ਰਾਮ ਮੰਦਿਰ ਦਾ ਗਰਭ ਗ੍ਰਹਿ ਬਣ ਕੇ ਤਿਆਰ, 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ
Sunday, Dec 10, 2023 - 11:45 AM (IST)
ਨਵੀਂ ਦਿੱਲੀ (ਇੰਟ.)- ਅਯੁੱਧਿਆ ਵਿਚ ਰਾਮ ਮੰਦਰ ਦਾ ਗਰਭ ਗ੍ਰਹਿ ਬਣ ਕੇ ਤਿਆਰ ਹੋ ਗਿਆ ਹੈ। ਗਰਭ ਗ੍ਰਹਿ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿਚ ਵਿਸ਼ਾਲ ਗਰਭ ਗ੍ਰਹਿ ਦੀਆਂ ਕੰਧਾਂ ਅਤੇ ਗੁੰਬਦ ’ਤੇ ਸੁੰਦਰ ਨੱਕਾਸ਼ੀ ਨਜ਼ਰ ਆ ਰਹੀ ਹੈ। ਮੰਦਰ ਟਰੱਸਟ ਦੇ ਅਧਿਕਾਰੀਆਂ ਨੇ ਇਹ ਤਸਵੀਰ ਜਾਰੀ ਕੀਤੀ ਹੈ। ਰਾਮਲੱਲਾ (ਭਗਵਾਨ ਰਾਮ ਦਾ ਬਾਲ ਰੂਪ) ਦੀ ਮੂਰਤੀ 15 ਦਸੰਬਰ ਤੱਕ ਗਰਭ ਗ੍ਰਹਿ ਵਿਖੇ ਸਥਾਪਿਤ ਕਰਨ ਲਈ ਤਿਆਰ ਹੋ ਜਾਵੇਗੀ। ਮੰਦਰ ਵਿੱਚ ਰਾਮਲੱਲਾ ਦੀਆਂ ਤਿੰਨ ਮੂਰਤੀਆਂ ਬਣਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ 2 ਕਰਨਾਟਕ ਅਤੇ ਇੱਕ ਰਾਜਸਥਾਨ ਤੋਂ ਮੰਗਵਾਏ ਗਏ ਪੱਥਰ ਦੀਆਂ ਬਣਾਈਆਂ ਜਾ ਰਹੀਆਂ ਹਨ। ਮੂਰਤੀਆਂ 90 ਫੀਸਦੀ ਤਿਆਰ ਹਨ । ਇਨ੍ਹਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।
15 ਦਸੰਬਰ ਨੂੰ ਮੰਦਿਰ ਟਰੱਸਟ ਦੀ ਧਾਰਮਿਕ ਕਮੇਟੀ ਪ੍ਰਾਣ ਪ੍ਰਤਿਸ਼ਠਾ ਲਈ ਇੱਕ ਸਰਵੋਤਮ ਮੂਰਤੀ ਦੀ ਚੋਣ ਕਰੇਗੀ। ਇਸ ਨਾਲ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ। 125 ਕਲਸ਼ਾਂ ਨਾਲ ਪ੍ਰਭੂ ਰਾਮ ਦਾ ਦਿਵਿਆ ਇਸ਼ਨਾਨ ਵੀ ਹੋਵੇਗਾ। ਅਯੁੱਧਿਆ ਵਿੱਚ ਰਾਮ ਮੰਦਰ ਦਾ ਸ਼ਾਨਦਾਰ ਉਦਘਾਟਨੀ ਸਮਾਰੋਹ ਚੜ੍ਹਦੇ ਸਾਲ 22 ਜਨਵਰੀ ਨੂੰ ਦੁਪਹਿਰ 12.45 ਵਜੇ ਹੋਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਰੀਬ 7 ਹਜ਼ਾਰ ਲੋਕਾਂ ਅਤੇ 4000 ਸੰਤਾਂ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਗਮ ਲਈ ਸੱਦਾ ਦਿੱਤਾ ਗਿਆ ਹੈ। ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਜਟਾਯੂ ਨੂੰ ਸ਼ਰਧਾਂਜਲੀ ਦੇਣਗੇ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8