ਕਸ਼ਮੀਰ ''ਚ ਕੋਰੋਨਾ ਪੀੜਤਾਂ ਤੱਕ ਮੁਫਤ ਟਿਫਿਨ ਪਹੁੰਚਾ ਰਿਹਾ ਇਹ ਜੋੜਾ, ਤਾਂ ਕਿ ਚੱਲਦੀ ਰਹੇ ਜ਼ਿੰਦਗੀ

Thursday, May 06, 2021 - 09:07 PM (IST)

ਸ਼੍ਰੀਨਗਰ : ਜੰਮੂ ਅਤੇ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸ਼੍ਰੀਨਗਰ ਵਿੱਚ ਇੱਕ ਨੌਜਵਾਨ ਜੋੜਾ ਕੋਰੋਨਾ ਮਰੀਜ਼ਾਂ ਦੀ ਸੇਵਾ ਵਿੱਚ ਲੱਗਾ ਹੈ। ਇਹ ਨੌਜਵਾਨ ਜੋੜਾ ਟਿਫਿਨ ਆਵ, (ਟਿਫਿਨ ਆਇਆ) ਸੰਸਥਾ ਨੂੰ ਚਲਾਉਂਦਾ ਹੈ ਅਤੇ ਕੋਰੋਨਾ ਮਰੀਜ਼ਾਂ ਤੱਕ ਖਾਣਾ ਪਹੁੰਚਾਉਂਦਾ ਹੈ।

ਕੋਰੋਨਾ ਮਰੀਜ਼ਾਂ ਤੱਕ ਮਦਦ ਪਹੁੰਚਾਉਣ ਦੀ ਕਵਾਇਦ
ਰਾਇਸ ਅਹਿਮਦ ਅਤੇ ਉਨ੍ਹਾਂ ਦੀ ਪਤਨੀ ਨੇ ਸ਼੍ਰੀਨਗਰ ਵਿੱਚ ਇੱਕ ਸਾਲ ਪਹਿਲਾਂ ਫੂਡਹੋਮ ਡਿਲੀਵਰੀ ਸੇਵਾ ਸ਼ੁਰੂ ਕੀਤੀ ਸੀ ਪਰ ਹੁਣ ਉਨ੍ਹਾਂ ਨੇ ਇਹ ਸੇਵਾ ਵਿਸ਼ੇਸ਼ ਰੂਪ ਨਾਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ, ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਸਮੇਤ ਹੋਰ ਫਰੰਟ ਲਾਈਨ ਦੇ ਕਰਮਚਾਰੀਆਂ ਲਈ ਮੁਫਤ ਰੱਖੀ ਹੈ।

ਇਹ ਵੀ ਪੜ੍ਹੋ- ਇਸ ਰਾਜ 'ਚ ਨਹੀਂ ਚੱਲਣਗੀਆਂ ਲੋਕਲ ਟਰੇਨਾਂ, ਕੋਰੋਨਾ ਸੰਕਟ ਵਿਚਾਲੇ ਲਿਆ ਗਿਆ ਫੈਸਲਾ 

ਇੱਕ ਫੋਨ ਕਾਲ ਨੇ ਬਦਲੀ ਜ਼ਿੰਦਗੀ
ਰਾਇਸ ਨੇ ਕਿਹਾ ਕਿ ਉਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਕਸ਼ਮੀਰ ਦੇ ਬਾਹਰੋਂ ਫੋਨ ਕਾਲ ਆਇਆ ਸੀ, ਜਿਸ ਵਿੱਚ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਕਸ਼ਮੀਰ ਵਿੱਚ ਆਪਣੇ ਕੋਵਿਡ ਪਾਜ਼ੇਟਿਵ ਪਰਿਵਾਰ ਲਈ ਭੋਜਨ ਉਪਲੱਬਧ ਕਰਾਉਣ ਦੀ ਅਪੀਲ ਕੀਤੀ। ਰਾਇਸ ਅਹਿਮਦ ਨੇ ਕਿਹਾ, ਅਸੀਂ ਫੂਡ ਫਾਰ ਕਸ਼ਮੀਰ ਦੀ ਸੇਵਾ ਸ਼ੁਰੂ ਕੀਤੀ ਅਤੇ ਇਸ ਨੂੰ ਸੋਸ਼ਲ ਵੈਬਸਾਈਟਾਂ ਦੇ ਜ਼ਰੀਏ ਇਸ਼ਤਿਹਾਰ ਦਿੱਤਾ, ਤਾਂ ਕਿ ਲੋਕਾਂ ਨੂੰ ਇਸ ਸੇਵਾ ਬਾਰੇ ਪਤਾ ਚੱਲੇਗਾ। ਉਨ੍ਹਾਂ ਕਿਹਾ ਕਿ ਅਸੀਂ ਹਸਪਤਾਲਾਂ ਵਿੱਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਘਰ 'ਤੇ ਕੋਰੋਨਾ ਪਾਜ਼ੇਟਿਵ ਪਰਿਵਾਰਾਂ ਨੂੰ ਮੁਫਤ ਭੋਜਨ ਦਿੰਦੇ ਹਾਂ। ਮੌਜੂਦਾ ਸਮੇਂ ਵਿੱਚ ਕਰੀਬ 100-200 ਲੋਕਾਂ ਤੱਕ ਟਿਫਿਨ ਪਹੁੰਚਾਉਂਦੇ ਹਾਂ। ਰਾਇਸ ਨੇ ਕਿਹਾ ਕਿ ਅਸੀਂ ਡਾਕਟਰਾਂ ਤੋਂ ਸਲਾਹ ਲਈ ਅਤੇ ਫੂਡ ਹਾਈਜੈਨਿਕ ਬਣਾਇਆ, ਕਿਉਂਕਿ ਇਹ ਪੌਸ਼ਟਿਕ ਭੋਜਨ ਅਜਿਹੇ ਮਰੀਜ਼ਾਂ ਲਈ ਵਧੀਆ ਹੁੰਦਾ ਹੈ। ਰਾਇਸ ਦਾ ਮੰਨਣਾ​ਹੈ ਇਹ ਜੰਗ ਅਸੀਂ ਇਕੱਠੇ ਜਿੱਤਾਂਗੇ। ਉਹ ਕਹਿੰਦੇ ਹਨ ਕਿ ਸਾਨੂੰ ਇਕੱਠੇ ਲੜਨਾ ਹੋਵੇਗਾ ਅਤੇ ਹਰ ਕਿਸੇ ਨੂੰ ਆਪਣੇ-ਆਪਣੇ ਤਰੀਕੇ ਨਾਲ ਯੋਗਦਾਨ ਦੇਣਾ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News