ਮਾਂ ਨੇ ਝਿੜਕਿਆ ਤਾਂ ਕੁੜੀ ਨੇ ਖਾ ਲਿਆ ਜ਼ਹਿ.ਰ, ਜਾਣੋ ਪੂਰਾ ਮਾਮਲਾ

Monday, Oct 14, 2024 - 11:15 AM (IST)

ਮਾਂ ਨੇ ਝਿੜਕਿਆ ਤਾਂ ਕੁੜੀ ਨੇ ਖਾ ਲਿਆ ਜ਼ਹਿ.ਰ, ਜਾਣੋ ਪੂਰਾ ਮਾਮਲਾ

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ 15 ਸਾਲਾ ਕੁੜੀ ਨੇ ਮੋਬਾਇਲ ਫ਼ੋਨ 'ਤੇ ਜ਼ਿਆਦਾ ਸਮਾਂ ਬਿਤਾਉਣ ਲਈ ਆਪਣੀ ਮਾਂ ਵਲੋਂ ਝਿੜਕਣ ਤੋਂ ਬਾਅਦ ਜ਼ਹਿਰ ਖਾ ਲਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅੰਬਰਨਾਥ ਇਲਾਕੇ 'ਚ ਰਹਿਣ ਵਾਲੀ ਕੁੜੀ ਨੇ 26 ਸਤੰਬਰ ਨੂੰ ਜ਼ਹਿਰ ਖਾ ਲਿਆ ਸੀ।

ਇਸ ਤੋਂ ਬਾਅਦ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਅੰਬਰਨਾਥ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਸ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਮੁੰਬਈ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ 2 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਪੁਲਸ ਨੇ ਸ਼ਨੀਵਾਰ ਨੂੰ ਅਚਾਨਕ ਹੋਈ ਮੌਤ ਦਾ ਮਾਮਲਾ ਦਰਜ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News