ਇਨ੍ਹਾਂ ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ ਤਾਲੇ ! ਬਣ ਰਿਹੈ ''ਵਿਸ਼ਕੁੰਭ ਯੋਗ'' ; ਆਵੇਗਾ ਪੈਸਾ ਹੀ ਪੈਸਾ

Wednesday, May 13, 2026 - 09:01 AM (IST)

ਇਨ੍ਹਾਂ ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ ਤਾਲੇ ! ਬਣ ਰਿਹੈ ''ਵਿਸ਼ਕੁੰਭ ਯੋਗ'' ; ਆਵੇਗਾ ਪੈਸਾ ਹੀ ਪੈਸਾ

ਨਵੀਂ ਦਿੱਲੀ - ਅੱਜ 13 ਮਈ 2026, ਦਿਨ ਬੁੱਧਵਾਰ ਨੂੰ ਜੇਠ ਕ੍ਰਿਸ਼ਨ ਪੱਖ ਦੀ ਅਪਰਾ ਇਕਾਦਸ਼ੀ ਦਾ ਵਰਤ ਰੱਖਿਆ ਜਾਵੇਗਾ। ਜੋਤਿਸ਼ ਸ਼ਾਸਤਰ ਅਨੁਸਾਰ ਅੱਜ ਇਕਾਦਸ਼ੀ ਤਿਥੀ ਦੁਪਹਿਰ 1:30 ਵਜੇ ਤੱਕ ਰਹੇਗੀ। ਇਸ ਦੇ ਨਾਲ ਹੀ ਅੱਜ ਰਾਤ 8:55 ਤੱਕ ਵਿਸ਼ਕੁੰਭ ਯੋਗ ਅਤੇ ਰਾਤ 12:18 ਤੱਕ ਉੱਤਰਾ ਭਾਦਰਪਦ ਨਛੱਤਰ ਰਹੇਗਾ। ਆਓ ਜਾਣਦੇ ਹਾਂ ਕਿ ਸਾਰੀਆਂ 12 ਰਾਸ਼ੀਆਂ ਲਈ ਅੱਜ ਦਾ ਦਿਨ ਕਿਹੋ ਜਿਹਾ ਰਹਿਣ ਵਾਲਾ ਹੈ :-

ਮੇਖ
- ਅੱਜ ਕਿਸੇ ਦੇ ਮਾਮਲੇ 'ਚ ਦਖਲ ਦੇਣ ਤੋਂ ਬਚੋ। ਵੱਡੇ ਪ੍ਰੋਜੈਕਟ 'ਚ ਨਿਵੇਸ਼ ਕਰਨ ਤੋਂ ਪਹਿਲਾਂ ਤਜਰਬੇਕਾਰ ਵਿਅਕਤੀ ਦੀ ਸਲਾਹ ਜ਼ਰੂਰ ਲਓ, ਆਰਥਿਕ ਲਾਭ ਹੋਣ ਦੀ ਸੰਭਾਵਨਾ ਹੈ। 

ਬ੍ਰਿਖ
- ਕਾਫੀ ਸਮੇਂ ਤੋਂ ਰੁਕਿਆ ਹੋਇਆ ਕੰਮ ਪੂਰਾ ਹੋਣ ਨਾਲ ਰਾਹਤ ਮਿਲੇਗੀ। ਨਵਾਂ ਕੰਮ ਸ਼ੁਰੂ ਕਰਨ ਵੇਲੇ ਬਜ਼ੁਰਗਾਂ ਦਾ ਆਸ਼ੀਰਵਾਦ ਲਓ। 

ਮਿਥੁਨ 
- ਨਵੇਂ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਅਚਾਨਕ ਹੋਏ ਧਨ ਲਾਭ ਨਾਲ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ।

ਕਰਕ 
- ਰੀਅਲ ਅਸਟੇਟ ਨਾਲ ਜੁੜੇ ਲੋਕਾਂ ਲਈ ਅੱਜ ਫਾਇਦੇਮੰਦ ਸੌਦਾ ਹੋ ਸਕਦਾ ਹੈ। ਸਿਹਤ ਲਈ ਯੋਗਾ ਨੂੰ ਰੁਟੀਨ 'ਚ ਸ਼ਾਮਲ ਕਰੋ।

ਸਿੰਘ 
- ਕਾਨੂੰਨੀ ਮਾਮਲਿਆਂ 'ਚ ਦੋਸਤਾਂ ਦੀ ਮਦਦ ਮਿਲੇਗੀ। ਕਾਰੋਬਾਰ 'ਚ ਦੁੱਗਣਾ ਮੁਨਾਫਾ ਹੋਣ ਦੇ ਯੋਗ ਬਣ ਰਹੇ ਹਨ।

ਕੰਨਿਆ 
- ਅੱਜ ਤੁਸੀਂ ਪਰਿਵਾਰਕ ਇੱਛਾਵਾਂ ਪੂਰੀਆਂ ਕਰਨ 'ਚ ਸਫਲ ਰਹੋਗੇ। ਕੰਮ 'ਚ ਨਵੇਂ ਲੋਕਾਂ ਨਾਲ ਸਾਂਝੇਦਾਰੀ ਦਾ ਮੌਕਾ ਮਿਲ ਸਕਦਾ ਹੈ।

ਤੁਲਾ 
- ਵਪਾਰ 'ਚ ਉਮੀਦ ਨਾਲੋਂ ਵੱਧ ਲਾਭ ਹੋਵੇਗਾ। ਜੀਵਨਸਾਥੀ ਨਾਲ ਤਾਲਮੇਲ ਬਣਿਆ ਰਹੇਗਾ।

ਬ੍ਰਿਸ਼ਚਕ 
- ਅੱਜ ਦਾ ਦਿਨ ਬਦਲਾਅ ਭਰਿਆ ਹੋ ਸਕਦਾ ਹੈ। ਹੋਟਲ ਜਾਂ ਰੈਸਟੋਰੈਂਟ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਚੰਗਾ ਲਾਭ ਹੋਵੇਗਾ। 

ਧਨੁ 
- ਰੁਕਿਆ ਹੋਇਆ ਕੰਮ ਪੂਰਾ ਹੋਵੇਗਾ। ਟੂਰ ਅਤੇ ਟ੍ਰੈਵਲਜ਼ ਦੇ ਕਾਰੋਬਾਰ 'ਚ ਵਾਧਾ ਹੋਣ ਦੀ ਸੰਭਾਵਨਾ ਹੈ।

ਮਕਰ 
- ਘਰ 'ਚ ਬੇਟੇ ਦੇ ਕਰੀਅਰ ਨੂੰ ਲੈ ਕੇ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ। ਕੰਮਕਾਜੀ ਔਰਤਾਂ ਨੂੰ ਦਫ਼ਤਰ 'ਚ ਉਤਸ਼ਾਹ ਮਿਲੇਗਾ।

ਕੁੰਭ 
- ਸਮਾਜ 'ਚ ਮਾਣ-ਸਤਿਕਾਰ ਵਧੇਗਾ। ਮਾਰਕੀਟਿੰਗ ਨਾਲ ਜੁੜੇ ਲੋਕਾਂ ਨੂੰ ਅੱਜ ਚੰਗੇ ਕਲਾਇੰਟ ਮਿਲ ਸਕਦੇ ਹਨ।

ਮੀਨ ਰਾਸ਼ੀ
- ਕਰੀਅਰ 'ਚ ਤਰੱਕੀ ਦੇ ਰਸਤੇ ਖੁੱਲ੍ਹਣਗੇ। ਅੱਜ ਕਿਸੇ ਅਜਨਬੀ 'ਤੇ ਭਰੋਸਾ ਕਰਨ ਤੋਂ ਬਚੋ ਅਤੇ ਆਪਣੀਆਂ ਯੋਜਨਾਵਾਂ ਗੁਪਤ ਰੱਖੋ।

ਅੱਜ ਦੇ ਸ਼ੁਭ ਰੰਗ ਅਤੇ ਅੰਕ :-

ਮੇਖ ਲਈ ਗੁਲਾਬੀ (1), ਬ੍ਰਿਖ ਲਈ ਲਾਲ (2), ਮਿਥੁਨ ਲਈ ਅਸਮਾਨੀ (5), ਕਰਕ ਲਈ ਪਿਚ (5), ਸਿੰਘ ਲਈ ਗੁਲਾਬੀ (1), ਕੰਨਿਆ ਲਈ ਮੈਜੈਂਟਾ (9), ਤੁਲਾ ਲਈ ਸੰਤਰੀ (8), ਬ੍ਰਿਸ਼ਚਕ ਲਈ ਕਾਲਾ (6), ਧਨੁ ਲਈ ਹਰਾ (5), ਮਕਰ ਲਈ ਪੀਲਾ (3), ਕੁੰਭ ਲਈ ਭੂਰਾ (7) ਅਤੇ ਮੀਨ ਲਈ ਲਾਲ (6) ਸ਼ੁਭ ਰਹਿਣਗੇ।


author

Sunaina

Content Editor

Related News