ਨਗਰ ਨਿਗਮ ਦੇ ਇਨ੍ਹਾਂ ਮੁਲਾਜ਼ਮਾਂ ਨੂੰ ਹੁਣ ਆਨਲਾਈਨ ਪ੍ਰਣਾਲੀ ਤਹਿਤ ਮਿਲੇਗੀ ਮਹੀਨਾਵਾਰ ਤਨਖ਼ਾਹ

Tuesday, Aug 06, 2024 - 04:32 PM (IST)

ਨਗਰ ਨਿਗਮ ਦੇ ਇਨ੍ਹਾਂ ਮੁਲਾਜ਼ਮਾਂ ਨੂੰ ਹੁਣ ਆਨਲਾਈਨ ਪ੍ਰਣਾਲੀ ਤਹਿਤ ਮਿਲੇਗੀ ਮਹੀਨਾਵਾਰ ਤਨਖ਼ਾਹ

ਸ਼ਿਮਲਾ : ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਹੁਣ ਮਹੀਨਾਵਾਰ ਤਨਖ਼ਾਹਾਂ ਦਾ ਭੁਗਤਾਨ ਆਨਲਾਈਨ ਪ੍ਰਣਾਲੀ ਦੇ ਤਹਿਤ ਪ੍ਰਸ਼ਾਸਨ ਕਰਨ ਜਾ ਰਿਹਾ ਹੈ। ਇਸ ਲਈ ਪ੍ਰਸ਼ਾਸਨ ਨੇ ਪੂਰਾ ਸਾਫਟਵੇਅਰ ਤਿਆਰ ਕਰ ਲਿਆ ਹੈ, ਜਿਸ ਦੀ ਟ੍ਰਾਇਲ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ। ਨਗਰ ਨਿਗਮ ਮੁਲਾਜ਼ਮਾਂ ਦੀ ਹਾਜ਼ਰੀ ਵੀ ਆਨਲਾਈਨ ਕਰਨ ਜਾ ਰਿਹਾ ਹੈ। ਇਸ ਲਈ ਨਿਗਮ ਨੇ ਵਾਰਡ ਦਫ਼ਤਰਾਂ ਵਿੱਚ ਬਾਇਓਮੀਟ੍ਰਿਕ ਮਸ਼ੀਨਾਂ ਲਗਾ ਦਿੱਤੀਆਂ ਹਨ। ਇਸ ਤੋਂ ਇਲਾਵਾ ਨਿਗਮ ਨੇ ਹਰ ਕਰਮਚਾਰੀ ਦਾ ਵਾਰਡਵਾਈਜ਼ ਟੈਕਸ ਰਿਕਾਰਡ ਤਿਆਰ ਕੀਤਾ ਹੈ। ਇਸ ਤਹਿਤ ਹੁਣ ਤਨਖ਼ਾਹ ਆਨਲਾਈਨ ਸਿਸਟਮ ਰਾਹੀਂ ਹੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ - ਜੋੜੇ ਨੇ Swiggy ਤੋਂ ਆਰਡਰ ਕੀਤਾ ਮੰਗਣੀ ਦਾ ਪੂਰਾ ਖਾਣਾ, ਵੱਡਾ Order ਦੇਖ ਕੰਪਨੀ ਨੇ ਦਿੱਤਾ ਅਜਿਹਾ ਰਿਐਕਸ਼ਨ

ਇਸ ਵਿੱਚ ਹਾਜ਼ਰੀ ਵੀ ਆਨਲਾਈਨ ਹੋਵੇਗੀ, ਜਿਸ ਦੇ ਨਾਲ ਕਰਮਚਾਰੀ ਕਿੰਨੇ ਘੰਟੇ ਡਿਊਟੀ 'ਤੇ ਰਿਹਾ ਹੈ ਅਤੇ ਮਹੀਨੇ ਵਿੱਚ ਕਿੰਨੀ ਵਾਰ ਛੁੱਟੀ ਲਈ ਹੈ। ਅਜਿਹਾ ਸਾਰਾ ਡਾਟਾ ਆਨਲਾਈਨ ਤਿਆਰ ਕੀਤੇ ਜਾ ਰਹੇ ਸਾਫਟਵੇਅਰ ਵਿੱਚ ਅਪਲੋਡ ਕੀਤਾ ਜਾਵੇਗਾ। ਨਗਰ ਨਿਗਮ ਸਤੰਬਰ ਮਹੀਨੇ ਤੋਂ ਸ਼ਹਿਰ ਵਿੱਚ ਇਸ ਪ੍ਰਣਾਲੀ ਨੂੰ ਸ਼ੁਰੂ ਕਰ ਦੇਵੇਗਾ। ਇਸ ਦੌਰਾਨ ਖ਼ਾਸ ਗੱਲ ਇਹ ਹੈ ਕਿ ਕਰਮਚਾਰੀਆਂ ਦੀ ਤਨਖ਼ਾਹ, ਈਪੀਐੱਫ ਅਤੇ ਸਾਲਾਨਾ ਤਨਖ਼ਾਹ ਵਿੱਚ ਵਾਧਾ ਵੀ ਇਸ ਪ੍ਰਣਾਲੀ ਦੇ ਤਹਿਤ ਆਪਣੇ ਆਪ ਹੋ ਜਾਵੇਗਾ। ਨਗਰ ਨਿਗਮ ਵਾਰਡ ਦਫ਼ਤਰਾਂ ਵਿੱਚ ਬਾਇਓਮੀਟ੍ਰਿਕ ਮਸ਼ੀਨਾਂ ਲਗਾਉਣ ਜਾ ਰਿਹਾ ਹੈ। ਮਸ਼ੀਨਾਂ ਦੀ ਸਥਾਪਨਾ ਅਤੇ ਟ੍ਰਾਇਲ ਇਸ ਮਹੀਨੇ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਨਿਗਮ ਪਹਿਲੀ ਸਤੰਬਰ ਤੋਂ ਇਹ ਸਿਸਟਮ ਸ਼ੁਰੂ ਕਰ ਦੇਵੇਗਾ।

ਇਹ ਵੀ ਪੜ੍ਹੋ - ਵੱਡੀ ਖ਼ਬਰ : 15 ਅਗਸਤ ਤੋਂ 19 ਅਗਸਤ ਤੱਕ ਹੋਈਆਂ ਛੁੱਟੀਆਂ! ਸਕੂਲ ਰਹਿਣਗੇ ਬੰਦ

ਇੰਨਾ ਹੀ ਨਹੀਂ, ਘਰ-ਘਰ ਕੂੜਾ ਇਕੱਠਾ ਕਰਨ ਦੇ ਤਹਿਤ ਇਮਾਰਤਾਂ ਦੇ ਬਾਹਰ ਲੱਗੇ ਕਿਊਆਰ ਸਕੈਨਰਾਂ ਰਾਹੀਂ ਕੂੜਾ ਇਕੱਠਾ ਕਰਨ ਵਾਲਿਆਂ ਦੀ ਹਾਜ਼ਰੀ 'ਤੇ ਨਜ਼ਰ ਰੱਖੀ ਜਾਵੇਗੀ। ਇਸ ਲਈ ਨਿਗਮ ਕੂੜਾ ਚੁੱਕਣ ਵਾਲਿਆਂ ਨੂੰ ਸਮਾਰਟ ਘੜੀਆਂ ਦੇਵੇਗਾ। ਕੂੜਾ ਇਕੱਠਾ ਕਰਨ ਵਾਲੇ ਘੜੀ ਤੋਂ ਸਕੈਨਰ ਕੋਡ ਨੂੰ ਸਕੈਨ ਕਰਕੇ ਆਪਣੀ ਔਨਲਾਈਨ ਹਾਜ਼ਰੀ ਲੱਗਾ ਸਕਦੇ ਹਨ। ਕਮਿਸ਼ਨਰ ਨਗਰ ਨਿਗਮ ਸ਼ਿਮਲਾ ਭੁਪਿੰਦਰ ਅੱਤਰੀ ਨੇ ਦੱਸਿਆ ਕਿ ਹੁਣ ਮੁਲਾਜ਼ਮਾਂ ਦੀ ਤਨਖਾਹ ਵੀ ਆਨਲਾਈਨ ਤਿਆਰ ਕੀਤੇ ਸਾਫਟਵੇਅਰ ਰਾਹੀਂ ਅਦਾ ਕੀਤੀ ਜਾਵੇਗੀ। ਨਿਗਮ ਨੇ ਹਰੇਕ ਕਰਮਚਾਰੀ ਦਾ ਪੂਰਾ ਰਿਕਾਰਡ ਤਿਆਰ ਕਰ ਲਿਆ ਹੈ। ਇਸ ਵਿੱਚ ਇਹ ਪੂਰਾ ਰਿਕਾਰਡ ਹੋਵੇਗਾ ਕਿ ਕਰਮਚਾਰੀ ਕਿੰਨੇ ਦਿਨਾਂ ਦੀ ਛੁੱਟੀ 'ਤੇ ਸੀ। ਨਿਗਮ ਜਲਦੀ ਹੀ ਇਸ ਪ੍ਰਣਾਲੀ ਨੂੰ ਲਾਗੂ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News