25 ਮਈ ਨੂੰ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਘਾਂਘਰੀਆਂ ਲਈ ਰਵਾਨਾ ਹੋਇਆ ਪਹਿਲਾ ਜੱਥਾ

Friday, May 24, 2024 - 04:40 PM (IST)

25 ਮਈ ਨੂੰ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਘਾਂਘਰੀਆਂ ਲਈ ਰਵਾਨਾ ਹੋਇਆ ਪਹਿਲਾ ਜੱਥਾ

ਚਮੋਲੀ- ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਕੱਲ੍ਹ ਯਾਨੀ 25 ਮਈ ਨੂੰ ਖੁੱਲ੍ਹ ਰਹੇ ਹਨ। ਯਾਤਰਾ ਲਈ ਪਹਿਲਾ ਜੱਥਾ ਸ਼ੁੱਕਰਵਾਰ ਨੂੰ ਘਾਂਰੀਆਂ ਲਈ ਰਵਾਨਾ ਹੋਇਆ, ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਮੌਜੂਦ ਰਹੇ। 15,200 ਫੁੱਟ ਦੀ ਉੱਚਾਈ 'ਤੇ ਸਥਿਤ ਸਿੱਖਾਂ ਦਾ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜਿਸ ਦੀ ਯਾਤਰਾ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ, ਇਸ ਵਾਰ ਯਾਤਰਾ 'ਚ ਪਹਿਲੇ ਹੀ ਦਿਨ 3200 ਤੋਂ ਵੱਧ ਸ਼ਰਧਾਲੂ ਪਹੁੰਚ ਚੁੱਕੇ ਹਨ। ਗੋਵਿੰਦਘਾਟ 'ਚ ਅਰਦਾਸ, ਸ਼ਬਦ ਕੀਰਤਨ, ਹੁਕਮਨਾਮਾ ਨਾਲ 5 ਪਿਆਰਿਆਂ ਦੀ ਅਗਵਾਈ 'ਚ ਜੱਥਾ ਘਾਂਘਰੀਆਂ ਲਈ ਰਵਾਨਾ ਕੀਤਾ ਗਿਆ, ਜੋ ਅੱਜ ਰਾਤ ਘਾਂਘਰੀਆਂ 'ਚ ਆਰਾਮ ਕਰੇਗਾ।

ਇਸ ਵਾਰ ਯਾਤਰੀਆਂ 'ਚ ਵੀ ਕਿਵਾੜ ਖੁੱਲ੍ਹਣ ਦੀ ਉਤਸੁਕਤਾ ਦਿਖਾਈ ਦੇ ਰੀ ਹੈ। ਹਰ ਕੋਈ ਪਹਿਲੇ ਦਿਨ ਮੱਥਾ ਟੇਕਣ ਲਈ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ ਹੈ। 19 ਕਿਲੋਮੀਟਰ ਦੀ ਖੜ੍ਹੀ ਚੜ੍ਹਾਈ ਕਰ ਕੇ ਯਾਤਰੀ ਹੇਮਕੁੰਟ ਸਾਹਿਬ ਪਹੁੰਚਣ ਲਈ ਨਿਕਲ ਚੁੱਕੇ ਹਨ, 'ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦੇ ਜੈਕਾਰੇ ਲਗਾਉਂਦੇ ਹੋਏ ਸਿੱਖ ਯਾਤਰੀਆਂ ਦਾ ਜੱਥਾ ਰਵਾਨਾ ਹੋਇਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News