ਨੱਚਦੇ-ਟੱਪਦੇ ਜਾਂਦੇ ਬਾਰਾਤੀਆਂ ਦੀ ਬੱਸ ''ਚ ਆ ਗਿਆ ਕਰੰਟ, 2 ਦੀ ਮੌਤ, ਕਈ ਝੁਲਸੇ

Monday, May 12, 2025 - 04:30 PM (IST)

ਨੱਚਦੇ-ਟੱਪਦੇ ਜਾਂਦੇ ਬਾਰਾਤੀਆਂ ਦੀ ਬੱਸ ''ਚ ਆ ਗਿਆ ਕਰੰਟ, 2 ਦੀ ਮੌਤ, ਕਈ ਝੁਲਸੇ

ਨੈਸ਼ਨਲ ਡੈਸਕ : ਬਿਹਾਰ ਦੇ ਬਾਂਕਾ ਵਿੱਚ ਇੱਕ ਚੱਲਦੀ ਬੱਸ ਇੱਕ ਹਾਈ ਵੋਲਟੇਜ ਕੇਬਲ (ਤਾਰ) ਨੂੰ ਛੂਹ ਗਈ। ਇਹ ਘਟਨਾ ਜੈਪੁਰ ਦੇ ਬਰੇਕੋਲ ਪਿੰਡ ਨੇੜੇ ਵਾਪਰੀ। ਇਸ ਹਾਦਸੇ ਵਿੱਚ ਦੋ ਬਰਾਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਦਰਜਨ ਲੋਕ ਗੰਭੀਰ ਰੂਪ ਵਿੱਚ ਝੁਲਸ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਆਹ ਸਮਾਗਮ ਤੋਂ ਬਾਅਦ ਬਰਾਤੀ ਬੱਸ ਰਾਹੀਂ ਵਾਪਸ ਆ ਰਹੇ ਸਨ। ਬੱਸ ਦੀ ਛੱਤ 'ਤੇ ਬੈਠੇ ਲੋਕ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆ ਗਏ।

ਜਾਣਕਾਰੀ ਅਨੁਸਾਰ, ਇਹ ਬਾਰਾਤ ਬਾਉਸੀ ਬਲਾਕ ਦੇ ਸਾਂਗਾ ਪਿੰਡ ਤੋਂ ਕਾਲਾਡਿੰਗਾ ਪਿੰਡ ਆਈ ਸੀ। ਵਿਆਹ ਪੂਰਾ ਹੋਣ ਤੋਂ ਬਾਅਦ, ਬਾਰਾਤ ਸੋਮਵਾਰ ਸਵੇਰੇ ਆਪਣੇ ਪਿੰਡ ਵਾਪਸ ਆ ਰਹੀ ਸੀ। ਬਾਰਾਤੀ ਬੱਸ ਵਿੱਚ ਸਫ਼ਰ ਕਰ ਰਹੇ ਸਨ, ਪਰ ਗਰਮੀ ਕਾਰਨ ਕੁਝ ਲੋਕ ਬੱਸ ਦੀ ਛੱਤ 'ਤੇ ਬੈਠ ਗਏ ਸਨ। ਤੇਜ਼ ਗਰਮੀ ਕਾਰਨ, ਛੱਤ 'ਤੇ ਬੈਠੇ ਬਾਰਾਤੀਆਂ ਨੇ ਪਲਾਸ਼ ਦੇ ਫੁੱਲਾਂ ਦੀਆਂ ਟਾਹਣੀਆਂ ਤੋੜ ਕੇ ਸਿਰ 'ਤੇ ਰੱਖ ਲਈਆਂ ਤਾਂ ਜੋ ਉਨ੍ਹਾਂ ਨੂੰ ਕੁੱਝ ਛਾਂ ਮਿਲ ਸਕੇ ਪਰ ਬਦਕਿਸਮਤੀ ਨਾਲ ਇਹੀ ਟਾਹਣੀਆਂ ਉਨ੍ਹਾਂ ਦੀ ਮੌਤ ਦਾ ਕਾਰਨ ਬਣੀਆਂ।

ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਬੱਸ ਬਰੇਕੋਲ ਦੇ ਨੇੜੇ ਲੰਘ ਰਹੀ ਸੀ, ਤਾਂ ਛੱਤ 'ਤੇ ਰੱਖੀਆਂ ਟਾਹਣੀਆਂ ਉੱਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਨੂੰ ਛੂਹ ਗਈਆਂ। ਕੁਝ ਹੀ ਦੇਰ ਵਿੱਚ, ਬੱਸ ਦੀ ਛੱਤ 'ਤੇ ਕਰੰਟ ਦੌੜ ਗਿਆ ਅਤੇ ਚੀਕ-ਚਿਹਾੜਾ ਮੱਚ ਗਿਆ। ਵਿਜੇ ਪਹਾੜੀਆ (35 ਸਾਲ) ਅਤੇ ਸੰਤੋਸ਼ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ, ਲਗਭਗ ਇੱਕ ਦਰਜਨ ਲੋਕ ਬੁਰੀ ਤਰ੍ਹਾਂ ਝੁਲਸ ਗਏ। ਸਥਾਨਕ ਪਿੰਡ ਵਾਸੀਆਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਸਾਰੇ ਜ਼ਖਮੀਆਂ ਨੂੰ ਕਟੋਰੀਆ ਰੈਫਰਲ ਹਸਪਤਾਲ ਅਤੇ ਜੈਪੁਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। 

ਜੈਪੁਰ ਪੁਲਸ ਸਟੇਸ਼ਨ ਇੰਚਾਰਜ ਆਲੋਕ ਕੁਮਾਰ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਅਸੀਂ ਖੁਦ ਮੌਕੇ 'ਤੇ ਪਹੁੰਚੇ ਅਤੇ ਸਾਰੇ ਜ਼ਖਮੀਆਂ ਨੂੰ ਰੈਫਰਲ ਹਸਪਤਾਲ ਪਹੁੰਚਾਇਆ। ਜਿੱਥੇ ਸਾਰਿਆਂ ਨੂੰ ਇੱਕ-ਇੱਕ ਕਰਕੇ ਮੁੱਢਲੀ ਸਹਾਇਤਾ ਦਿੱਤੀ ਗਈ। ਜਿਨ੍ਹਾਂ ਦੀ ਹਾਲਤ ਬਹੁਤ ਖਰਾਬ ਸੀ, ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ। ਦੋ ਦੀ ਮੌਤ ਹੋ ਗਈ ਹੈ।


author

DILSHER

Content Editor

Related News