ਧਰਮ ਪੁੱਛ ਚਲਾ'ਤੀਆਂ ਤਾੜ-ਤਾੜ ਗੋਲ਼ੀਆਂ ! ਆਖ਼ਰ ਅੱਤਵਾਦੀਆਂ ਨੇ ਪਹਿਲਗਾਮ ਨੂੰ ਹੀ ਕਿਉਂ ਬਣਾਇਆ ਨਿਸ਼ਾਨਾ?
Friday, Apr 25, 2025 - 11:17 AM (IST)

ਨੈਸ਼ਨਲ ਡੈਸਕ- 22 ਅਪ੍ਰੈਲ ਮੰਗਲਵਾਰ ਦਾ ਦਿਨ ਭਾਰਤ ਲਈ ਬੇਹੱਦ ਉਦਾਸੀ ਅਤੇ ਦੁੱਖ ਭਰਿਆ ਦਿਨ ਰਿਹਾ। ਇਸ ਦਿਨ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੋਇਆ। ਅੱਤਵਾਦੀਆਂ ਨੇ 26 ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਿਲ ਨੂੰ ਝੰਜੋੜ ਦੇ ਵਾਲੇ ਇਸ ਹਮਲੇ ਨੂੰ ਦੇਸ਼ ਕਦੇ ਨਹੀਂ ਭੁਲੇਗਾ। ਅੱਤਵਾਦੀਆਂ ਵਲੋਂ ਪੁਰਸ਼ ਸੈਲਾਨੀਆਂ ਨੂੰ ਹੀ ਨਿਸ਼ਾਨਾ ਬਣਿਆ ਗਿਆ। ਪਹਿਲਾਂ ਉਨ੍ਹਾਂ ਦਾ ਧਰਮ ਪੁੱਛਿਆ ਗਿਆ ਅਤੇ ਫਿਰ ਗੋਲੀਆਂ ਮਾਰੀਆਂ ਗਈਆਂ। ਇਸ ਸਮੇਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅੱਤਵਾਦੀਆਂ ਨੇ ਪਹਿਲਗਾਮ ਵਰਗੇ ਟੂਰਿਸਟ ਸਪਾਟ ਨੂੰ ਹੀ ਹਮਲੇ ਲਈ ਕਿਉਂ ਚੁਣਿਆ?
ਇਹ ਵੀ ਪੜ੍ਹੋ- 'ਕਲਮਾ ਪੜ੍ਹਨ ਨੂੰ ਕਿਹਾ ਤੇ ਫਿਰ ਮਾਰ 'ਤੀਆਂ ਗੋਲੀਆਂ', ਰੋਂਦੀ ਧੀ ਨੇ ਬਿਆਨ ਕੀਤਾ ਦਰਦ
ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਦਾ ਪਹਿਲਗਾਮ ਇਲਾਕਾ ਜੰਗਲਾਂ ਨਾਲ ਘਿਰਿਆ ਹੋਇਆ ਹੈ। ਇਹ ਕਾਫੀ ਉੱਚਾਈ 'ਤੇ ਸਥਿਤ ਹੈ। ਉਂਝ ਤਾਂ ਪੂਰੇ ਜੰਮੂ-ਕਸ਼ਮੀਰ ਵਿਚ ਸੁਰੱਖਿਆ ਫੋਰਸ ਦੀ ਭਾਰੀ ਤਾਇਨਾਤੀ ਰਹਿੰਦੀ ਹੈ ਪਰ ਪਹਿਲਗਾਮ ਇਕ ਅਜਿਹੀ ਥਾਂ ਹੈ, ਜਿੱਥੇ ਦੂਜੇ ਖੇਤਰਾਂ ਦੀ ਤੁਲਨਾ ਵਿਚ ਘੱਟ ਸਕਿਓਰਿਟੀ ਰਹਿੰਦੀ ਹੈ। ਪਹਿਲਗਾਮ ਆਏ ਸੈਲਾਨੀ ਖੁਦ ਦੱਸ ਰਹੇ ਹਨ ਕਿ ਜਦੋਂ ਹਮਲਾ ਹੋਇਆ, ਕੋਈ ਫੋਰਸ ਉਸ ਸਮੇਂ ਉੱਥੇ ਮੌਜੂਦ ਨਹੀਂ ਸੀ। ਲੋਕ ਹੀ ਇਕ-ਦੂਜੇ ਦੀ ਦੌੜਨ ਵਿਚ ਮਦਦ ਕਰ ਰਹੇ ਸਨ। ਰਿਪੋਟਰਾਂ ਮੁਤਾਬਕ ਅੱਤਵਾਦੀ ਹਮਲੇ ਮਗਰੋਂ ਸੁਰੱਖਿਆ ਫੋਰਸ ਆਉਣੇ ਸ਼ੁਰੂ ਹੋ ਗਏ। ਇਲਾਕੇ ਨੂੰ ਕੰਟਰੋਲ ਵਿਚ ਲਿਆ ਗਿਆ। ਖ਼ਾਸ ਗੱਲ ਇਹ ਹੈ ਕਿ ਪਹਿਲਗਾਮ ਦੇ ਜਿਸ ਇਲਾਕੇ ਵਿਚ ਹਮਲਾ ਹੋਇਆ, ਉੱਥੇ ਵਾਹਨ ਵੀ ਨਹੀਂ ਜਾਂਦੇ। ਸੈਲਾਨੀ ਖੱਚਰ ਜ਼ਰੀਏ ਉੱਥੇ ਪਹੁੰਚਦੇ ਹਨ। ਇਹ ਸਾਰੀ ਜਾਣਕਾਰੀ ਅੱਤਵਾਦੀਆਂ ਨੂੰ ਪਹਿਲਾਂ ਤੋਂ ਸੀ। ਅੱਤਵਾਦੀ ਫੂਲ ਪਲਾਨਿੰਗ ਨਾਲ ਸੈਲਾਨੀਆਂ ਨੂੰ ਨਿਸ਼ਾਨਾ ਬਣਾਉਣ ਆਏ ਸਨ।
ਇਹ ਵੀ ਪੜ੍ਹੋ- ਪਹਿਲਗਾਮ ਅੱਤਵਾਦੀ ਹਮਲਾ: ਪਾਕਿ ਖਿਲਾਫ ਭਾਰਤ ਦੀ ਵੱਡੀ ਕਾਰਵਾਈ, ਬੰਦ ਕਰ'ਤੇ ਸਾਰੇ ਰਸਤੇ
ਇਹ ਹਮਲਾ 2019 ਮਗਰੋਂ ਉੱਥੋਂ ਦਾ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਹੈ ਅਤੇ ਇਸ ਹਮਲੇ ਨੇ ਪੂਰੇ ਇਲਾਕੇ ਵਿਚ ਸਨਸਨੀ ਫੈਲਾ ਦਿੱਤੀ ਹੈ। ਦਰਅਸਲ ਖੂਬਸੂਰਤ ਪਹਿਲਗਾਮ ਜਿਸ ਨੂੰ ਭਾਰਤ ਦਾ ਸਵਿਟਜ਼ਰਲੈਂਡ" ਕਿਹਾ ਜਾਂਦਾ ਹੈ, ਬੰਦੂਕਧਾਰੀਆਂ ਦੇ ਇਕ ਸਮੂਹ ਨੇ ਸੈਲਾਨੀਆਂ 'ਤੇ ਗੋਲੀਆਂ ਚਲਾਈਆਂ। ਸੈਲਾਨੀ ਇੱਥੇ ਆਪਣੇ ਪਰਿਵਾਰਾਂ ਨਾਲ ਘੁੰਮਣ ਲਈ ਆਏ ਸਨ। ਇਸ ਹਮਲੇ ਵਿਚ ਭਾਰਤੀ ਜਲ ਸੈਨਾ ਅਧਿਕਾਰੀ ਜਿਸ ਦਾ ਅਜੇ ਸਿਰਫ਼ 6 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ, ਉਹ ਕਸ਼ਮੀਰ ਘੁੰਮਣ ਆਇਆ ਸੀ। ਉਸ ਦੀ ਪਤਨੀ ਦੇ ਸਾਹਮਣੇ ਅੱਤਵਾਦੀਆਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਆਪਣੀ ਪਤਨੀ ਅਤੇ ਬੱਚਿਆਂ ਨਾਲ ਛੁੱਟੀਆਂ ਮਨਾਉਣ ਆਇਆ ਇਕ ਕਾਰੋਬਾਰੀ ਵੀ ਇਸ ਭਿਆਨਕ ਹਮਲੇ ਦੇ ਪੀੜਤਾਂ ਵਿਚ ਸ਼ਾਮਲ ਸਨ।
ਇਹ ਵੀ ਪੜ੍ਹੋ- ਸੜਕਾਂ 'ਤੇ ਸੰਨਾਟਾ; ਦੁਕਾਨਾਂ 'ਤੇ ਤਾਲੇ, 35 ਸਾਲਾਂ 'ਚ ਪਹਿਲੀ ਵਾਰ 'ਕਸ਼ਮੀਰ ਬੰਦ'
ਇਸ ਹਮਲੇ 'ਚ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵੱਧ ਗਿਆ ਹੈ। ਭਾਰਤ ਨੇ ਪਾਕਿਸਤਾਨ ਖਿਲਾਫ਼ ਸਖ਼ਤ ਰਵੱਈਆ ਅਪਣਾਇਆ ਅਤੇ ਕਈ ਸਖ਼ਤ ਫ਼ੈਸਲੇ ਲਏ। ਇਨ੍ਹਾਂ ਫ਼ੈਸਲਿਆਂ ਵਿਚ ਸਿੰਧੂ ਜਲ ਸੰਧੀ ਨੂੰ ਮੁਲਤਵੀ ਰੱਖਣ ਦਾ ਫੈਸਲਾ ਲਿਆ ਗਿਆ। ਅਟਾਰੀ-ਵਾਹਗਾ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਹੈ। ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਨੂੰ 48 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8