਿਵੇਂ ਕਿ ਉਤਰ, ਪੱਛਮੀ, ਦੱਖਣੀ ਅਤੇ ਪੂਰਬੀ ਜਿਨ੍ਹਾਂ ਨੂੰ ਅੱਗੋਂ ਕਈ ਡਿਵੀਜ਼ਨਾਂ 'ਚ ਵੰਡਿਆ ਗਿਆ ਹੈ। ਇਨ੍ਹਾਂ ਜ਼ੋਨਾਂ 'ਚ ਭਰਤੀਆਂ ਟੈਕਨੀਕਲ, ਪ੍ਰਸ਼ਾਸ਼ਨਿਕ, ਮੈਡੀਕਲ, ਆਪ੍ਰੇਸ਼ਨ ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ (Rpf) ਵਿਭਾਗਾਂ 'ਚ ਹੁੰਦੀ ਹੈ। ਇਹ ਨੌਕਰੀਆਂ ਸਿੱਖਿਅਕ ਯੋਗਤਾਵਾਂ ਅਤੇ ਹੁਨਰ ਦੇ ਆਧਾਰ 'ਤੇ ਗਰੁੱਪ ਏ,ਬੀ,ਸੀ ਅਤੇ ਡੀ 'ਚ ਇੰਡੀਅਨ ਰੇਲਵੇ ਟ੍ਰੈਫਿਕ ਸਰਵਿਸ,ਅਕਾਊਂਟ ਸਰਵਿਸ, ਇੰਜੀਨੀਅਰ ਸਰਵਿਸ ਨਿਕਲਦੀਆਂ ਹਨ ਜਿਨ੍ਹਾਂ ਨੂੰ ਇਮਤਿਹਾਨ ਦੇ ਜ਼ਰੀਏ ਪਾਸ ਕਰਨਾ ਹੁੰਦਾ ਹੈ।
ਜ਼ਿਆਦਾਤਰ ਉਮੀਦਵਾਰ ਗਰੁੱਪ C ਅਤੇ D ਦੇ ਅਹੁਦਿਆਂ ਲਈ ਜੂਨੀਅਰ ਕਲਰਕ ਕਮ ਟਾਈਪਿਸਟ, ਅਕਾਊਂਟ ਕਲਰਕ, ਕਮ ਟਾਈਪਿਸਟ, ਵਪਾਰਕ ਟਿਕਟ, ਕਲਰਕ ਜੂਨੀਅਰ, ਟਾਈਮ ਕੀਪਰ, ਟਿਕਟ ਕੁਲੈਕਟਰ (tc), ਰੇਲਵੇ ਕਾਂਸਟੇਬਲ (RPF), ਸਟੇਸ਼ਨ ਮਾਸਟਰ ਤੋਂ ਇਲਾਵਾ ਕੁਝ ਨਾਨ-ਟੈਕਨੀਕਲ ਅਹੁਦੇ ਗੁਡਸ ਗਾਰਡ ਅਪਲਾਈ ਕਰ ਸਕਦੇ ਹਨ। 10ਵੀਂ ਅਤੇ 12ਵੀਂ ਪਾਸ ਕਰਨ ਵਾਲੇ ਬੱਚਿਆਂ ਲਈ ਇਨ੍ਹਾਂ ਦੋਨਾਂ ਗਰੁੱਪਾਂ 'ਚ ਪੋਜ਼ੀਸ਼ਨ ਬਣਦੀ ਹੈ, ਜਿਨ੍ਹਾਂ ਅਹੁਦਿਆਂ 'ਤੇ 12ਵੀਂ ਪਾਸ ਕਰਕੇ ਨੌਕਰੀ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸਾਇੰਸ ਬੈਕਰਾਊਂਡ ਵਾਲਿਆਂ ਲਈ ਅਸਿਸਟੈਂਟ ਲੋਕੋ ਪਾਇਲਟ (alp) ਅਤੇ ਟੈਕਨੀਸ਼ੀਅਨ ਵਰਗੇ ਅਹੁਦੇ ਵੀ ਸ਼ਾਮਿਲ ਹਨ। 10ਵੀਂ ਪਾਸ ਕਰਨ ਤੋਂ ਬਾਅਦ ਜਿਹੜੇ ਬੱਚੇ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ (ITI) 'ਚ ਪੜ੍ਹਨ ਲਈ ਜਾਂਦੇ ਹਨ, ਉਨ੍ਹਾਂ ਲਈ ਰੇਲਵੇ ਇਕ ਵਧੀਆ ਆਪਸ਼ਨ ਹੈ।
ਰੇਲਵੇ ਦੀਆਂ ਨੌਕਰੀਆਂ 'ਚ ਕਈ ਸੁਵਿਧਾਵਾਂ ਵੀ ਮਿਲਦੀਆਂ ਹਨ ਰਿਆਾਇਤੀ ਟਰੇਨ ਪਾਸ, ਰੇਲਵੇ ਕੁਆਰਟਰ 'ਚ ਰਹਿਣ ਦੀ ਸੁਵਿਧਾ, ਮੈਡੀਕਲ ਸੁਵਿਧਾਵਾਂ ਅਤੇ ਪੈਨਸ਼ਨ ਆਦਿ ਸ਼ਾਮਿਲ ਹਨ। ਨੌਕਰੀ 'ਚ ਸ਼ੁਰੂਆਤੀ ਸੈਲਰੀ ਰੁਪਏ 25 ਹਜ਼ਾਰ ਤੋਂ 45 ਹਜ਼ਾਰ ਜਦਿਕ ਸਲਾਨਾ ਪੈਕੇਜ਼ 3.5 ਲੱਖ ਤੋਂ 5.5 ਲੱਖ ਤੋਂ ਇਲਾਵਾ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਯੋਗਤਾ ਤੋਂ ਇਲਾਵਾ ਕੁਝ ਅਹੁਦਿਆਂ 'ਤੇ (ITI) ਜਾਂ ਗਰੈਜ਼ੂਏਸ਼ਨ ਜ਼ਰੂਰੀ, 50% ਜਾਂ ਉਸ ਤੋਂ ਇਲਾਵਾ ਆਮ ਤੌਰ 'ਤੇ 18 ਤੋਂ 30 ਸਾਲ sC/ST/OBC/PWD ਦੇ ਲਈ ਛੂਟ ਮਿਲਦੀ ਹੈ।
ਰੇਲਵੇ 'ਚ ਨੌਕਰੀ ਲਈ (RRB/RRC ਵੈਬਸਾਈਟ) 'ਤੇ ਕੰਪਿਊਟਰ ਬੇਸਡ (CBT) GK, ਮੈਥਸ, ਰੀਜ਼ਨਿੰਗ, ਸਾਇੰਸ, ਕਰੰਟ ਅਫੇਅਰਜ਼, ਸਕਿੱਲ ਟੈਸਟ /PET (ਸਰੀਰਕ ਕੁਸ਼ਲਤਾ ਟੈਸਟ), ਡਾਕੂਮੈਂਟ ਵੈਰੀਫਿਕੇਸ਼ਨ, ਮੈਡੀਕਲ ਟੈਸਟ ਪਾਸ ਕਰਨ ਤੋਂ ਬਾਅਦ ਮੈਰਿਟ ਲਿਸਟ ਬਣਦੀ ਹੈ ਅਤੇ ਉਸੇ ਹਿਸਾਬ ਨਾਲ ਮੌਕਾ ਮਿਲਦਾ ਹੈ। ਭਰਤੀ ਲਈ ਨੋਟੀਫਿਕੇਸ਼ਨ RRB ਦੀ ਅਧਿਕਾਰਕ ਵੈਬਸਾਈਟ 'ਤੇ ਆਉਂਦੇ ਹਨ। ਨੌਕਰੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਜ਼ਰੂਰੀ ਦਸਤਾਵੇਜ਼ ਐਜ਼ੂਕੇਸ਼ਨਲ ਸਰਟੀਫਿਕੇਟ, ਪਹਿਚਾਣ ਪੱਤਰ, ਫੋਟੋ ਅਤੇ ਬਾਕੀ ਦਸਤਾਵੇਜ਼ ਤੋਂ ਇਲਾਵਾ ਫੀਸ 500 (CBT-1 ਦੇਣ ਤੋਂ ਬਾਅਦ 400 ਵਾਪਿਸ ਮਿਲਦੇ ਹਨ)। ਨੌਕਰੀ ਲਈ ਅਪਲਾਈ ਕਰਨ ਦਾ ਪੂਰਾ ਪ੍ਰਕਿਰਿਆ ਹੁਣ ਆਨਲਾਈਨ ਹੁੰਦੀ ਹੈ। ਰੇਲਵੇ 'ਚ ਨੌਕਰੀ ਕਰਨ ਨਾਲ ਕੈਰੀਅਰ 'ਚ ਗ੍ਰੋਥ ਦੇ ਨਾਲ-ਨਾਲ ਪ੍ਰੋਮੋਸ਼ਨ ਅਤੇ ਸਥਿਰਤਾ ਹੋਣ ਦੇ ਨਾਲ-ਨਾਲ ਕਲਰਕ ਤੋਂ ਲੈ ਕੇ ਸਟੇਸ਼ਨ ਮਾਸਟਰ ਤੱਕ ਪ੍ਰੋਮੋਸ਼ਨ ਦਾ ਰਾਸਤਾ ਖੁੱਲਾ ਰਹਿੰਦਾ ਹੈ ਅਤੇ ALP ਲੋਕੋ ਪਾਇਲਟ ਤੋਂ ਸੀਨੀਅਰ ਲੋਕੋ ਪਾਇਲਟ ਤੱਕ ਅਤੇ ਰੇਲਵੇ ਕਾਂਸਟੇਬਲ ਤੋ ਇੰਸਪੈਕਟਰ ਤੱਕ ਪ੍ਰੋਮੋਸ਼ਨ ਹੋ ਸਕਦੀ ਹੈ।
