ਕੋਰੋਨਾ ਦੀ ਤੀਸਰੀ ਲਹਿਰ ਬੱਚਿਆਂ ਲਈ ਖ਼ਤਰਨਾਕ ਹੋ ਸਕਦੀ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਨੇ ਮਾਹਿਰ
Wednesday, Jun 23, 2021 - 10:17 AM (IST)
ਨੈਸ਼ਨਲ ਡੈਸਕ- ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਵਿਚ ਬੱਚੇ ਵੀ ਵੱਡੀ ਗਿਣਤੀ ਵਿਚ ਇਨਫੈਕਟਿਡ ਹੋਏ ਹਨ। ਹੁਣ ਕੋਰੋਨਾ ਇਨਫੈਕਸ਼ਨ ਦੀ ਤੀਸਰੀ ਲਹਿਰ ਦਾ ਆਉਣਾ ਵੀ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਇਨਫੈਕਸ਼ਨ ਦੀ ਦਰ ਅਤੇ ਟੀਕੇ ਦੀ ਕਮੀ ਨੂੰ ਦੇਖਦੇ ਹੋਏ ਵਿਗਿਆਨੀ ਅਨੁਮਾਨ ਲਗਾ ਰਹੇ ਹਨ ਕਿ ਤੀਸਰੀ ਲਹਿਰ ਬੱਚਿਆਂ ’ਤੇ ਸਭ ਤੋਂ ਜ਼ਿਆਦਾ ਅਸਰ ਪਾਏਗੀ। ਇਸ ਕਾਰਨ ਬੱਚਿਆਂ ਦੇ ਮਾਂ-ਪਿਓ ਉਲਝਣ ਦੀ ਸਥਿਤੀ ਵਿਚ ਹਨ। ਹਾਲਾਂਕਿ ਹੁਣ ਭਾਰਤ ਵਿਚ ਮਾਹਿਰਾਂ ਨੇ ਸਪਸ਼ਟ ਕੀਤਾ ਹੈ ਕਿ ਮਾਂ-ਪਿਓ ਨੂੰ ਕੋਰੋਨਾ ਦੀ ਸੰਭਾਵਿਤ ਤੀਸਰੀ ਲਹਿਰ ਤੋਂ ਡਰਨਾ ਨਹੀਂ ਚਾਹੀਦਾ ਕਿਉਂਕਿ ਇਸਦਾ ਬੱਚਿਆਂ ’ਤੇ ਕੋਈ ਗੰਭੀਰ ਅਸਰ ਨਹੀਂ ਹੋਵੇਗਾ।
ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਹਾਲ ਹੀ ਵਿਚ ਸਪਸ਼ਟ ਕੀਤਾ ਹੈ ਕਿ ਅਜੇ ਤੱਕ ਅਜਿਹਾ ਕਈ ਸਬੂਤ ਨਹੀਂ ਮਿਲਿਆ ਹੈ ਕਿ ਕੋਵਿਡ ਦੀ ਆਉਣ ਵਾਲੀ ਲਹਿਰ ਵਿਚ ਬੱਚਿਆਂ ਵਿਚ ਬਹੁਤ ਇਨਫੈਕਸ਼ਨ ਫੈਲੇਗਾ ਜਾਂ ਉਨ੍ਹਾਂ ਵਿਚ ਜ਼ਿਆਦਾ ਮਾਮਲੇ ਆਉਣਗੇ। ਏਮਜ਼ ਦੀ ਇਕ ਸੀਰੋ ਸਰਵੇ ਦੀ ਸਟੱਡੀ ਵਿਚ ਇਸ ਦਾ ਖੁਲਾਸਾ ਹੋਇਆ ਹੈ। ਪਹਿਲੀ ਵਾਰ ਸੀਰੋ ਸਰਵੇ ਵਿਚ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸਰਵੇ ਦੇ ਆਧਾਰ ’ਤੇ ਏਮਜ਼ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਨਤੀਜੇ ਦਰਸਾ ਰਹੇ ਹਨ ਕਿ ਬੱਚਿਆਂ ਵਿਚ ਵੀ ਇਨਫੈਕਸ਼ਨ ਬਹੁਤ ਜ਼ਿਆਦਾ ਹੈ ਅਤੇ ਜੇਕਰ ਤੀਸਰੀ ਲਹਿਰ ਆਉਂਦੀ ਹੈ, ਤਾਂ ਉਨ੍ਹਾਂ ਨੂੰ ਜ਼ਿਆਦਾ ਖ਼ਤਰਾ ਨਹੀਂ ਹੋਣਾ ਚਾਹੀਦਾ ਹੈ। ਜੇਕਰ ਵਾਇਰਸ ਵਿਚ ਬਹੁਤ ਜ਼ਿਆਦਾ ਮਿਊਟੇਸ਼ਨ ਹੁੰਦਾ ਹੈ, ਓਦੋਂ ਨਾ ਸਿਰਫ ਬੱਚੇ, ਸਗੋਂ ਵੱਡਿਆਂ ਵਿਚ ਵੀ ਓਨਾਂ ਹੀ ਖਤਰਾ ਹੈ।
ਵੱਡੇ ਤੇ ਬੱਚਿਆਂ ਵਿਚ ਲਗਭਗ ਬਰਾਬਰ ਹੈ ਇਨਫੈਕਸ਼ਨ
ਇਸ ਸਰਵੇ ਵਿਚ ਕੁਲ 4509 ਲੋਕਾਂ ਨੇ ਹਿੱਸਾ ਲਿਆ ਸੀ। ਇਸ ਵਿਚ 3809 ਬਾਲਗ ਅਤੇ 700 ਬੱਚੇ ਸਨ। ਬਜ਼ੁਰਗਾਂ ਵਿਚ ਪਾਜ਼ੇਟਿਵ ਦਰ 63.5 ਫੀਸਦੀ ਪਾਈ ਗਈ। ਸਟੱਡੀ ਕਰਨ ਵਾਲੇ ਏਮਸ ਦੇ ਕਮਿਊਨਿਟੀ ਮੈਡੀਸਨ ਦੇ ਡਾਕਟਰ ਪੁਨੀਤ ਮਿਸ਼ਰਾ ਨੇ ਕਿਹਾ ਕਿ ਇਹ ਅੰਕੜਾ ਦੱਸਦਾ ਹੈ ਕਿ ਜਿੰਨਾ ਵੱਡਿਆਂ ਵਿਚ ਇਨਫੈਕਸ਼ਨ ਪਾਇਆ ਗਿਆ, ਲਗਭਗ ਓਨਾਂ ਹੀ ਬੱਚਿਆਂ ਵਿਚ ਵੀ ਪਾਇਆ ਗਿਆ। ਡਾਕਟਰ ਪੁਨੀਤ ਮਿਸ਼ਰਾ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਰਿਪੋਰਟ ਆਈ ਹੈ, ਉਸਦੇ ਆਧਾਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਭਵਿੱਖ ਵਿਚ ਕੋਈ ਤੀਸਰੀ ਲਹਿਰ ਆਉਂਦੀ ਹੈ ਤਾਂ ਬੱਚਿਆਂ ’ਤੇ ਬਹੁਤ ਜ਼ਿਆਦਾ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ। ਜਿਸ ਪੱਧਰ ’ਤੇ ਵੱਡਿਆਂ ਵਿਚ ਇਨਫੈਕਸ਼ਨ ਹੈ, ਲਗਭਗ ਓਨੀਂ ਹੀ ਗਿਣਤੀ ਵਿਚ ਬੱਚੇ ਵੀ ਇਨਫੈਕਟਿਡ ਹੋਏ ਹਨ। ਡਾਕਟਰ ਪੁਨੀਤ ਨੇ ਕਿਹਾ ਕਿ ਜੇਕਰ ਵਾਇਰਸ ਵਿਚ ਬਹੁਤ ਜ਼ਿਆਦਾ ਮਿਊਟੇਸ਼ਨ ਹੁੰਦਾ ਹੈ ਤਾਂ, ਓਦੋਂ ਬੱਚੇ ਹੀ ਨਹੀਂ ਵੱਡਿਆਂ ਨੂੰ ਵੀ ਓਨਾਂ ਹੀ ਖਤਰਾ ਹੈ।
ਮਾਹਿਰ ਕਿਉਂ ਦੱਸ ਰਹੇ ਹਨ ਬੱਚਿਆਂ ’ਤੇ ਖਤਰਾ?
ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਕੋਰੋਨਾ ਦੀ ਤੀਸਰੀ ਲਹਿਰ ਆਈ ਤਾਂ ਬੱਚੇ ਇਸ ਵਾਇਰਸ ਦੀ ਲਪੇਟ ਵਿਚ ਜ਼ਿਆਦਾ ਆਉਣਗੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਤੀਸਰੀ ਲਹਿਰ ਤੱਕ ਦੇਸ਼ ਵਿਚ ਜ਼ਿਆਦਾਤਰ ਬਾਲਗ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲਗ ਜਾਏਗੀ। ਅਜਿਹੇ ਵਿਚ ਇਹ ਲੋਕ ਬੱਚਿਆਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਰਹਿਣਗੇ। ਉਥੇ ਬੱਚਿਆਂ ਲਈ ਅਜੇ ਤੱਕ ਕੋਈ ਵੈਕਸੀਨ ਨਹੀਂ ਲਗ ਸਕੀ ਹੈ। ਅਜੇ ਤੱਕ ਤਾਂ ਕੋਰੋਨਾ ਵੈਕਸੀਨ ਬਣੀ ਹੈ। ਉਨ੍ਹਾਂ ਦਾ ਟ੍ਰਾਇਲ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ’ਤੇ ਹੀ ਕੀਤਾ ਗਿਆ ਹੈ।
ਕੀ ਕਹਿੰਦੇ ਹਨ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ
ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਜੇਕਰ ਅਸੀਂ ਪਹਿਲੇ ਅਤੇ ਦੂਸਰੇ ਪੜਾਅ ਦੇ ਅੰਕੜਿਆਂ ਨੂੰ ਦੇਖਦੇ ਹਾਂ ਤਾਂ ਇਹ ਬਹੁਤ ਮਿਲਦਾ-ਜੁਲਦਾ ਹੈ। ਇਹ ਦਿਖਾਉਂਦਾ ਹੈ ਕਿ ਬੱਚੇ ਆਮਤੌਰ ’ਤੇ ਸੁਰੱਖਿਅਤ ਹਨ ਅਤੇ ਜੇਕਰ ਉਨ੍ਹਾਂ ਵਿਚ ਇਨਫੈਕਸ਼ਨ ਹੁੰਦਾ ਵੀ ਹੈ ਤਾਂ ਉਨ੍ਹਾਂ ਵਿਚ ਮਾਮੂਲੀ ਇਨਫੈਕਸ਼ਨ ਆਉਂਦਾ ਹੈ। ਵਾਇਰਸ ਬਦਲਿਆ ਨਹੀਂ ਹੈ ਇਸ ਲਈ ਇਸ ਤਰ੍ਹਾਂ ਦੇ ਸੰਕੇਟ ਨਹੀਂ ਹਨ ਕਿ ਤੀਸਰੀ ਲਹਿਰ ਵਿਚ ਬੱਚੇ ਜ਼ਿਆਦਾ ਪ੍ਰਭਾਵਿਤ ਹੋਣਗੇ। ਅਜੇ ਤਕ ਸਬੂਤ ਨਹੀਂ ਮਿਲਿਆ ਹੈ ਕਿ ਆਉਣ ਵਾਲੀ ਲਹਿਰ ਵਿਚ ਬੱਚਿਆਂ ਵਿਚ ਇਸਦਾ ਗੰਭੀਰ ਇਨਫੈਕਸ਼ਨ ਹੋਵੇਗਾ ਜੋ ਉਨ੍ਹਾਂ ਵਿਚ ਜ਼ਿਆਦਾ ਮਾਮਲੇ ਆਉਣਗੇ।
ਤੀਸਰੀ ਲਹਿਰ ਦੀ ਚਿਤਾਵਨੀ ਕਿਸਨੇ ਦਿੱਤੀ?
ਭਾਰਤ ਵਿਚ ਕੇਂਦਰ ਸਰਕਾਰ ਦੇ ਚੋਟੀ ਦੇ ਵਿਗਿਆਨਕ ਸਲਾਹਕਾਰ ਵਿਜੇ ਰਾਘਵਨ ਨੇ ਸਭ ਤੋਂ ਪਹਿਲੀ ਤੀਸਰੀ ਲਹਿਰ ਦੀ ਚਿਤਾਵਨੀ ਦਿੱਤੀ ਸੀ, ਉਨ੍ਹਾਂ ਨੇ ਕਿਹਾ ਸੀ ਕਿ ਇਹ ਜ਼ਰੂਰ ਆਏਗੀ। ਵਾਇਰਸ ਇਨਫੈਕਸ਼ਨ ਦੇ ਬਹੁਤ ਮਾਮਲੇ ਆ ਰਹੇ ਹਨ, ਇਸ ਲਈ ਇਹ ਇਸ ਸਮੇਂ ਨਹੀਂ ਕਿਹਾ ਜਾ ਸਕਦਾ ਹੈ ਕਿ ਕੋਰੋਨਾ ਦੀ ਤੀਸਰੀ ਲਹਿਰ ਕਦੋਂ ਆਏਗੀ। ਪਰ ਇਹ ਜ਼ਰੂਰ ਆਏਗੀ ਇਸ ਲਈ ਸਾਨੂੰ ਨਵੀਂ ਲਹਿਰ ਲਈ ਤਿਆਰੀ ਕਰ ਦੇਣੀ ਚਾਹੀਦੀ ਹੈ। ਸਿਹਤ ਮੰਤਰਾਲਾ ਦੀ ਪ੍ਰੈੱਸ ਬ੍ਰੀਫਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਤੀਸਰੀ ਲਹਿਰ ਨੂੰ ਨਹੀਂ ਟਾਲਿਆ ਜਾ ਸਕਦਾ ਹੈ।
ਏਰੀਆ ਸਰਵੇ ਵਿਚ ਸ਼ਾਮਲ ਕੁੱਲ ਲੋਕ ਬੱਚਿਆਂ ਦੀ ਗਿਣਤੀ
ਦਿੱਲੀ ਅਰਬਨ 1001
ਦਿੱਲੀ ਰੂਰਲ 1059
ਗੋਰਖਪੁਰ ਰੂਰਲ 448
ਭੁਵਨੇਸ਼ਵਰ ਰੂਰਲ 1000
ਅਗਰਤੱਲਾ ਰੂਰਲ 1001
ਐਡਲਟਸ ਦੀ ਗਿਣਤੀ 3809
2 ਤੋਂ 17 ਸਾਲ ਦੇ ਬੱਚੇ 700
ਬੱਚਿਆਂ ਵਿਚ ਸੀਰੋ ਪਾਜ਼ੇਟਿਵ ਦਰ
390 (55.7%)
ਵੱਡਿਆਂ ਵਿਚ ਸੀਰੋ ਪਾਜ਼ੇਟਿਵ ਦਰ
2421 (63.5%)
ਬੱਚਿਆਂ ਵਿਚ ਪਾਜ਼ੇਟਿਵਿਟੀ ਦਰ
ਸਾਲ ਕੁਲ ਗਿਣਤੀ ਪਾਜ਼ੇਟਿਵ ਦਰ
2 ਤੋਂ 4 ਸਾਲ 33 42.4%
5 ਤੋਂ 9 ਸਾਲ 153 43.8%
10 ਤੋਂ 17 ਸਾਲ 512 60.3%