ਸੜਕ ''ਤੇ ਦੌੜਣ ਲੱਗੀ ਅੱਗ ਦਾ ਗੋਲਾ ਬਣੀ ਕਾਰ, ਲੋਕਾਂ ''ਚ ਪਈ ਹਫੜਾ-ਦਫ਼ੜੀ
Sunday, Oct 13, 2024 - 04:42 PM (IST)
ਜੈਪੁਰ (ਭਾਸ਼ਾ)- ਸੋਸ਼ਲ ਮੀਡੀਆ 'ਤੇ ਇਕ ਭਿਆਨਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਅੱਗ ਦਾ ਗੋਲਾ ਬਣੀ ਕਾਰ ਸੜਕ 'ਤੇ ਦੌੜਣ ਲੱਗ ਗਈ, ਜਿਸ ਨਾਲ ਲੋਕਾਂ 'ਚ ਹਫੜਾ-ਦਫ਼ੜੀ ਪੈ ਗਈ। ਜੈਪੁਰ 'ਚ ਸ਼ਨੀਵਾਰ ਨੂੰ ਸੋਡਾਲਾ ਇਲਾਕੇ 'ਚ ਏਲੀਵੇਟੇਡ ਰੋਡ 'ਤੇ ਚੱਲਦੀ ਕਾਰ 'ਚ ਅੱਗ ਲੱਗ ਗਈ, ਜਿਸ ਨਾਲ ਉੱਥੇ ਮੌਜੂਦ ਹੋਰ ਵਾਹਨ ਚਾਲਕਾਂ 'ਚ ਹਫੜਾ-ਦਫ਼ੜੀ ਪੈ ਗਈ। ਇਹ ਕਾਰ ਏਲੀਵੇਟੇਡ ਰੋਡ ਤੋਂ ਉਤਰ ਰਹੀ ਸੀ, ਉਦੋਂ ਡਰਾਈਵਰ ਜਿਤੇਂਦਰ ਜਾਂਗਿੜ ਨੇ ਉਸ ਨੂੰ ਰੋਕਿਆ ਅਤੇ ਦੇਖਿਆ ਕਿ ਕਾਰ ਦੇ ਬੋਨਟ ਤੋਂ ਧੂੰਆਂ ਨਿਕਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਕਾਰ ਦਾ ਹੈਂਡਬ੍ਰੇਕ ਫ਼ੇਲ ਹੋ ਗਿਆ, ਜਿਸ ਨਾਲ ਅੱਗ ਦਾ ਗੋਲਾ ਬਣੀ ਕਾਰ ਏਲੀਵੇਟੇਡ ਰੋਡ ਤੋਂ ਹੇਠਾਂ ਉਤਰਨ ਲੱਗੀ।
🔥🔥Burning car starts to drive on its own in Jaipur
— Sumit (@SumitHansd) October 13, 2024
This is not a movie shoot...the real Ghost Rider 💀 pic.twitter.com/Rpkyxb3j4v
ਉੱਥੇ ਮੌਜੂਦ ਹੋਰ ਵਾਹਨ ਚਾਲਕ ਅਤੇ ਲੋਕ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਕਾਰ ਨੇ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਵੀ ਮਾਰ ਦਿੱਤੀ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਇਕ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਅੱਗ 'ਤੇ ਕਾਬੂ ਪਾ ਲਿਆ ਪਰ ਕਾਰ ਅਤੇ ਉਸ 'ਚ ਰੱਖਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਕੋਈ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8