ਅਰਦਾਸ ਉਪਰੰਤ ਖੁੱਲ੍ਹੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਸੰਗਤ ਹੋਈ ਨਤਮਸਤਕ
Saturday, May 20, 2023 - 03:51 PM (IST)
ਦੇਹਰਾਦੂਨ- ਸਿੱਖਾਂ ਦੇ ਪ੍ਰਸਿੱਧ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸ਼ਨੀਵਾਰ ਯਾਨੀ ਕਿ ਅੱਜ ਸ਼ਬਦ ਕੀਰਤਨ ਅਤੇ ਪਹਿਲੀ ਅਰਦਾਸ ਨਾਲ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਇਸ ਦੇ ਨਾਲ ਹੀ ਲਕਸ਼ਮਣ ਮੰਦਰ ਦੇ ਕਿਵਾੜ ਵੀ ਪੂਜਾ ਮਗਰੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ। ਅੱਜ ਸਵੇਰੇ ਘਾਂਘਰੀਆ ਤੋਂ ਸੀਮਤ ਗਿਣਤੀ ਵਿਚ ਜਥਾ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਕੀਤਾ ਗਿਆ, ਜੋ 10 ਵਜੇ ਦੇ ਲੱਗਭਗ ਹੇਮਕੁੰਟ ਸਾਹਿਬ ਪਹੁੰਚਿਆ।
ਸ੍ਰੀ ਹੇਮਕੁੰਟ ਸਾਹਿਬ ਵਿਖੇ ਅੱਜ ਸਵੇਰੇ ਸੁਖਮਣੀ ਸਾਹਿਬ ਦਾ ਪਾਠ, ਸ਼ਬਦ ਕੀਰਤਨ ਅਤੇ ਅਰਦਾਸ ਨਾਲ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹ ਦਿੱਤੇ ਗਏ। ਜਦਕਿ ਇਸੇ ਕੰਪੈਲਕਸ ਵਿਚ ਸਥਿਤ ਲਕਸ਼ਮਣ ਮੰਦਰ ਲੋਕਪਾਲ ਦੇ ਕਿਵਾੜ ਵੀ ਅੱਜ ਪੂਜਾ ਮਗਰੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ।
ਓਧਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਨੇ ਭੂਗੋਲਿਕ ਹਲਾਤਾਂ ਅਤੇ ਲਗਾਤਾਰ ਪੈ ਰਹੀ ਬਰਫ਼ਬਾਰੀ ਨੂੰ ਵੇਖਦੇ ਹੋਏ ਘਾਂਘਰੀਆ ਤੋਂ ਸੀਮਤ ਗਿਣਤੀ ਵਿਚ ਸ੍ਰੀ ਹੇਮਕੁੰਟ ਸਾਹਿਬ ਲਈ ਤੀਰਥ ਯਾਤਰੀਆਂ ਨੂੰ ਰਵਾਨਾ ਕੀਤਾ। ਅੱਜ 500 ਦੇ ਲੱਗਭਗ ਤੀਰਥ ਯਾਤਰੀ ਹੁਣ ਤੱਕ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਨਤਮਸਤਕ ਹੋਏ। ਇਸ ਸਮੇਂ ਹੇਮਕੁੰਟ ਸਾਹਿਬ ਅਤੇ ਮਾਰਗ ਵਿਚ 7 ਤੋਂ 8 ਫੁੱਟ ਬਰਫ਼ ਜੰਮੀ ਹੋਈ ਹੈ, ਜਿਸ ਨੂੰ ਵੇਖਦੇ
SDRF ਦੀ ਤਾਇਨਾਤੀ ਕੀਤੀ ਗਈ ਹੈ।