Teacher ਦੇ ਅਹੁਦੇ 'ਤੇ ਨਿਕਲੀਆਂ ਭਰਤੀਆਂ, ਜਾਣੋ ਉਮਰ ਹੱਦ ਸਣੇ ਹੋਰ ਸ਼ਰਤਾਂ
Thursday, Feb 06, 2025 - 05:28 PM (IST)
ਨਵੀਂ ਦਿੱਲੀ- ਅਧਿਆਪਕ ਬਣਨ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਮੱਧ ਪ੍ਰਦੇਸ਼ ਦੇ ਸਾਗਰ 'ਚ ਅਧਿਆਪਕਾਂ ਦੇ ਅਹੁਦੇ ਲਈ ਭਰਤੀਆਂ ਕੱਢੀਆਂ ਗਈਆਂ ਹਨ। ਇਹ ਭਰਤੀਆਂ ਆਰਮੀ ਸਕੂਲ 'ਚ ਕੀਤੀਆਂ ਜਾਣਗੀਆਂ। ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਹ ਭਰਤੀਆਂ 19 ਫਰਵਰੀ 2025 ਤੱਕ ਭਰੀਆਂ ਜਾਣਗੀਆਂ।
ਵਿਦਿਅਕ ਯੋਗਤਾ
ਪੋਸਟ ਮੁਤਾਬਕ ਸਬੰਧਤ ਵਿਸ਼ੇ 'ਚ ਗ੍ਰੈਜੂਏਸ਼ਨ, ਪੀ.ਜੀ., ਬੀ.ਐਡ, ਬੀ.ਪੀ.ਐਡ., ਐਮ.ਪੀ.ਐਡ.
ਉਮਰ ਹੱਦ
ਘੱਟੋ-ਘੱਟ: 21 ਸਾਲ
ਵੱਧ ਤੋਂ ਵੱਧ: 40 ਸਾਲ (ਫਰੈਸ਼ਰ ਲਈ)
ਵੱਧ ਤੋਂ ਵੱਧ: 57 ਸਾਲ (ਤਜਰਬੇਕਾਰ ਲਈ)
ਚੋਣ ਪ੍ਰਕਿਰਿਆ:
ਇੰਟਰਵਿਊ ਦੇ ਆਧਾਰ 'ਤੇ
ਤਨਖਾਹ:
26,500 ਰੁਪਏ - 33,920 ਰੁਪਏ ਪ੍ਰਤੀ ਮਹੀਨਾ
ਇੰਝ ਕਰੋ ਅਪਲਾਈ
ਅਧਿਕਾਰਤ ਵੈੱਬਸਾਈਟ apssaugor.edu.in 'ਤੇ ਜਾਓ।
ਇੱਥੇ ਦਿੱਤੇ ਗਏ ਗੂਗਲ ਫਾਰਮ ਵਿੱਚ ਆਪਣੀ ਜਾਣਕਾਰੀ ਦਰਜ ਕਰੋ।
ਫੀਸ ਜਮ੍ਹਾ ਕਰੋ।
ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਫਾਰਮ ਦੀ ਹਾਰਡ ਕਾਪੀ ਇਸ ਪਤੇ 'ਤੇ ਭੇਜੋ:
ਆਰਮੀ ਪਬਲਿਕ ਸਕੂਲ, ਕੈਂਟ ਸਾਗਰ, ਐਮ.ਪੀ - 470001
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।