ਕੇਦਾਰਨਾਥ ''ਚ ਬਚਾਅ ਮੁਹਿੰਮ 5ਵੇਂ ਦਿਨ ਵੀ ਜਾਰੀ, ਮੌਸਮ ਸਾਫ਼ ਹੋਣ ਕਾਰਨ ਹਵਾਈ ਮੁਹਿੰਮ ਤੇਜ਼

Monday, Aug 05, 2024 - 12:22 PM (IST)

ਕੇਦਾਰਨਾਥ ''ਚ ਬਚਾਅ ਮੁਹਿੰਮ 5ਵੇਂ ਦਿਨ ਵੀ ਜਾਰੀ, ਮੌਸਮ ਸਾਫ਼ ਹੋਣ ਕਾਰਨ ਹਵਾਈ ਮੁਹਿੰਮ ਤੇਜ਼

ਰੁਦਰਪ੍ਰਯਾਗ (ਭਾਸ਼ਾ) - ਭਾਰੀ ਮੀਂਹ ਅਤੇ ਬੱਦਲ ਫਟਣ ਕਾਰਨ ਹੜ੍ਹਾਂ ਨਾਲ ਨੁਕਸਾਨੇ ਗਏ ਕੇਦਾਰਨਾਥ ਯਾਤਰਾ ਮਾਰਗ 'ਤੇ ਬਚਾਅ ਕਾਰਜ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਰਿਹਾ, ਜਿੱਥੇ ਸਵੇਰੇ 133 ਲੋਕਾਂ ਨੂੰ ਹੈਲੀਕਾਪਟਰਾਂ ਰਾਹੀਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਰੁਦਰਪ੍ਰਯਾਗ 'ਚ ਅਧਿਕਾਰੀਆਂ ਨੇ ਦੱਸਿਆ ਕਿ ਕੇਦਾਰ ਘਾਟੀ 'ਚ ਮੌਸਮ ਸਾਫ਼ ਹੋਣ ਕਾਰਨ ਹਵਾਈ ਬਚਾਅ ਕਾਰਜ ਨੇ ਤੇਜ਼ੀ ਫੜ ਲਈ ਹੈ ਅਤੇ ਛੋਟੇ ਹੈਲੀਕਾਪਟਰਾਂ ਦੇ ਨਾਲ-ਨਾਲ ਭਾਰਤੀ ਹਵਾਈ ਫੌਜ ਦੇ ਚਿਨੂਕ ਅਤੇ MI17 ਹੈਲੀਕਾਪਟਰਾਂ ਨੇ ਕੇਦਾਰਨਾਥ ਧਾਮ 'ਚ ਫਸੇ ਕਈ ਯਾਤਰੀਆਂ ਨੂੰ ਬਚਾਇਆ ਹੈ।

ਇਹ ਵੀ ਪੜ੍ਹੋ - ਮੁਰਗੀ ਪਹਿਲਾਂ ਆਈ ਜਾਂ ਅੰਡਾ ਪੁੱਛਣ 'ਤੇ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਚਾਕੂਆਂ ਨਾਲ ਵਿੰਨ੍ਹ ਸੁੱਟਿਆ ਸਰੀਰ

ਅਧਿਕਾਰੀਆਂ ਮੁਤਾਬਕ ਸਵੇਰੇ 9 ਵਜੇ ਤੱਕ ਕੇਦਾਰਨਾਥ ਧਾਮ ਤੋਂ 133 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਾ ਸੀ। ਇਸ ਤੋਂ ਇਲਾਵਾ 100 ਹੋਰ ਲੋਕਾਂ ਨੂੰ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ), ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਅਤੇ ਹੋਰ ਬਚਾਅ ਟੀਮਾਂ ਦੀ ਨਿਗਰਾਨੀ ਹੇਠ ਕੇਦਾਰਨਾਥ ਧਾਮ ਤੋਂ ਲਿਨਚੋਲੀ ਲਈ ਰਵਾਨਾ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਸ਼ੇਰਸੀ ਹੈਲੀਪੈਡ ਲਿਜਾਇਆ ਜਾਵੇਗਾ।ਉੱਤਰਾਖੰਡ ਦੇ ਆਫਤ ਪ੍ਰਬੰਧਨ ਅਤੇ ਮੁੜ ਵਸੇਬਾ ਅਧਿਕਾਰੀ ਵਿਨੋਦ ਕੁਮਾਰ ਸੁਮਨ ਨੇ ਐਤਵਾਰ ਰਾਤ ਨੂੰ ਕਿਹਾ ਸੀ ਕਿ ਕੇਦਾਰਨਾਥ ਯਾਤਰਾ ਮਾਰਗ ਦੇ ਵੱਖ-ਵੱਖ ਸਟਾਪਾਂ - ਕੇਦਾਰਨਾਥ, ਲਿੰਚੋਲੀ, ਭਿੰਬਲੀ ਅਤੇ ਗੌਰੀਕੁੰਡ ਤੋਂ 10,374 ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਿਆ ਹੈ ਅਤੇ ਹੁਣ ਕੇਵਲ 350 ਯਾਤਰੀ ਕੇਦਾਰਨਾਥ ਅਤੇ 50 ਲਿਨਚੋਲੀ ਵਿੱਚ ਫਸੇ ਹੋਏ ਹਨ।

ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ

ਸੁਮਨ ਨੇ ਦੱਸਿਆ ਸੀ ਕਿ ਕੇਦਾਰਨਾਥ ਅਤੇ ਆਸ-ਪਾਸ ਦੇ ਇਲਾਕਿਆਂ 'ਚ ਸੰਘਣੇ ਬੱਦਲਾਂ ਕਾਰਨ ਹਵਾਈ ਸੰਚਾਲਨ 'ਚ ਰੁਕਾਵਟ ਆ ਰਹੀ ਹੈ ਅਤੇ ਐਤਵਾਰ ਨੂੰ ਚਿਨੂਕ ਹੈਲੀਕਾਪਟਰ ਇੱਕ ਵੀ ਉਡਾਣ ਨਹੀਂ ਭਰ ਸਕਿਆ, ਜਦੋਂ ਕਿ MI17 ਹੈਲੀਕਾਪਟਰ ਦੀਆਂ ਤਿੰਨ ਉਡਾਣਾਂ ਵਿੱਚ ਸਿਰਫ਼ 60 ਲੋਕਾਂ ਨੂੰ ਹੀ ਬਾਹਰ ਕੱਢਿਆ ਜਾ ਸਕਿਆ। ਸੁਮਨ ਅਨੁਸਾਰ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਪੰਜ ਛੋਟੇ ਹੈਲੀਕਾਪਟਰਾਂ ਨਾਲ ਹਵਾਈ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਕੇਦਾਰਨਾਥ ਅਤੇ ਗੌਰੀਕੁੰਡ ਵਿੱਚ ਸ਼ਰਧਾਲੂਆਂ ਤੋਂ ਇਲਾਵਾ ਹੁਣ ਸਿਰਫ਼ ਪੁਜਾਰੀ, ਦੁਕਾਨਦਾਰ, ਘੋੜਾ ਅਤੇ ਪਾਲਕੀ ਚਲਾਉਣ ਵਾਲੇ ਹੀ ਬਚੇ ਹਨ ਅਤੇ ਜੇਕਰ ਉਹ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵੀ ਉਥੋਂ ਬਾਹਰ ਕੱਢ ਦਿੱਤਾ ਜਾਵੇਗਾ। ਸੁਮਨ ਮੁਤਾਬਕ ਸੋਨਪ੍ਰਯਾਗ, ਸ਼ੇਰਸੀ, ਚੌਮਾਸੀ, ਚਾਰਧਾਮ ਹੈਲੀਪੈਡ ਅਤੇ ਕੇਦਾਰਨਾਥ ਹੈਲੀਪੈਡ 'ਤੇ ਲੋਕਾਂ ਲਈ ਭੋਜਨ, ਪਾਣੀ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਨੌਕਰੀ ਨਾ ਮਿਲੀ ਤਾਂ ਦੇ ਦਿੱਤੀ ਕੇਂਦਰ ਵਿਦਿਆਲਿਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਹੈਰਾਨੀਜਨਕ ਖੁਲਾਸਾ

ਬੁੱਧਵਾਰ ਰਾਤ ਨੂੰ ਭਾਰੀ ਬਾਰਿਸ਼ ਅਤੇ ਬੱਦਲ ਫਟਣ ਕਾਰਨ ਕੇਦਾਰਨਾਥ ਪੈਦਲ ਮਾਰਗ 'ਤੇ ਲਿੰਚੋਲੀ, ਭੀੰਬਲੀ, ਘੋੜਾਪਾਦਵ ਅਤੇ ਰਾਮਬਾੜਾ ਸਮੇਤ ਕਈ ਥਾਵਾਂ 'ਤੇ ਸੜਕ ਧਸ ਗਈ, ਜਦਕਿ ਹੋਰ ਥਾਵਾਂ 'ਤੇ ਢਿੱਗਾਂ ਡਿੱਗਣ ਅਤੇ ਵੱਡੇ-ਵੱਡੇ ਪੱਥਰ ਆਉਣ ਕਾਰਨ ਸੜਕ ਨੁਕਸਾਨੀ ਗਈ। ਇਸ ਕਾਰਨ ਥਾਂ-ਥਾਂ 'ਤੇ ਸ਼ਰਧਾਲੂ ਫਸ ਗਏ ਸਨ। ਇਸ ਦੌਰਾਨ ਕੇਦਾਰਨਾਥ ਰਾਸ਼ਟਰੀ ਰਾਜਮਾਰਗ 'ਤੇ ਸੋਨਪ੍ਰਯਾਗ-ਗੌਰੀਕੁੰਡ ਵਿਚਾਲੇ ਟੁੱਟੀ ਸੜਕ 'ਤੇ ਫੌਜ ਵੱਲੋਂ ਫੁੱਟ ਪੁਲ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ। ਫੌਜ ਨੇ ਅਪਾਹਜਾਂ, ਬੀਮਾਰਾਂ ਅਤੇ ਬਜ਼ੁਰਗਾਂ ਦੀ ਆਵਾਜਾਈ ਲਈ ਸੋਨਪ੍ਰਯਾਗ ਵਿੱਚ ਇੱਕ ਟਰਾਲੀ ਵੀ ਲਗਾਈ ਹੈ। ਸਰਚ ਐਂਡ ਰੈਸਕਿਊ ਆਪਰੇਸ਼ਨ 'ਚ ਫੌਜ ਦੇ ਦੋ ਸੁੰਘਣ ਵਾਲੇ ਕੁੱਤਿਆਂ ਦੀ ਵੀ ਮਦਦ ਲਈ ਜਾ ਰਹੀ ਹੈ। ਲਿਨਚੋਲੀ ਤੋਂ ਰਾਮਬਾੜਾ ਤੱਕ ਸਰਚ ਆਪਰੇਸ਼ਨ ਪੂਰਾ ਕਰ ਲਿਆ ਗਿਆ ਹੈ, ਜਿਸ 'ਚ ਕੋਈ ਵਿਅਕਤੀ ਨਹੀਂ ਮਿਲਿਆ। NDRF ਦੀਆਂ ਟੀਮਾਂ ਵੀ ਲਗਾਤਾਰ ਜੰਗਲਾਂ ਅਤੇ ਮੰਦਾਕਿਨੀ ਨਦੀ ਦੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ।

ਇਹ ਵੀ ਪੜ੍ਹੋ - ਨਵੇਂ ਸੰਸਦ ਭਵਨ ਦੀ ਛੱਤ ਤੋਂ ਟਪਕਿਆ ਪਾਣੀ, ਕਾਂਗਰਸੀ ਸਾਂਸਦ ਨੇ ਸ਼ੇਅਰ ਕੀਤੀ ਵੀਡੀਓ, ਅਖਿਲੇਸ਼ ਨੇ ਕੱਸਿਆ ਤੰਜ

ਅਧਿਕਾਰੀਆਂ ਦਾ ਮੰਨਣਾ ਹੈ ਕਿ ਮੀਂਹ ਦੇ ਡਰ ਕਾਰਨ ਕਈ ਲੋਕ ਆਪਣੀ ਜਾਨ ਬਚਾਉਣ ਲਈ ਜੰਗਲਾਂ ਵੱਲ ਚਲੇ ਗਏ ਹਨ ਅਤੇ ਉਨ੍ਹਾਂ ਦੇ ਰਾਹ ਗੁਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਨ੍ਹਾਂ ਦੀ ਭਾਲ ਲਈ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਲਈ ਜਾ ਰਹੀ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਜੋ ਖੋਜ ਅਤੇ ਬਚਾਅ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ, ਨੇ ਸਥਾਨਕ ਲੋਕਾਂ ਦੀ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੇਵਭੂਮੀ ਦੀ 'ਅਤਿਥੀ ਦੇਵੋ ਭਾਵ' ਦਾ ਸੱਭਿਆਚਾਰ ਹੈ। ਕਈ ਲੋਕਾਂ ਦੇ ਨਾਵਾਂ ਦਾ ਹਵਾਲਾ ਦਿੰਦੇ ਹੋਏ, ਧਾਮੀ ਨੇ ਲਿਖਿਆ, "ਕੇਦਾਰਨਾਥ ਖੇਤਰ ਵਿੱਚ ਚੱਲ ਰਹੇ ਬਚਾਅ ਕਾਰਜ ਵਿੱਚ ਪ੍ਰਸ਼ਾਸਨ ਨੂੰ ਸਥਾਨਕ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ।" ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਅਣਥੱਕ ਯਤਨਾਂ ਸਦਕਾ ਹੀ ਜ਼ਿਆਦਾ ਬਰਸਾਤ ਕਾਰਨ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਾਅ ਹੋ ਸਕਿਆ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਤੁਰੰਤ ਕਰਵਾਇਆ ਖਾਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News