ਫਰਵਰੀ 'ਚ ਗਰਮੀ ਨੇ ਤੋੜਿਆ 147 ਸਾਲ ਦਾ ਰਿਕਾਰਡ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
Wednesday, Mar 01, 2023 - 12:49 PM (IST)
ਨੈਸ਼ਨਲ ਡੈਸਕ- ਭਾਰਤ 'ਚ 1877 ਦੇ ਬਾਅਦ ਤੋਂ ਇਸ ਸਾਲ ਫਰਵਰੀ ਦਾ ਮਹੀਨਾ ਸਭ ਤੋਂ ਗਰਮ ਰਿਹਾ ਅਤੇ ਔਸਤ ਵੱਧ ਤੋਂ ਵੱਧ ਤਾਪਮਾਨ 29.54 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਇਸ ਨੂੰ 'ਗਲੋਬਲ ਵਾਰਮਿੰਗ' ਨਾਲ ਜੋੜਦੇ ਹੋਏ ਇਹ ਜਾਣਕਾਰੀ ਦਿੱਤੀ। ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਦੱਖਣੀ ਪ੍ਰਾਇਦੀਪ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿਚ ਗੰਭੀਰ ਮੌਸਮੀ ਸਥਿਤੀਆਂ ਤੋਂ ਬਚਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਬਿਨਾਂ ਛੂਹੇ ਟਰੀਟਮੈਂਟ ਨਹੀਂ ਦੇ ਸਕਦਾ ਡਾਕਟਰ, ਕੁੱਟਮਾਰ ਕਰਨ ਵਾਲੇ ਨੂੰ ਜ਼ਮਾਨਤ ਨਹੀਂ : ਹਾਈ ਕੋਰਟ
ਆਈ.ਐੱਮ.ਡੀ. ਦੇ ਹਾਈਡ੍ਰੋਮੇਟ ਅਤੇ ਐਗਰੋਮੇਟ ਸਲਾਹਕਾਰ ਸੇਵਾਵਾਂ ਦੇ ਮੁਖੀ ਐੱਸ.ਸੀ. ਭਾਨ ਨੇ ਇਕ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਮਾਰਚ ਵਿਚ ਲੂ ਦੀ ਸੰਭਾਵਨਾ ਘੱਟ ਹੈ ਪਰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਅਪ੍ਰੈਲ ਅਤੇ ਮਈ ਵਿਚ ਬਹੁਤ ਜ਼ਿਆਦਾ ਮੌਸਮੀ ਸਥਿਤੀਆਂ ਦਾ ਅਨੁਭਵ ਹੋ ਸਕਦਾ ਹੈ। ਭਾਨ ਨੇ ਘਟਨਾਕ੍ਰਮ ਨੂੰ ਗਲੋਬਲ ਵਾਰਮਿੰਗ ਨਾਲ ਜੋੜਨ ਵਾਲੇ ਸਵਾਲ ਦੇ ਜਵਾਬ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਾਲ ਫਰਵਰੀ ਵਿਚ ਮਹੀਨਾਵਾਰ ਔਸਤ ਵੱਧ ਤੋਂ ਵੱਧ ਤਾਪਮਾਨ 1877 ਤੋਂ ਬਾਅਦ ਸਭ ਤੋਂ ਵੱਧ ਰਿਹਾ। ਇਹ ਪੁੱਛੇ ਜਾਣ 'ਤੇ ਕਿ ਕੀ ਵੱਧ ਤਾਪਮਾਨ ਜਲਵਾਯੂ ਪਰਿਵਰਤਨ ਦਾ ਸੰਕੇਤ ਹੈ, ਭਾਨ ਨੇ ਕਿਹਾ,"ਪੂਰੀ ਦੁਨੀਆ ਗਲੋਬਲ ਵਾਰਮਿੰਗ ਦੇ ਦੌਰ ਵਿਚ ਹੈ। ਅਸੀਂ ਗਰਮ ਹੁੰਦੀ ਦੁਨੀਆ 'ਚ ਰਹਿ ਰਹੇ ਹਾਂ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ