ਗਾਹਕ ਨੇ MG ਹੈਕਟਰ ਨੂੰ ਖੋਤੇ ਤੋਂ ਖਿਚਵਾਇਆ, ਕੰਪਨੀ ਨੇ ਦਿੱਤੀ ਚਿਤਾਵਨੀ

12/08/2019 10:30:50 PM

ਨਵੀਂ ਦਿੱਲੀ (ਏਜੰਸੀ)- ਐਮ.ਜੀ. ਮੋਟਰ ਦੀ ਭਾਰਤ ਵਿਚ ਐਮ.ਜੀ. ਹੈਕਟਰ ਐਸ.ਯੂ.ਵੀ. ਕਾਫੀ ਪਸੰਦ ਕੀਤੀ ਜਾ ਰਹੀ ਹੈ। ਹਰ ਮਹੀਨੇ ਇਸ ਐਸ.ਯੂ.ਵੀ. ਗਾਹਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਦਰਮਿਆਨ ਇਕ ਗਾਹਕ ਨੇ ਸਮੱਸਿਆ ਦਾ ਹਲ ਨਾ ਹੋਣ 'ਤੇ ਆਪਣੀ ਐਮ.ਜੀ. ਹੈਕਟਰ ਐਸ.ਯੂ.ਵੀ. ਨੂੰ ਸੜਕ 'ਤੇ ਖੋਤੇ ਤੋਂ ਖਿਚਵਾ ਦਿੱਤਾ। ਦਰਅਸਲ ਰਾਜਸਥਾਨ ਦੇ ਉਦੈਪੁਰ ਦਾ ਰਹਿਣ ਵਾਲਾ ਵਿਸ਼ਾਲ ਪੰਚੌਲੀ ਨਾਂ ਦੇ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਿੰਨ ਮਹੀਨੇ ਪਹਿਲਾਂ ਹੀ ਐਮ.ਜੀ. ਹੈਕਟਰ ਖਰੀਦੀ ਸੀ। ਗੱਡੀ ਦੇ ਕਲੱਚ ਵਿਚ ਦਿੱਕਤਾਂ ਆਈਆਂ। ਵਿਸ਼ਾਲ ਪੰਚੌਲੀ ਦਾ ਕਹਿਣਾ ਹੈ ਕਿ ਇਸ ਸਮੱਸਿਆ ਨੂੰ ਲੈ ਕੇ ਉਨ੍ਹਾਂ ਨੇ ਡੀਲਰ ਨਾਲ ਸੰਪਰਕ ਕੀਤਾ, ਪਰ ਉਨ੍ਹਾਂ ਦੀ ਸ਼ਿਕਾਇਤ ਦਾ ਕੋਈ ਹੱਲ ਨਹੀਂ ਨਿਕਲਿਆ।

PunjabKesari

PunjabKesariਜਿਸ ਤੋਂ ਬਾਅਦ ਪ੍ਰੇਸ਼ਾਨ ਹੋ ਕੇ ਵਿਸ਼ਾਲ ਪੰਚੌਲੀ ਨੇ ਐਮ.ਜੀ. ਹੈਕਟਰ ਅੱਗੇ ਖੋਤੇ ਨੂੰ ਬੰਨ੍ਹ ਦਿੱਤਾ ਅਤੇ ਉਸ ਤੋਂ ਸੜਕ 'ਤੇ ਗੱਡੀ ਨੂੰ ਖਿਚਵਾਇਆ, ਜਿਸ ਤੋਂ ਬਾਅਦ ਖੋਤੇ ਨਾਲ ਬੰਨੀ ਐਮ.ਜੀ. ਹੈਕਟਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਲੋਕਾਂ ਦਾ ਧਿਆਨ ਖਿੱਚਣ ਲਈ ਕਾਰ ਮਾਲਕ ਨੇ ਐਮ.ਜੀ. ਹੈਕਟਰ 'ਤੇ ਖੋਤਾ ਵਾਹਨ ਨਾਂ ਦਾ ਪੋਸਟਰ ਵੀ ਲਗਵਾਇਆ ਅਤੇ ਲੋਕਾਂ ਨੂੰ ਇਸ ਕਾਰ ਨੂੰ ਨਾ ਖਰੀਦਣ ਦੀ ਸਲਾਹ ਦਿੱਤੀ। ਵਿਸ਼ਾਲ ਨੇ ਕੰਪਨੀ ਦੇ ਲੋਕਾਂ 'ਤੇ ਧਮਕੀ ਦੇਣ ਦੇ ਦੋਸ਼ ਵੀ ਲਗਾਏ। ਵਿਸ਼ਾਲ ਦੀ ਮੰਨੀਏ ਤਾਂ ਕਾਰ ਖਰੀਦਣ ਤੋਂ ਕੁਝ ਸਮਾਂ ਬਾਅਦ ਹੀ ਕਾਰ ਦੇ ਇੰਜਣ ਵਿਚੋਂ ਧੂੰਆਂ ਨਿਕਲਣ ਲੱਗਾ ਅਤੇ ਕੰਪਨੀ ਨੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਹਾਲਾਂਕਿ ਸੋਸ਼ਲ ਮੀਡੀਆ 'ਤੇ ਵੀਡੀਓ ਅੱਗ ਵਾਂਗ ਵਾਇਰਲ ਹੋ ਗਈ, ਜਿਸ ਮਗਰੋਂ ਕੰਪਨੀ ਨੇ ਕਿਹਾ ਕਿ ਗਾਹਕ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਹਰ ਸੰਭਵ ਸਹਾਇਤਾ ਦਿੱਤੀ ਗਈ ਪਰ ਇਸ ਦੇ ਬਾਵਜੂਦ ਗਾਹਕ ਕੰਪਨੀ ਦੀ ਕਸਟਮਰ ਫਰਸਟ ਪਾਲਿਸੀ ਦਾ ਲਾਭ ਉਠਾਉਂਦੇ ਹੋਏ ਵਾਧੂ ਲਾਭ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।
 


Sunny Mehra

Content Editor

Related News