ਨੌਜਵਾਨਾਂ ਲਈ ਸ਼ਾਨਦਾਰ ਮੌਕਾ; ਇੰਸਪੈਕਟਰ ਦੇ ਅਹੁਦੇ 'ਤੇ ਨਿਕਲੀ ਬੰਪਰ ਭਰਤੀ

Monday, Aug 26, 2024 - 09:41 AM (IST)

ਨੌਜਵਾਨਾਂ ਲਈ ਸ਼ਾਨਦਾਰ ਮੌਕਾ; ਇੰਸਪੈਕਟਰ ਦੇ ਅਹੁਦੇ 'ਤੇ ਨਿਕਲੀ ਬੰਪਰ ਭਰਤੀ

ਨਵੀਂ ਦਿੱਲੀ- ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਜੋ ਉਮੀਦਵਾਰ ਇਨਕਮ ਟੈਕਸ ਇੰਸਪੈਕਟਰ ਬਣਨ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਲਈ ਇਹ ਸ਼ਾਨਦਾਰ ਮੌਕਾ ਹੈ। ਗੁਜਰਾਤ ਪਬਲਿਕ ਸਰਵਿਸ ਕਮਿਸ਼ਨ ਨੇ ਸਟੇਟ ਟੈਕਸ ਇੰਸਪੈਕਟਰ ਦੀਆਂ 300 ਅਸਾਮੀਆਂ 'ਤੇ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਲਈ 12 ਅਗਸਤ ਤੋਂ ਅਧਿਕਾਰਤ ਵੈੱਬਸਾਈਟ http://gpsc.gujarat.gov.in 'ਤੇ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਚੱਲ ਰਹੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਆਖ਼ਰੀ ਤਾਰੀਖ਼ 31 ਅਗਸਤ 2024 ਤੱਕ ਇਸ ਭਰਤੀ ਦਾ ਫਾਰਮ ਭਰ ਸਕਦੇ ਹਨ। 
 
ਅਹੁਦੇ ਦਾ ਨਾਂ

ਇਨਕਮ ਟੈਕਸ ਇੰਸਪੈਕਟਰ

ਕੁੱਲ ਅਹੁਦੇ

300 ਅਹੁਦੇ ਭਰੇ ਜਾਣਗੇ

ਵਿੱਦਿਅਕ ਯੋਗਤਾ

ਇਨਕਮ ਟੈਕਸ ਇੰਸਪੈਕਟਰ ਦੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਟ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਕੰਪਿਊਟਰ ਦਾ ਬੇਸਿਕ ਗਿਆਨ ਹੋਣਾ ਲਾਜ਼ਮੀ ਹੈ। ਇਸ ਅਹੁਦੇ ਲਈ ਹੋਰ ਕਿਸੇ ਤਰ੍ਹਾਂ ਦੇ ਤਜਰਬੇ ਦੀ ਲੋੜ ਨਹੀਂ ਹੈ।

ਉਮਰ ਹੱਦ

ਇਸ ਭਰਤੀ ਲਈ ਉਮੀਦਵਾਰਾਂ ਦੀ ਉਮਰ ਘੱਟ ਤੋਂ ਘੱਟ 20 ਸਾਲ ਅਤੇ ਵੱਧ ਤੋਂ ਵੱਧ 35 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ ਮੁਤਾਬਕ ਕੀਤੀ ਜਾਵੇਗੀ। ਉੱਥੇ ਹੀ ਰਾਖਵੀ ਸ਼੍ਰੇਣੀ ਨੂੰ ਉੱਪਰੀ ਉਮਰ ਹੱਦ 'ਚ ਛੋਟ ਵੀ ਦਿੱਤੀ ਗਈ ਹੈ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਸਕ੍ਰੀਨਿੰਗ ਟੈਸਟ, ਪ੍ਰਤੀਯੋਗੀ ਪ੍ਰੀਖਿਆ, ਮੁੱਖ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। ਪ੍ਰੀਲਿਮ ਪ੍ਰੀਖਿਆ ਦੀ ਸੰਭਾਵਿਤ ਤਾਰੀਖ਼ ਦਸੰਬਰ 2024 ਹੈ।

ਤਨਖ਼ਾਹ

ਉਮੀਦਵਾਰਾਂ ਨੂੰ ਲੈਵਲ 7 ਦੇ ਅਨੁਸਾਰ 39,900-1,26,600/- ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News